ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਂਡਾਂ ਦਾ ਉਦਘਾਟਨ ਵਿਧਾਇਕ ਜੈਤੋ ਨੇ ਕੀਤਾ

Spread the love
ਜੈਤੋ 12 ਜੂਨ (ਗੁਰਦੀਪ ਸਿੰਘ ਢਿੱਲੋਂ ); ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਸੰਤ ਰਿਸ਼ੀ ਰਾਮ ਜੀ ਦੀ ਅਗਵਾਈ ਹੇਠ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜੈਤੋ ਦੇ ਪਾਰਕ ਨੰਬਰ 4 ਦੇ ਬਿਲਕੁਲ ਨਾਲ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਂਡਾਂ ਦਾ ਉਦਘਾਟਨ ਮਾਨਯੋਗ ਹਲਕਾ ਵਿਧਾਇਕ ਜੈਤੋ ਸ਼੍ਰੀ ਅਮੋਲਕ ਸਿੰਘ ਜੀ ਨੇ ਕੀਤਾ। ਇਸ ਮੌਕੇ ਨਗਰ ਸੁਧਾਰ ਕਮੇਟੀ ਵਲੋਂ 10 ਵਧੀਆ ਕੁਆਲਿਟੀ ਦੇ ਰੁੱਖ ਵੀ ਲਗਾਏ ਗਏ।  ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ, ਸੋਸ਼ਲ ਵੈਲਫੇਅਰ ਕਮੇਟੀ ਜੈਤੋ ਅਤੇ ਰੇਲਵੇ ਵਿਭਾਗ ਜੈਤੋ  ਦੇ ਸਹਿਯੋਗ ਨਾਲ ਇਹ ਬੈਡਮਿੰਟਨ ਗਰਾਊਂਡ ਤਿਆਰ ਕੀਤੇ ਗਏ। ਇਸ ਜਗ੍ਹਾ ਉੱਪਰ ਬਹੁਤ ਜ਼ਿਆਦਾ ਘਾਹ ਫੂਸ ਗੰਦਗੀ ਦੇ ਢੇਰ ਲੱਗੇ ਸਨ, ਸੰਸਥਾ ਵੱਲੋਂ ਨੇਕ ਉਪਰਾਲਾ ਕਰਕੇ ਰੇਲਵੇ ਵਿਭਾਗ ਦੀ ਸਹਿਮਤੀ ਨਾਲ ਇਸ ਜਗ੍ਹਾ ਦੀ ਸਾਫ਼ ਸਫਾਈ ਕਰਵਾ ਕੇ ਦੋ ਬੈਡਮਿੰਟਨ ਗਰਾਂਊਂਡ ਤਿਆਰ ਕਰਵਾਏ ਗਏ ਤਾਂ ਕੇ ਸ਼ਹਿਰ ਦੇ ਬੱਚੇ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਹੋ ਸਕਣ। ਐੱਮ ਐੱਲ ਏ ਸ੍ਰ ਅਮੋਲਕ ਸਿੰਘ ਨੇ ਨਗਰ ਸੁਧਾਰ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸੰਸਥਾ ਦੇ ਸਹਿਯੋਗ ਨਾਲ ਪੌਦੇ ਵੀ ਲਗਾਏ ਗਏ। ਉਹਨਾਂ ਕਿਹਾ ਕੇ ਨਗਰ ਸੁਧਾਰ ਕਮੇਟੀ ਸ਼ਹਿਰ ਦੇ ਵਿਕਾਸ ਲਈ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਸੰਸਥਾ ਵਲੋਂ ਧਿਆਨ ਵਿੱਚ ਲਿਆਂਦੇ ਗਏ ਜੈਤੋ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਨਗਰ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਜਸਵਿੰਦਰ ਸਿੰਘ ਜੋਨੀ ਅਤੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਐਮ ਐਲ ਏ ਸਾਹਿਬ ਹਲਕਾ ਜੈਤੋ ਅਮੋਲਕ ਸਿੰਘ, ਹਰਸਿਮਰਨ ਮਲਹੋਤਰਾ, ਚੇਅਰਮੈਨ ਗੋਬਿੰਦਰ ਵਾਲੀਆ, ਕਲਿਆਣ ਸੇਵਾ ਸੰਮਤੀ ਜੈਤੋ, ਸੋਸ਼ਲ ਵੈਲਫੇਅਰ ਕਮੇਟੀ ਜੈਤੋ ਅਤੇ ਸਾਰੇ ਨਗਰ ਸੁਧਾਰ ਕਮੇਟੀ ਜੈਤੋ ਦੇ ਮੈਂਬਰ ਸਾਹਿਬਾਨਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ। ਇਸ ਮੌਕੇ ਨਗਰ ਸੁਧਾਰ ਕਮੇਟੀ ਜੈਤੋ ਦੇ ਅਹੁੱਦੇਦਾਰ ਸਹਿਬਾਨ ਗੁਰਮੀਤ ਸਿੰਘ ਬਰਾੜ, ਸਟੇਸ਼ਨ ਮਾਸਟਰ ਰਿੰਕੂ ਜੀ, ਐਮ .ਸੀ ਗੁਰਚਰਨ ਸਿੰਘ, ਹਰਬੰਸ ਸਿੰਘ ਪੋਪੀ, ਵਿਜੇ ਸੋਲੰਕੀ,ਮਾਸਟਰ ਰਜਿੰਦਰ ਚਾਵਲਾ, ਕਰਮਜੀਤ ਸਿੰਘ ਕਾਲ਼ਾ ਸ਼ਰਮਾ, ਮਾਸਟਰ ਸੁਰਿੰਦਰਪਾਲ ਸਿੰਘ ਝੱਖੜਵਾਲਾ, ਗੁਰਲਾਲ ਸਿੰਘ ਬਰਾੜ,ਮਾਸਟਰ ਸਿੰਘ, ਦਵਿੰਦਰ ਕੁਮਾਰ ਸੱਚਦੇਵਾ, ਪਰਦੀਪ ਸ਼ਰਮਾ, ਪਰਵੀਨ ਜੈਨ, ਮਹੇਸ ਜੈਨ, ਡਾਕਟਰ ਸੁਰੇਸ਼ ਮਹੇਸ਼ਵਰੀ, ਨੰਦ ਕਿਸ਼ੋਰ, ਸਮਾਜ ਸੇਵੀ ਲਾਲ ਚੰਦ ਲਾਲਾ ਜੀ, ਮੋਹਿਤ ਸ਼ਰਮਾ, ਡਾਕਟਰ ਬਲਜੀਤ ਸਿੰਘ,ਅਰੁਣਜੀਤ ਸਰਮਾਂ, ਸੋਨੀ ਅਰੋੜਾ,ਆਦਿ ਹਾਜ਼ਰ ਸਨ।

 

  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *