ਪੇਪਰ ਮਿੱਲ ਦੀ ਪ੍ਰਦੂਸ਼ਣ ਪ੍ਰਭਾਵਿਤ ਜ਼ੋਨ ‘ਚ ਬਣ ਰਹੀ ਡੀ-ਵਾਕ ਕਲੌਨੀਂ ‘ਤੇ ਡਿੱਗੀ ਗਾਜ਼ 

Spread the love
ਸ਼੍ਰੀ ਮੁਕਤਸਰ ਸਾਹਿਬ, ਜੂਨ ( ਮਨਪ੍ਰੀਤ ਮੋਨੂੰ  )ਸਥਾਨਕ ਇਲਾਕਾ ਨਿਵਾਸੀਆਂ ਦੀ ਸਿਹਤ ਨਾਲ ਕਥਿੱਤ ਤੌਰ ‘ਤੇ ਵੱਡਾ ਖ਼ਿਲਵਾੜ ਕਰਨ ਦੀ ਕਥਿੱਤ ਯੋਜਨਾਬੰਦੀ ਅਧੀਂਨ ਮਲੋਟ ਰੋਡ ਹਾਈਵੇਅ ‘ਤੇ ਪੇਪਰ ਮਿੱਲ ਤੋਂ ਮਹਿਜ਼ ਦੋ-ਤਿੰਨ ਕਿਲੋਮੀਟਰ ਦੇ ਵਕਫ਼ੇ ‘ਤੇ ਡੀ-ਵਾਕ ਨਾਮ ਦੀ ਇਕ ਰਿਹਾਇਸ਼ੀ ਅਤੇ ਵਪਾਰਿਕ ਕਲੌਨੀ ਉਸਾਰੀ ਜਾ ਰਹੀ ਹੈ। ਕਈ ਦਿਨਾਂ ਤੋਂ ਇਸ ਕਲੌਨੀਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਕਰਵਾ ਕੇ ਮਿੱਟੀ ਦੀ ਭਰਤ ਪਾਈ ਜਾ ਰਹੀ ਸੀ। ਸ਼ੁੱਕਰਵਾਰ ਬਾਅਦ ਦੁਪਹਿਰ, ਇਹ ਮਾਮਲਾ ਮੀਡੀਆ ਦੀਆਂ ਸੁਰਖ਼ੀਆਂ ਬਣਿਆ। ਕੁਝ ਅਦਾਰਿਆਂ ਵੱਲੋਂ ਇਸ ਗੈਰ-ਕਾਨੂੰਨੀਂ ਮਾਈਨਿੰਗ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ ਸੀ। ਜਿਸ ਉਪਰੰਤ ਸਥਾਨਕ ਪ੍ਰਸ਼ਾਸਨ ਅਤੇ ਮਾਈਨਿੰਗ਼ ਵਿਭਾਗ ਤੁਰੰਤ ਹਰਕਤ ਵਿੱਚ ਆਇਆ। ਫਿਲਹਾਲ ਦੀ ਘੜੀ ਇਹ ਤਸਵੀਰ ਕੁਝ ਦਿਨਾਂ ਬਾਅਦ ਸਾਫ਼ ਹੋਵੇਗੀ ਕਿ ਮਾਈਨਿੰਗ ਵਿਭਾਗ ਇਸ ਕਲੌਨੀਂ ਦੇ ਖਿਲਾਫ਼ ਠੋਸ ਕਾਰਵਾਈ ਕਰਕੇ ਭਾਰੀ ਜੁਰਮਾਨੇ ਵਸੂਲੇਗਾ ਜਾਂ ਕਿਸੇ ਸਿਆਸੀ ਦਬਾਅ ਦੇ ਚੱਲਦਿਆਂ ਇਹ ਮਾਮਲਾ ਨੋਟਿਸ ਜਾਰੀ ਕਰਕੇ ਸਰਕਾਰ ਦੀਆਂ ਫਾਈਲਾਂ ਵਿੱਚ ਰੱਦੀ ਦਾ ਭਾਰ ਵਧਾਵੇਗਾ।
ਕਿਉਂ ਹੋਈ ਗੈਰ-ਕਾਨੂੰਨੀਂ ਮਾਈਨਿੰਗ:
ਇੱਕ ਥਾਂ ਤੋਂ ਮਿੱਟੀ ਦੀ ਮਾਈਨਿੰਗ ਕਰਦਿਆਂ, ਢੁਆਈ ਉਪਰੰਤ ਵਪਾਰਿਕ ਕਲੌਨੀਂ ‘ਚ ਭਰਤ ਪਾਉਣ ਦੀ ਪੰਜਾਬ ਸਰਕਾਰ ਤੋਂ ਕਾਨੂੰਨੀ ਮੰਨਜ਼ੂਰੀ ਲੈਣ ਵਾਸਤੇ ਸਰਕਾਰ ਨੂੰ ਦੋ ਰੁਪਏ ਪ੍ਰਤੀ ਘਣ-ਫੁੱਟ (ਕਿਊਬਿਕ ਫੁੱਟ) ਦੀ ਰੁਆਇਲਟੀ ਅਦਾ ਕਰਨੀਂ ਪੈਂਦੀ ਹੈ। ਲੱਗਭਗ 8-9 ਏਕੜ ਦੇ ਰਕਬੇ ‘ਚ ਬਣ ਰਹੀ ਡੀ-ਵਾਕ ਨਾਮ ਦੀ ਇਸ ਵਪਾਰਿਕ ਅਤੇ ਰਿਹਾਇਸ਼ੀ ਕਾਲੋਨੀਂ ਦੇ ਖੇਤਰਫ਼ਲ ਮੁਤਾਬਿਕ, ਮਿੱਟੀ ਦੀ ਭਰਤ ਪਾਉਣ ਦੀ ਮੰਨਜ਼ੂਰੀ ਬਦਲੇ ਲੱਖਾਂ ਰੁਪਿਆਂ ਦੀ ਸਰਕਾਰੀ ਫ਼ੀਸ ਅਦਾ ਕਰਨੀਂ ਸੀ। ਜਿਸ ਫ਼ੀਸ ਨੂੰ ਬਚਾਉਣ ਵਾਸਤੇ ਇਹ ਗੈਰ-ਕਾਨੂੰਨੀਂ ਮਾਈਨਿੰਗ ਕਰਵਾਈ ਗਈ।
ਕੀ ਹੋ ਸਕਦੀ ਹੈ ਕਾਰਵਾਈ:
ਦੋ ਰੁਪਏ ਪ੍ਰਤੀ ਘਣ-ਫ਼ੁੱਟ ਦੀ ਸਰਕਾਰੀ ਫ਼ੀਸ ਬਚਾਉਣ ਵਾਸਤੇ, ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕਰਵਾਉਂਦਿਆਂ ਮਿੱਟੀ ਦੀ ਭਰਤ ਪਾਉਣ ਅਤੇ ਪਵਾਉਣ ਦਈ ਇਸ ਗੈਰ ਕਾਨੂੰਨੀ ਗਤੀਵਿਧੀ ਦੇ ਮਾਮਲੇ ‘ਚ ਮਾਈਨਿੰਗ ਵਿਭਾਗ਼ ਲੱਖਾਂ ਰੁਪਿਆਂ ਦੇ ਜੁਰਮਾਨੇ ਲਗਾਉਣ ਦਾ ਅਧਿਕਾਰ ਰੱਖ਼ਦਾ ਹੈ। ਇਸ ਕਲੋਨੀ ਵਿੱਚ ਗੈਰ ਕਾਨੂੰਨੀ ਮਾਈਨਿੰਗ ਤਸਦੀਕ ਕਰਨ ਤੋਂ ਬਾਅਦ ਮਾਈਨਿੰਗ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਨੋਟਿਸ ਇਹ ਸੰਭਾਵਨਾ ਬਣਾ ਰਿਹਾ ਹੈ ਕਿ ਉਕਤ ਕਲੋਨੀ ਨੂੰ ਵੀ ਭਾਰੀ ਜੁਰਮਾਨਾ ਲੱਗਣਾ ਲਗਭਗ ਤੈਅ ਹੈ।
ਪੇਪਰ ਮਿੱਲ ਦੇ ਧੂੰਏਂ ਦਾ ਪ੍ਰਕੋਪ:
ਵਿਸ਼ੇਸ਼ ਤੌਰ ਤੇ ਇਹ ਵੀ ਦੱਸਣਯੋਗ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ‘ਚ ਸਥਿੱਤ ਪੇਪਰ ਮਿੱਲ ਦੇ ਪ੍ਰਦੂਸ਼ਣ ਕਾਰਨ ਮਿੱਲ ਦੇ ਨੇੜਲਾ ਇਲਾਕਾ ਕੈਂਸਰ, ਦਮਾਂ, ਟੀਬੀ, ਸਾਹ ਰੋਗ, ਚਮੜੀ ਰੋਗਾਂ ਸਮੇਤ ਅੱਖਾਂ ਦੀਆਂ ਭਿਆਨਕ ਬਿਮਾਰੀਆਂ ਤੋਂ ਪੀੜਿਤ ਹੋ ਚੁੱਕਿਆ ਹੈ। ਪੇਪਰ ਮਿੱਲ ਦੇ ਜ਼ਹਿਰੀਲੇ ਧੂੰਏ ਅਤੇ ਬਦਬੂਦਾਰ ਵਾਤਾਵਰਨ ਦੀ ਮਾਰ ਕਾਰਨ ਪੇਪਰ ਮਿੱਲ ਦੇ ਨੇੜਲੇ ਇਲਾਕੇ ਵਿੱਚ ਵੱਸਦੇ ਪਿੰਡ ਗੋਨਿਆਣਾ, ਰੂੜਿਆਂਵਾਲੀ, ਮਹਾਬੱਧਰ, ਧਿਗਾਣਾ, ਬਰਕੰਦੀ ਅਤੇ ਰੁਪਾਣਾ ਆਦਿ ‘ਵਿੱਚ ਵੱਡੇ ਪੱਧਰ ‘ਤੇ ਲੋਕਾਂ ਦੀ ਸਿਹਤ ਦਾ ਨੁਕਸਾਨ ਹੋਣ ਸਮੇਤ, ਇਲਾਕੇ ਦੇ ਵਸਨੀਕ ਨਾਮੁਰਾਦ ਬਿਮਾਰੀਆਂ ਤੋਂ ਪੀੜ੍ਹਤ ਹੋ ਰਹੇ ਹਨ। ਮਿੱਲ ਨੇੜਲੇ ਪਿੰਡਾਂ ਦੇ ਲੋਕਾਂ ਦੀ ਹਾਲਤ ਅਜਿਹੀ ਹੈ ਕਿ ਜਦੋਂ ਲੋਕ ਸਵੇਰ ਵੇਲੇ ਅੱਖ ਖੋਲ੍ਹਦੇ ਹਨ ਤਾਂ ਪੇਪਰ ਮਿੱਲ ਦੀਆਂ ਚਿਮਨੀਆਂ ਵਿੱਚੋਂ ਨਿੱਕਲ ਕੇ ਪਿੰਡਾਂ ਵਿੱਚ ਪਹੁੰਚੀ ਕਾਲੀ ਸੁਆਹ, ਲੋਕਾਂ ਦਾ ਘਰ-ਘਰ ਵਿੱਚ ਜਿਊਣਾਂ ਦੁਸ਼ਵਾਰ ਕਰ ਦਿੰਦੀ ਹੈ।
ਬਿਮਾਰੀਆਂ ਦੀ ਕਲੌਨੀਂ ਬਣੇਗੀ ‘ਡੀ-ਵਾਕ’
ਜ਼ਹਿਰੀਲੇ ਕੈਮੀਕਲ ਵਾਲਾ ਪ੍ਰਦੂਸ਼ਣ, ਬਦਬੂ, ਪਲੀਤ ਆਬੋ-ਹਵਾ ਸਮੇਤ ਬਿਮਾਰੀਆਂ ਵੰਡਣ ਵਾਲੀ ਪੇਪਰ ਮਿੱਲ ਤੋਂ ਮਹਿਜ਼ ਦੋ-ਤਿੰਨ ਕਿਲੋਮੀਟਰ ਦੇ ਵਕਫ਼ੇ ‘ਤੇ ਬਣ ਰਹੀ ਡੀ-ਵਾਕ ਕਲੌਨੀਂ ਵਿੱਚ ਸਾਫ਼ ਸੁਥਰੇ ਵਾਤਾਵਰਨ ਦੀ ਆਸ ਲੈ ਕੇ ਕਰੋੜਾਂ ਰੁਪਿਆਂ ਦੇ ਸ਼ਾਪਿੰਗ ਮਾਲਜ਼ ਖਰੀਦਣ ਵਾਲੇ ਦੁਕਾਨਦਾਰ-ਵਪਾਰੀ ਅਤੇ ਰਿਹਾਇਸ਼ੀ ਪਲਾਟਾਂ ਸਮੇਤ ਹੋਰ ਜਾਇਦਾਦਾਂ ਖਰੀਦਣ ਵਾਲੇ ਆਮ ਨਾਗਰਿਕ ਆਖਿਰ ਕਿਹੜੇ ਭਰਮ ਭੁਲੇਖਿਆਂ ਦੇ ਜਾਲ ਵਿੱਚ ਫ਼ਸ ਕੇ ਇੱਥੇ, ਖੁਦ ਦੀ ਪੂੰਜੀ ਇਨਵੈਸਟ ਕਰਨਗੇ। ਕਿਉਂਕਿ ਇਹ ਡੀ-ਵਾਕ ਕਲੌਨੀਂ, ਪੇਪਰ ਮਿੱਲ ਦੇ ਪ੍ਰਦੂਸ਼ਣ ਦੇ ਪ੍ਰਕੋਪ ਅਤੇ ਨਾ ਮੁਰਾਦ ਬਿਮਾਰੀਆਂ ਤੋਂ ਪ੍ਰਭਾਵਿਤ ਇਲਾਕੇ ਦੀ ਮਾਰ ਦੇ ਅਧੀਂਨ ਆਉਂਦੀ ਹੈ। ਇੱਥੇ ਨਿਵਾਸ ਕਰਨ ਵਾਲੇ ਲੋਕਾਂ ‘ਤੇ ਪੇਪਰ ਮਿੱਲ ਦੀਆਂ ਬਿਮਾਰੀਆਂ ਦਾ ਪ੍ਰਕੋਪ ਭਾਰੀ ਰਹਿਣ ਦੀ ਕਥਿੱਤ ਸੰਭਾਵਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕੀ ਆਖਿਆ ਐਕਸੀਅਨ ਨੇਂ:
ਸ਼ੁੱਕਰਵਾਰ ਨੂੰ ਮਾਈਨਿੰਗ ਵਿਭਾਗ ਦੇ ਐਕਸੀਅਨ ਗੀਤੇਸ਼ ਉਪਵੇਜਾ ਨੇ ਗੈਰ-ਕਾਨੂੰਨੀਂ ਮਾਈਨਿੰਗ ਨਾਲ ਜੁੜੇ ਇਸ ਮਾਮਲੇ ਸਬੰਧੀ ਸਪੱਸ਼ਟ ਕੀਤਾ ਕਿ ਉਕਤ ਕਲੌਨੀਂ ਨੇਂ ਕੇ-ਵੰਨ ਪਰਮਿਟ ਨਹੀਂ ਲਿਆ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੀ ਗੱਲ ਆਖਦਿਆਂ, ਐਕਸੀਅਨ ਉਪਵੇਜਾ ਨੇ ਦੇਰ ਸ਼ਾਮ ਤੱਕ ਡੀ-ਵਾਕ ਕਲੋਨੀ ਦੇ ਮਾਲਕਾਂ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ।
  • Related Posts

    ਕਪੂਰਥਲਾ ਵਿੱਚ ਭਾਜਪਾ ਦੀ ਮਹੱਤਵਪੂਰਨ ਮੀਟਿੰਗ,ਸੰਗਠਨ ਮੰਤਰੀ ਨੇ ਕੀਤੀ ਸ਼ਿਰਕਤ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਨੂੰ ਬੂਥ ਪੱਧਰ ਤੇ ਸੰਗਠਨ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ-ਸ਼੍ਰੀ ਨਿਵਾਸੁਲੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਵਰਕਰਾਂ ਨੂੰ ਸੇਵਾ,ਸੁਸ਼ਾਸਨ ਅਤੇ ਵਿਕਾਸ ਦਾ ਪ੍ਰਣ ਹਰ ਘਰ ਤੱਕ ਲੈ ਕੇ ਜਾਣਾ ਚਾਹੀਦਾ ਹੈ-ਖੋਜੇਵਾਲ

    Spread the love

    Spread the love ਕਪੂਰਥਲਾ, 12 ਜੁਲਾਈ ( ਕੌੜਾ )- ਵਿਰਾਸਤੀ ਸ਼ਹਿਰ ਦੇ ਪਿੰਡ ਖੋਜੇਵਾਲ ਵਿਖੇ ਭਾਜਪਾ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਮੀਟਿੰਗ।ਇਸ…

    ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਘਰ-ਘਰ ਜਾ ਕੇ ਫਾਰਮ ਭਰਨ ਵਾਲੀਆਂ ਮਹਿਲਾ ਸਖੀਆਂ ਦਾ ਕੀਤਾ ਗਿਆ ਸਨਮਾਨ 

    Spread the love

    Spread the love ਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਹਲਕਾ ਗਿੱਦੜਬਾਹਾ ਦੇ ਪਿੰਡ ਭਲਾਈਆਣਾ ਵਿਖੇ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਸ: ਬੇਅੰਤ ਸਿੰਘ ਸੰਧੂ ਅਤੇ ਆਮ ਆਦਮੀ ਪਾਰਟੀ ਦੀ ਟੀਮ ਦੀ…

    Leave a Reply

    Your email address will not be published. Required fields are marked *