ਮੈਡੀਕਲ ਸਟੋਰ ਦੀ ਆੜ ‘ਚ ਚੱਲ ਰਿਹਾ ਸੀ ਨਸ਼ਿਆਂ ਦਾ ਧੰਦਾ ਮਾਛੀਵਾੜਾ ਪੁਲਿਸ ਨੇ ਸਕਾਰਪੀਓ ਸਮੇਤ ਦੋਸ਼ੀ ਨੂੰ ਕੀਤਾ ਗ੍ਰਿਫਤਾਰ

Spread the love
ਮਾਛੀਵਾੜਾ ਸਾਹਿਬ, 10 ਜੁਲਾਈ (ਸੁੱਚਾ ਬੰਗੜ)- ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਖੰਨਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਗੜ੍ਹੀ ਤਰਖਾਣਾ ਪੁਲ ਦੇ ਨੇੜੇ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਇੱਕ ਮੈਡੀਕਲ ਸਟੋਰ ‘ਤੇ ਛਾਪਾ ਮਾਰ ਕੇ ਨਸ਼ੀਲੀਆਂ ਗੋਲੀਆਂ ਅਤੇ ਨਕਦੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।ਐਸ.ਐਸ.ਪੀ. ਖੰਨਾ ਡਾ. ਦਰਪਨ ਆਹਲੂਵਾਲੀਆ ਅਤੇ ਐਸ.ਪੀ.ਡੀ. ਪਵਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਇਹ ਕਾਰਵਾਈ ਕੀਤੀ।  ਡੀਐਸਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਰਿੰਕੂ ਪੁੱਤਰ ਜੋਗਾ ਸਿੰਘ, ਵਾਸੀ ਪਿੰਡ ਸਲਾਣਾ ਬੇਟ ਵਜੋਂ ਹੋਈ ਹੈ। ਉਹ ‘ਗੁਰਨੂਰ ਮੈਡੀਕਲ ਸਟੋਰ’ ਦੇ ਨਾਂਅ ‘ਤੇ ਗੈਰ-ਕਾਨੂੰਨੀ ਢੰਗ ਨਾਲ ਨਸ਼ੀਲੀਆਂ ਦਵਾਈਆਂ ਵੇਚ ਰਿਹਾ ਸੀ। ਪੁਲਿਸ ਟੀਮ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਦੁਕਾਨ ‘ਚੋਂ ਲਗਭਗ 140 ਪ੍ਰੈਗਾਲਿਨ ਕੈਪਸੂਲ ਅਤੇ ਹੋਰ ਕਈ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ ਹਨ। ਇਹ ਸਾਰੀਆਂ ਦਵਾਈਆਂ ਬਿਨਾਂ ਡਾਕਟਰ ਦੇ ਪਰਚੇ ਤੋਂ ਵੇਚਣੀਆਂ ਮਨਾਹੀ ਹਨ। ਇਸ ਤੋਂ ਇਲਾਵਾ ਮੌਕੇ ਤੋਂ 13,250 ਰੁਪਏ ਦੀ ਡਰੱਗ ਮਨੀ ਅਤੇ ਨਸ਼ਿਆਂ ਦੀ ਸਪਲਾਈ ‘ਚ ਵਰਤੀ ਜਾ ਰਹੀ ਸਕਾਰਪੀਓ  ਗੱਡੀ ਵੀ ਕਬਜ਼ੇ ‘ਚ ਲਈ ਗਈ ਹੈ।  ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਕਿ ਦੋਸ਼ੀ ਨੇ ਮੈਡੀਕਲ ਸਟੋਰ ਦੇ ਅੰਦਰ ਹੀ 3-4 ਮਰੀਜ਼ਾਂ ਨੂੰ ਨਾਜਾਇਜ਼ ਤੌਰ ‘ਤੇ ਦਾਖਲ ਕੀਤਾ ਹੋਇਆ ਸੀ। *ਪਹਿਲਾਂ ਵੀ ਦਰਜ ਹੈ ਮਾਮਲਾ*  ਜਾਂਚ ਦੌਰਾਨ ਪਤਾ ਲੱਗਾ ਕਿ ਇਸ ਮੈਡੀਕਲ ਸਟੋਰ ਦਾ ਲਾਇਸੈਂਸ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਹਰਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ ਜਿਸਦਾ ਟਰਾਇਲ ਅਦਾਲਤ ‘ਚ ਚੱਲ ਰਿਹਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਫਿਰ ਤੋਂ ਐਨਡੀਪੀਐਸ ਐਕਟ ਤਹਿਤ ਨਵਾਂ ਕੇਸ ਦਰਜ ਕਰ ਲਿਆ ਹੈ। ਪੁੱਛਗਿੱਛ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਉਹ ਇਹ ਨਸ਼ੀਲੀਆਂ ਦਵਾਈਆਂ ਕਿੱਥੋਂ ਲਿਆਉਂਦਾ ਸੀ ਅਤੇ ਅੱਗੇ ਕਿਹੜੇ ਲੋਕਾਂ ਨੂੰ ਸਪਲਾਈ ਕਰਦਾ ਸੀ।
  • Related Posts

    ਨਗਰ ਨਿਗਮ ਅੰਮ੍ਰਿਤਸਰ ਵੱਲੋਂ ਪੁਰਾਣੀ ਸਬਜ਼ੀ ਮੰਡੀ ਅਤੇ ਡੀ.ਸੀ. ਨਿਵਾਸ ਦੇ ਬਾਹਰੋਂ ਨਾਜਾਇਜ਼ ਕਬਜ਼ੇ ਹਟਾਏ ਗਏ   ਗੈਰ-ਕਾਨੂੰਨੀ ਕੈਨੋਪੀਆਂ, ਸ਼ੈੱਡ ਅਤੇ ਅਸਥਾਈ ਢਾਂਚੇ ਕੀਤੇ ਗਏ ਢਾਹ; ਕਬਜ਼ਾਕਾਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ

    Spread the love

    Spread the love ਅੰਮ੍ਰਿਤਸਰ, 10 ਜੁਲਾਈ (  ਮਨਜੀਤ ਸਿੰਘ ਸ਼ੇਰਗਿੱਲ ) ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਤੇ ਵਧੀਕ ਨਗਰ ਕਮਿਸ਼ਨਰ ਡਾ. ਜੈ ਇੰਦਰ ਸਿੰਘ…

    ਐਸਸੀ ਸਮਾਜ ਤੇ ਲਾਠੀ ਚਾਰਜ ਕਰਨ ਵਾਲੇ ਮੇਰਠ ਦੇ ਐਸ ਐਸ ਪੀ ਅਵਿਨਾਸ਼ ਪਾਂਡੇ ਤੇ ਤੁਰੰਤ ਹੋਵੇ ਐਫ ਆਈ ਆਰ ਦਰਜ਼ : ਬੇਗਮਪੁਰਾ ਟਾਈਗਰ ਫੋਰਸ ਸੰਵਿਧਾਨ ਹਰੇਕ ਨਾਗਰਿਕ ਨੂੰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਅਤੇ ਇਨਸਾਫ਼ ਮੰਗਣ ਦਾ ਅਧਿਕਾਰ ਦਿੰਦਾ ਹੈ : ਬੰਟੀ,ਰਾਜੂ,ਰਾਹੁਲ

    Spread the love

    Spread the loveਹੁਸ਼ਿਆਰਪੁਰ, 10 ਜੁਲਾਈ ( ਤਰਸੇਮ ਦੀਵਾਨਾ ) –ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਇੱਕ ਦਲਿਤ ਧੀ ਲਲਿਤਾ ਗੌਤਮ ਜਿਸ ਨੂੰ ਪਹਿਲੇ ਕੁਝ ਦਰਿੰਦਿਆਂ ਨੇ ਪਹਿਲੇ ਉਸਨੂੰ ਅਗਵਾਹ ਕੀਤਾ ਅਤੇ…

    Leave a Reply

    Your email address will not be published. Required fields are marked *