ਨਿੱਜੀ ਸਕੂਲ ਐਮਐਚਆਰ ਪਬਲਿਕ ਸਕੂਲ ਬਠਿੰਡਾ ਨੂੰ ਵਿੱਤ ਮੰਤਰੀ ਬਾਦਲ ਨੇ ਲੁਟਾਏ 10 ਲੱਖ ਰੁਪਏ 

Spread the love
 ਮੁੱਖ ਮੰਤਰੀ ਅਤੇ ਵਿਜੀਲੈਂਸ ਨੂੰ ਸ਼ਿਕਾਇਤ ਕਰਕੇ ਕਰਵਾਵਾਂਗੇ ਜਲਦੀ ਕਾਰਵਾਈ : ਜੇ ਐੱਸ ਤੂਰ
ਬਠਿੰਡਾ 1 ਅਪ੍ਰੈਲ(ਸੁਰਿੰਦਰਪਾਲ ਸਿੰਘ): ਵਿੱਤ ਮੰਤਰੀ ਰਹਿੰਦਿਆਂ ਮਨਪ੍ਰੀਤ ਸਿੰਘ ਬਾਦਲ ਵੱਲੋਂ ਜਿਲ੍ਹਾ ਯੋਜਨਾ ਕਮੇਟੀ ਬਠਿੰਡਾ ਰਾਹੀਂ ਅਨੇਕਾਂ ਨਿੱਜੀ ਸੰਸਥਾਵਾਂ ਅਤੇ ਸਕੂਲਾਂ ਨੂੰ 2022 ਦੀਆਂ ਚੋਣਾਂ ਤੋਂ ਪਹਿਲਾਂ ਖੁੱਲੇ ਦਿਲ ਨਾਲ ਪੈਸਾ ਵੰਡਿਆ। ਇਹਨਾਂ ਵਿੱਚੋਂ ਐਮਐਚਆਰ ਪਬਲਿਕ ਸਕੂਲ ਪ੍ਰਤਾਪ ਨਗਰ ਗਲੀ ਨੰਬਰ 34 ਨੂੰ 10 ਲੱਖ ਰੁਪਏ ਉਸਾਰੀ ਲਈ ਦਿੱਤੇ ਗਏ। ਇਹ ਸਕੂਲ ਮੋਟੀ ਫੀਸ ਲੈ ਕੇ ਬੱਚਿਆਂ ਨੂੰ ਪੜਾਉਂਦਾ ਹੈ ਅਤੇ ਸੀਬੀਐਸਈ ਬੋਰਡ ਦੇ ਨਾਲ ਸਬੰਧਿਤ ਹੈ। ਜਦੋਂ ਆਰਟੀਆਈ ਕਾਰਕੁਨਾਂ ਵੱਲੋਂ ਸੂਚਨਾ ਦੇ ਅਨੁਸਾਰ ਸਕੂਲ ਦੇ ਵਿੱਚ ਜਾ ਕੇ ਨਿਰੀਖਣ ਕੀਤਾ ਤਾਂ ਸਕੂਲ ਪ੍ਰਬੰਧਕਾਂ ਨੇ ਪੂਰੇ ਸਕੂਲ ਦੀ ਬਿਲਡਿੰਗ ਨੂੰ ਦਿਖਾਈ ਜਿਸ ਉੱਪਰ ਕਰੋੜਾਂ ਲੱਗੇ ਸਨ ਪਰ ਪ੍ਰਬੰਧਕ ਸਰਕਾਰੀ ਗਰਾਂਟ ਦਾ 10 ਲੱਖ ਰੁਪਏ ਕਿੱਥੇ ਲੱਗਿਆ ਪਰ ਉਸ ਜਗ੍ਹਾ ਨੂੰ ਨਹੀਂ ਦਿਖਾ ਸਕੇ। ਇਹ ਸਕੂਲ ਜਿਸ ਕਮੇਟੀ ਦੇ ਅਧੀਨ ਆਉਂਦਾ ਹੈ ਉਸ ਦੇ ਪ੍ਰਧਾਨ ਸੁਰਿੰਦਰ ਮੋਹਨ ਗਰਗ ਹਨ ਜੋ ਕਿ ਉੱਘੇ ਕਾਰੋਬਾਰੀ ਹਨ ਤੇ ਇਹ ਸੰਸਥਾ ਦੇ ਅੰਦਰ 5 ਸਕੂਲ ਹੋਰ ਚੱਲਦੇ ਹਨ। ਇਸ ਵਿੱਚ ਜੋ ਦਿਲਚਸਪ ਗੱਲ ਇਹ ਹੈ ਕਿ ਵਿੱਤ ਮੰਤਰੀ ਬਾਦਲ ਨੇ ਦਿੱਲੀ ਬੋਰਡ ਨਾਲ ਸੰਬੰਧਿਤ ਇੱਕ ਕਮਾਊ ਸਕੂਲ ਨੂੰ ਗਰਾਂਟ ਕਿਉਂ ਦਿੱਤੀ ? ਕਿਉਂ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਲੁਟਾਇਆ? ਕੀ ਇਹ ਲੋਕ ਵਿੱਤੀ ਮੰਤਰੀ ਦੇ ਬਿਲਕਲ ਨੇੜਲੇ ਹਨ? ਜਿਸ ਕਰਕੇ ਨਿਯਮਾਂ ਦੀ ਧੱਜੀਆਂ ਉਡਾਈਆਂ ਗਈਆਂ।ਇਸ ਸਬੰਧੀ ਸਮਾਜਿਕ ਕਾਰਕੁੰਨ ਤੂਰ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਛੇਤੀ ਹੀ ਮੁੱਖ ਮੰਤਰੀ ਪੰਜਾਬ ਤੇ ਵਿਜੀਲੈਂਸ ਵਿਭਾਗ ਨੂੰ ਲਿਖਤੀ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕਰਨਗੇ।ਜੇਕਰ ਸਰਕਾਰ ਜਾਂਚ ਸ਼ੁਰੂ ਕਰਦੀ ਹੈ ਤਾਂ ਯੋਜਨਾ ਕਮੇਟੀ ਸਮੇਤ ਸਕੂਲ ਪ੍ਰਬੰਧਕਾਂ ਦੇ ਗਾਜ਼ ਡਿੱਗੇਗੀ।
  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *