ਪਾਸਟਰ ਨੇ ਨਬਾਲਿਗ ਲੜਕੀ ਨੂੰ ਫਸਾਇਆ ਪ੍ਰੇਮ ਜਾਲ ’ਚ

Spread the love

ਸ਼੍ਰੀ ਮੁਕਤਸਰ ਸਾਹਿਬ, 01 ਸਤੰਬਰ ()- ਸ਼੍ਰੀ ਮੁਕਤਸਰ ਸਾਹਿਬ ਦੇ ਕੱਚਾ ਥਾਂਦੇਵਾਲਾ ਰੋਡ ’ਤੇ ਸਥਿਤ ਚਰਚ ਵਿੱਚ ਹਰ ਐਤਵਾਰ ਪ੍ਰਰਾਥਨਾ ਸਭਾ ’ਚ ਆਉਣ ਵਾਲੀ 16 ਸਾਲਾ ਨਬਾਲਿਗ ਲੜਕੀ ਨੂੰ ਚਰਚ ਦਾ ਪਾਸਟਰ ਪ੍ਰੇਮ ਜਾਲ ਵਿੱਚ ਫਸਾ ਕੇ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ। ਲੜਕੀ 16 ਅਗਸਤ ਤੋਂ ਹੀ ਘਰ ਵਿਚੋਂ ਲਾਪਤਾ ਹੈ। ਪਰਿਵਾਰ ਨੇ ਆਪਣੇ ਪੱਧਰ ’ਤੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੀ ਨਬਾਲਿਗ ਲੜਕੀ ਨੂੰ ਪਾਸਟਰ ਇੰਦਰਜੀਤ ਭਜਾ ਕੇ ਲੈ ਗਿਆ ਹੈ। ਪੀੜ੍ਹਤ ਪਰਿਵਾਰ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਸਦਰ ਪੁਲਿਸ ਨੇ ਪਾਸਟਰ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਪਾਸਟਰ ਅਜੇ ਤੱਕ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਇਆ ਹੈ ਅਤੇ ਨਾ ਹੀ ਲੜਕੀ ਬਰਾਮਦ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਪ੍ਰਭੂ ਯਸ਼ੂ ਮਸੀਹ ਵਿੱਚ ਆਸਥਾ ਰੱਖਦਾ ਹੈ। ਉਹ ਹਰ ਐਤਵਾਰ ਨੂੰ ਚਰਚ ਜਾਂਦੇ ਹਨ ਅਤੇ ਪ੍ਰਾਰਥਨਾਂ ਵੀ ਕਰਦੇ ਹਨ। ਉਨਾਂ ਦੀ ਬੇਟੀ ਲਗਭਗ 16 ਸਾਲ ਤਿੰਨ ਮਹੀਨੇ ਦੀ ਹੈ। ਪਰਿਵਾਰ ਲਗਭਗ ਅੱਠ ਸਾਲਾਂ ਤੋਂ ਈਸਾ ਮਸੀਹ ਵਿੱਚ ਆਸਥਾ ਰੱਖਦਾ ਹੈ ਅਤੇ ਪ੍ਰਾਥਨਾ ਕਰਨ ਦੇ ਲਈ ਚਰਚ ਜਾਂਦਾ ਰਿਹਾ ਹੈ।
ਮੇਰੇ ਘਰ ਦੇ ਕੋਲ ਇੰਦਰਜੀਤ ਉਰਫ ਦੀਪ ਪਾਸਟਰ ਪੁੱਤਰ ਮਾੜਾ ਨਿਵਾਸੀ ਕੱਚਾ ਥਾਂਦੇਵਾਲਾ ਰੋਡ ਅਮਨ ਕਲੌਨੀ, ਗਲੀ ਨੰ: 3 ਮੁਕਤਸਰ ਹਰ ਐਤਵਾਰ ਨੂੰ ਪ੍ਰਾਥਨਾ ਕਰਦੇ ਹਨ। ਮੇਰਾ ਪਰਿਵਾਰ ਪਾਸਟਰ ਇੰਦਰਜੀਤ ਦੇ ਬਹੁਤ ਕਰੀਬ ਸੀ। 15 ਅਗਸਤ 2025 ਨੂੰ ਉਨ੍ਹਾਂ ਦੀ ਗਰਭਵਤੀ ਨੂੰਹ ਦੀ ਡਿਲੀਵਰੀ ਹੋਣੀ ਸੀ, ਇਸ ਕਾਰਨ ਉਹ ਦੋ ਦਿਨ ਹਸਪਤਾਲ ਵਿੱਚ ਰਹੇ ਅਤੇ 16 ਅਗਸਤ ਰਾਤ ਨੂੰ ਜਦੋਂ ਮੈਂ ਅਤੇ ਮੇਰੀ ਆਪਣੀ ਪਤਨੀ ਘਰ ਵਿੱਚ ਸੋ ਰਹੇ ਸੀ ਅਤੇ ਲੜਕੀ ਬਾਹਰ ਬਰਾਂਡੇ ਵਿੱਚ ਸੁੱਤੀ ਹੋਈ ਸੀ, ਰਾਤ ਨੂੰ ਲਗਭਗ 2:30 ਵਜੇ ਮੇਰੀ ਪਤਨੀ ਦੀ ਨੀਂਦ ਖੁੱਲੀ ਤਾਂ ਉਸ ਨੇ ਦੱਖਿਆ ਕਿ ਲੜਕੀ ਘਰ ਵਿੱਚ ਨਹੀਂ ਸੀ। ਤਲਾਸ਼ ਕਰਨ ’ਤੇ ਪਤਾ ਲੱਗਿਆ ਕਿ ਪਾਸਟਰ ਇੰਦਰਜੀਤ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਸੇ ਅਗਿਆਤ ਜਗ੍ਹਾ ’ਤੇ ਲੈ ਗਿਆ ਸੀ। ਜਿਸ ’ਤੇ ਪੁਲਿਸ ਨੇ ਦੋਸ਼ੀ ਪਾਸਟਰ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਉੁਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਾਸਟਰਾਂ ਵੱਲੋਂ ਇਸੇ ਤਰਾਂ ਦੀਆਂ ਹਰਕਤਾਂ ਕਰਨ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *