ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਹੁਮਸ ਭਰੇ ਮੌਸਮ ਤੋਂ ਮਿਲੀ ਰਾਹਤ

Spread the love

ਸ਼੍ਰੀ ਮੁਕਤਸਰ ਸਾਹਿਬ, 10 ਜੁਲਾਈ ()- ਪੰਜਾਬ ਅੰਦਰ ਮਾਨਸੂਨ ਦੀ ਆਮਦ ਤੋਂ ਬਾਅਦ ਜਿਥੇ ਲਗਭਗ ਹਰ ਜ਼ਿਲ੍ਹੇ ’ਚ ਬਾਰਿਸ਼ ਹੋ ਰਹੀ ਹੈ ਤੇ ਇਸ ਬਾਰਿਸ਼ ਤੋਂ ਬਾਅਦ ਲੋਕਾਂ ਨੇ ਹੁਮਸ ਭਰੇ ਮੌਸਮ ਤੋਂ ਰਾਹਤ ਮਹਿਸੂਸ ਕੀਤੀ ਹੈ। ਉਧਰ ਬਾਰਿਸ਼ ਦੇ ਚੱਲਦਿਆ ਮੌਸਮ ਕਾਫ਼ੀ ਸੁਹਾਵਣਾ ਹੋਇਆ ਤੇ ਵਾਤਾਵਰਨ ਵਿੱਚ ਫੈਲਿਆ ਹੋਇਆ ਪ੍ਰਦੂਸ਼ਣ ਵੀ ਘੱਟ ਚੁੱਕਾ ਹੈ। ਜੇਕਰ ਸ਼੍ਰੀ ਮੁਕਤਸਰ ਸਾਹਿਬ ਦੀ ਗੱਲ ਕਰੀਏ ਤਾ ਵੀਰਵਾਰ ਦੀ ਸਵੇਰੇ ਆਈ ਹਲਕੀ ਜਿਹੀ ਬਾਰਿਸ਼ ਨੇ ਪ੍ਰਸਾਸ਼ਨ ਦੇ ਦਾਅਵਿਆ ਤੇ ਵਿਕਾਸ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ, ਕਿਉਂਕਿ ਸ਼੍ਰੀ ਮੁਕਤਸਰ ਸਾਹਿਬ ਦਾ ਸੀਵਰੇਜ਼ ਸਿਸਟਮ ਮਾੜੀ ਕਾਰਗੁਜ਼ਾਰੀ ਕਾਰਨ ਪਹਿਲਾਂ ਦੀ ਸੁਰਖੀਆਂ ਵਿੱਚ ਰਹਿੰਦਾ ਤੇ ਬਾਰਿਸ਼ ਤੋਂ ਬਾਅਦ ਗਲੀਆਂ, ਮੁਹੱਲਿਆਂ ਵਿੱਚ ਜਮ੍ਹਾਂ ਹੋਏ ਪਾਣੀ ’ਤੇ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ।
ਪ੍ਰਸਾਸ਼ਨ ਤੇ ਸਰਕਾਰ ਤੋਂ ਨਾਖੁਸ਼ ਨਜ਼ਰ ਆਏ ਦੁਕਾਨਦਾਰ
ਉਧਰ ਬਜ਼ਾਰਾਂ ਵਿੱਚ ਜਮ੍ਹਾਂ ਹੋਏ ਬਾਰਿਸ਼ ਦੇ ਪਾਣੀ ਤੋਂ ਬਾਅਦ ਦੁਕਾਨਦਾਰਾਂ ਦੀ ਨਰਾਜ਼ਗੀ ਕਿਤੇ ਨਾ ਕਿਤੇ ਪ੍ਰਸਾਸ਼ਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਪ੍ਰਤਿ ਵੀ ਨਜ਼ਰ ਆਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਤਾ ਵਿੱਚ ਆਉਣ ਤੋਂ ਪਹਿਲਾਂ ਜੋ ਵਾਅਦੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆ ਵਲੋਂ ਲੋਕਾਂ ਨਾ ਕੀਤੇ ਗਏ ਸਨ, ਪਰ ਸਾਢੇ ਤਿੰਨ ਸਾਲ ਦਾ ਸਮਾਂ ਬੀਤਣ ਦੇ ਬਾਅਦ ਵੀ ਆਮ ਆਦਮੀ ਪਾਰਟੀ ਪੂਰਾ ਉਤਰਦੀ ਨਜ਼ਰ ਨਹੀਂ ਆ ਰਹੀ , ਕਿਉਂਕਿ ਪਿਛਲੇਂ ਲੰਮੇ ਸਮੇਂ ਤੋਂ ਸ਼੍ਰੀ ਮੁਕਤਸਰ ਸਾਹਿਬ ਦੇ ਲੋਕ ਸੀਵਰੇਜ਼ ਸਿਸਟਮ ਦੀ ਮਾੜੀ ਕਾਰਗੁਜ਼ਾਰੀ ਦਾ ਸੰਤਾਪ ਹੰਡਾਅ ਰਹੇ ਹਨ, ਤੇ ਉਸੇ ਹੀ ਬਜ਼ਾਰਾਂ ਵਿੱਚ ਭਰਦਾ ਬਾਰਿਸ਼ ਦਾ ਪਾਣੀ ਲੋਕਾਂ ਲਈ ਮੁਸੀਬਤ ਬਣ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਮੁਕਤਸਰ ਵਿੱਚ ਆਈ ਹਲਕੀ ਜਿਹੀ ਬਾਰਿਸ਼ ਕਾਰਨ ਖੜ੍ਹੇ ਬਾਰਿਸ਼ ਦੇ ਪਾਣੀ ਕਾਰਨ ਕਾਰੋਬਾਰ ਠੱਪ ਹੋ ਜਾਂਦਾ ਤੇ ਖਰੀਦਦਾਰੀ ਕਰਨ ਵਾਲੇ ਲੋਕ ਬਜ਼ਾਰਾਂ ’ਚ ਦਾਖਲ ਨਹੀਂ ਹੁੰਦੇ। ਸ਼ਹਿਰ ਵਾਸੀਆਂ ਨੇ ਕਿਹਾ ਕਿ ਬਾਰਿਸ਼ ਦੇ ਮੌਸਮ ਤੋਂ ਪਹਿਲਾਂ ਸੀਵਰੇਜ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਚਾਹੀਦਾ ਸੀ। ਸਥਾਨਕ ਵਾਸੀਆਂ ਨੇ ਕਿਹਾ ਕਿ ਹਰ ਸਾਲ ਬਾਰਿਸ਼ ਦੇ ਮੌਸਮ ਵਿੱਚ ਸਾਨੂੰ ਇਹੀ ਮੁਸੀਬਤ ਝੱਲਣੀ ਪੈਂਦੀ ਹੈ। ਪ੍ਰਸ਼ਾਸਨ ਸਿਰਫ਼ ਵਾਅਦੇ ਕਰਦਾ ਹੈ, ਪਰ ਕੋਈ ਠੋਸ ਹੱਲ ਨਹੀਂ ਕੱਢਦਾ। ਵਸਨੀਕਾਂ ਨੇ ਮੰਗ ਕੀਤੀ ਕਿ ਸੀਵਰੇਜ ਸਿਸਟਮ ਨੂੰ ਸੁਧਾਰਿਆ ਜਾਵੇ ਅਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਸਥਾਈ ਹੱਲ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀ ਸਮੱਸਿਆ ਨਾ ਆਵੇ।
ਕਿਸਾਨਾਂ ਦੇ ਚਿਹਰੇ ਖਿੜੇ
ਹਲਕਾ ਮੁਕਤਸਰ ਵਿੱਚ ਆਈ ਬਾਰਿਸ਼ ਤੋਂ ਬਾਅਦ ਜਿਥੇ ਦੁਕਾਨਦਾਰ ਜਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਥੇ ਕਿਸਾਨਾਂ ਦੇ ਚਿਹਰੇ ਕਾਫ਼ੀ ਖਿੜੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਨੇ ਕਿਹਾ ਕਿ ਵੀਰਵਾਰ ਦੀ ਸਵੇਰੇ ਆਈ ਬਾਰਿਸ਼ ਤਕਰੀਬਨ ਹਰੇਕ ਫਸਲ ਲਈ ਘਿਉ ਦਾ ਕੰਮ ਕਰੇਗੀ ਤੇ ਇਹ ਬਾਰਿਸ਼ ਸਾਡੀਆਂ ਫਸਲਾਂ ਲਈ ਸੰਜੀਵਨੀ ਵਰਗੀ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰਿਸ਼ ਤੋਂ ਬਾਅਦ ਸਿੰਚਾਈ ਲਈ ਨਹਿਰੀ ਜਾਂ ਜਮੀਨੀ ਪਾਣੀ ਦੀ ਲੋੜ ਘੱਟ ਪਵੇਗੀ ਤੇ ਬਿਜ਼ਲੀ ਦੀ ਵੀ ਬਚਤ ਹੋਵੇਗੀ ਤੇ ਕਿਸਾਨਾਂ ਦਾ ਪੈਸਾ ਵੀ ਬਚੇਗਾ। ਉਨ੍ਹਾਂ ਦੱਸਿਆ ਕਿ ਪਿਛਲੇਂ ਕਈ ਦਿਨਾਂ ਤੋਂ ਪੈ ਰਹੇ ਅੱਤ ਦੀ ਗਰਮੀ ਤੇ ਹੁਮਸ ਭਰੇ ਮੌਸਮ ਤੋਂ ਬਾਅਦ ਜੀਵ ਜੰਤੂਆਂ, ਪਸ਼ੂ ਪੰਛੀਆਂ ਨੂੰ ਵੀ ਰਾਹਤ ਮਿਲੀ ਹੈ। ਪ੍ਰਧਾਨ ਗੋਬਿੰਦ ਸਿੰਘ ਕੋਟਲੀ ਨੇ ਦੱਸਿਆ ਕਿ ਪਿਛਲੇਂ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਝੋਨਾ, ਮੱਕੀ, ਸਬਜੀਆਂ, ਨਰਮਾ ਆਦਿ ਫਸਲਾਂ ਸੁਕਣ ਕਿਨਾਰੇ ਸਨ।
ਕੈਪਸ਼ਨ: ਬਜ਼ਾਰਾਂ ’ਚ ਫੈਲਿਆ ਬਾਰਿਸ਼ ਦਾ ਪਾਣੀ ਤੇ ਲੰਘਦੇ ਬੱਚੇ ਤੇ ਹੋਰ ਵਿਅਕਤੀ।
ਫੋਟੋ ਫਾਇਲ: ਐਮਕੇਐਸ 10-01

  • Related Posts

    ਆਪਰੇਸ਼ਨ ਪ੍ਰਹਾਰ 3.0: ਖੰਨਾ ਪੁਲਿਸ ਦੀ ਵੱਡੀ ਕਾਰਵਾਈ, 451 ਗ੍ਰਿਫ਼ਤਾਰ ਨਸ਼ਾ, ਗੈਰ-ਕਾਨੂੰਨੀ ਹਥਿਆਰ, ਚੋਰੀਸ਼ੁਦਾ ਟਰੱਕ, ਫ਼ਰਜ਼ੀ ਕੈਮਿਸਟ ਤੇ ਦੋ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰਾਂ ਦਾ ਪਰਦਾਫ਼ਾਸ਼

    Spread the love

    Spread the love ਖੰਨਾ, 12 ਜੁਲਾਈ ( ਗੁਰਦੀਪ ਸਿੰਘ ਸ਼ਾਹਪੁਰ) ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਆਪਰੇਸ਼ਨ ਪ੍ਰਹਾਰ 3.0 ਤਹਿਤ ਖੰਨਾ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ…

    ਪੀਜ਼ਾ ‘ਚੋਂ ਨਿਕਲੀ ਜ਼ਿੰਦਾ ਸੁੰਡੀ, ਫਾਸਟ ਫੂਡ ਵਾਲੇ ਕਰ ਰਹੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਮਿਆਦ ਪੁੱਗਾ ਸਮਾਨ ਵੇਚਣ ‘ਤੇ ਕਰਿਆਨਾ ਸਟੋਰ ‘ਤੇ ਵੀ ਕਾਰਵਾਈ

    Spread the love

    Spread the loveਮਾਛੀਵਾੜਾ ਸਾਹਿਬ, 12 ਜੁਲਾਈ (ਸੁੱਚਾ ਬੰਗੜ)- ਸ਼ਹਿਰ ਦੇ ਇੱਕ ਨਾਮੀ ਫੂਡ ਕੈਫੇ ‘ਚ ਵੇਚੇ ਜਾ ਰਹੇ ਪੀਜ਼ਾ ‘ਚੋਂ ਜ਼ਿੰਦਾ ਸੁੰਡੀ ਨਿਕਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ…

    Leave a Reply

    Your email address will not be published. Required fields are marked *