ਫੇਰੀ ਲਗਾ ਕੇ ਕੱਪੜਾ ਵੇਚਣ ਵਾਲੇ ਤੋਂ ਲੁਟੇਰਿਆਂ ਨੇ ਸਿਖਰ ਦੁਪਹਿਰੇ 5500 ਰੁਪਏ ਅਤੇ ਮੋਬਾਇਲ ਖੋਹਿਆ

Spread the love
ਪੱਟੀ, 17 ਅਪ੍ਰੈਲ ( ਹਰਭਜਨ ਸਿੰਘ ) ਸਿ਼ਖਰ ਦੁਪਿਹਰੇ ਪਿੰਡਾਂ ਵਿਚ ਫੇਰੀ ਲਗਾ ਕੇ ਕੱਪੜਾ ਵੇਚ ਕੇ ਕੰਮ ਕਰਨ ਵਾਲੇ ਇਕ ਨੌਜਵਾਨ ਨੂੰ ਦੋ ਲੁਟੇਰਿਆ ਨੇ ਪਿਸਤੌਲ ਦਿਖਾ ਅਤੇ ਤੇਜ਼ਧਾਰ ਦਾਤਰ ਮਾਰ ਕੇ ਲੁੱਟ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਖਮੀ ਹਾਲਤ ਵਿਚ ਮਨਜੀਤ ਹਸਪਤਾਲ ਵੱਡੀ ਮੰਡੀ ਪੱਟੀ ਵਿਖੇ ਪਹੁੰਚੇ ਅਜੈ ਕੁਮਾਰ ਪੁੱਤਰ ਦੁਰਗਾ ਦਾਸ ਵਾਰਡ ਨੰ: 11 ਪੱਟੀ ਨੇ ਦੱਸਿਆ ਕਿ ਮੈਂ ਪੱਟੀ ਦੇ ਨੇੜਲੇ ਪਿੰਡ—ਪਿੰਡ ਜਾ ਕੇ ਫੇਰੀ ਲਗਾ ਕੇ ਕੱਪੜਾ ਵੇਚਣ ਦਾ ਕੰਮ ਕਰਦਾ ਹਾਂ। ਅੱਜ ਮੈਂ ਜਦੋਂ ਸਹਿਬਾਜ਼ਪੁਰ, ਦਿਆਲਪੁਰ ਤੋਂ ਕੱਚਾ ਪੱਕਾ, ਚੂਸਲੇਵੜ ਲਿੰਕ ਸੜਕ ਰਾਹੀ ਬਾਗਾ ਨੇੜੇ ਪਹੁੰਚਿਆ ਤਾਂ ਦੋ ਨੌਜਵਾਨ ਜਿੰਨ੍ਹਾਂ ਵਿਚ ਇਕ ਦੇ ਕੋਲ ਪਿਸਤੌਲ ਅਤੇ ਇਕ ਦੇ ਕੋਲ ਦਾਤਰ ਸੀ ਨੇ ਮੇਰੇ ਅੱਗੇ ਪਲਸਰ ਮੋਟਰਸਾਇਕਲ ਰੋਕ ਕੇ ਮੇਰੇ ਤੋਂ ਪੈਸਿਆਂ ਦੀ ਮੰਗ ਕਰਨ ਲੱਗੇ ਜਦ ਮੈਂ ਇਨਕਾਰ ਕੀਤਾ ਤਾਂ ਮੈਨੂੰ ਪਿਸਤੌਲ ਦਿਖਾ ਕੇ ਦਾਤਰ ਨਾਲ ਵਾਰ ਕੀਤੇ ਅਤੇ 5500 ਰੁਪਏ ਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਇਸ ਮੌਕੇ ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਅਜੈ ਕੁਮਾਰ ਜਖਮੀ ਦੀ ਬਾਹ ਵਿਚ ਫਰੱਕਚਰ ਅਤੇ ਮੋਢੇ ‘ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਇਸ ਮੌਕੇ ਥਾਣਾ ਸਿਟੀ ਪੱਟੀ ਦੇ ਐਸ.ਐਚ.ਓ ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *