ਮੈਨੇਜਮੈਂਟ ਖਿਲਾਫ ਆਦਰਸ਼ ਸਕੂਲ ਚਾਉਂਕੇ ਵਿਖੇ ਚੱਲ ਰਹੇ ਧਰਨੇ ਨੂੰ ਜਬਰੀ ਚੁਕਾਉਣ ਦੀ ਨਿਖੇਧੀ – ਡੀਟੀਐਫ

Spread the love

 ਬਠਿੰਡਾ 6 ਅਪ੍ਰੈਲ (ਐੱਸ ਐੱਸ ਰਾਹੀ )  ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਜਨਰਲ ਸਕੱਤਰ ਗੁਰਮੇਲ ਸਿੰਘ ਮਲਕਾਣਾ ਨੇ ਆਦਰਸ਼ ਸਕੂਲ ਚਾਉਂਕੇ ਵਿਖੇ ਮੈਨੇਜਮੈਂਟ ਦੀ ਧੱਕੇਸ਼ਾਹੀ ਖਿਲਾਫ ਪਿਛਲੇ ਲਗਭਗ 70 ਦਿਨਾਂ ਤੋਂ ਧਰਨੇ ਤੇ ਬੈਠੇ ਅਧਿਆਪਕਾਂ ਵਿਦਿਆਰਥੀਆਂ ਦੀ ਗੱਲ ਸੁਣਨ ਦੀ ਬਜਾਏ ਸਰਕਾਰ ਜਬਰ ਦੀ ਨਿਖੇਧੀ ਕੀਤੀ ਹੈ | ਆਗੂਆਂ ਨੇ ਦੋਸ਼ ਲਗਾਇਆ ਕਿ ਪੀ. ਪੀ ਪੀ. ਮੋਡ ਅਧੀਨ ਚੱਲਦੇ ਇਹ ਸਕੂਲ ਦੀ ਮੈਨੇਜਮੈਂਟ ਖਿਲਾਫ ਅਧਿਆਪਕਾਂ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਹਨ | ਜਿਨਾਂ ਦੀ ਪੜਤਾਲ ਕਰਨ ਲਈ  ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਬਣਾਈ ਗਈ ਕਮੇਟੀ ਦੀ ਰਿਪੋਰਟ ਵਿੱਚ ਵੀ ਇਹ ਖੁਲਾਸੇ  ਕੀਤੇ ਗਏ ਹਨ | ਇੱਥੇ ਇਹ ਜ਼ਿਕਰਯੋਗ ਹੈ ਕਿ  ਅਧਿਆਪਕਾਂ ਨੇ ਕਿਹਾ ਕਿ ਉਹਨਾਂ ਨੂੰ ਜੋ ਤਨਖਾਹ ਦਿੱਤੀ ਜਾਂਦੀ ਹੈ | ਉਸ ਵਿੱਚੋਂ ਵੱਡੀ ਰਕਮ ਵਾਪਸ ਲੈ ਲਈ ਜਾਂਦੀ ਹੈ | ਜੇਕਰ ਕੋਈ ਅਧਿਆਪਕ ਦਾ ਵਿਰੋਧ ਕਰਦਾ ਹੈ ਤਾਂ ਉਹਨਾਂ ਨੂੰ ਨੌਕਰੀ ਵਿੱਚੋਂ ਕੱਢਣ ਦੀ ਧਮਕੀ ਦਿੱਤੀ ਜਾਂਦੀ ਹੈ | ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ  ਜਿਵੇਂ ਕਿ ਮੁਫਤ ਕਿਤਾਬਾਂ, ਵਰਦੀਆਂ ਆਦਿ ਵੀ ਨਹੀਂ ਦਿੱਤੀਆਂ ਜਾਂਦੀਆਂ | ਬੱਚਿਆਂ ਦੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਨਹੀਂ |

ਸੂਬਾਈ ਆਗੂਆ ਬੇਅੰਤ ਸਿੰਘ ਫੂਲੇਵਾਲਾ, ਹਰਜਿੰਦਰ ਸੇਮਾ, ਅੰਮ੍ਰਿਤਪਾਲ ਸਿੰਘ ਮਾਨ, ਗੁਰਪਾਲ ਸਿੰਘ, ਮੋਹਣ ਸਿੰਘ ਮਲਕਾਣਾ ਨੇ ਕਿਹਾ ਕਿ ਅੱਜ ਸਵੇਰੇ ਪੁਲਿਸ ਪ੍ਰਸ਼ਾਸਨ ਨੇ ਧੱਕੇਸ਼ਾਹੀ ਕਰਦਿਆਂ ਧਰਨੇ ਤੇ ਮੌਜੂਦ ਅਧਿਆਪਕਾਂ ਨੂੰ ਗ੍ਰਿਫਤਾਰ ਕਰਕੇ ਜੇਲ ਅਤੇ ਥਾਣੇ ਵਿੱਚ ਬੰਦ ਕਰ ਦਿੱਤਾ | ਅਤੇ ਉੱਥੇ ਲੱਗਿਆ ਟੈਂਟ ਆਦਿ ਨੂੰ ਵੀ ਪੁੱਟ ਕੇ ਨਾਲ ਲੈ ਗਏ | ਉਸ ਤੋਂ ਬਾਅਦ ਅਧਿਆਪਕਾਂ ਦੀ ਹਮਾਇਤ ਵਿੱਚ ਥਾਣੇ ਅੱਗੇ ਪੁੱਜੇ ਵੱਖ-ਵੱਖ ਜਥੇਬੰਦੀਆਂ ਦੀ ਆਗੂਆਂ ਤੇ ਵੀ ਲਾਠੀ ਚਾਰਜ ਕੀਤਾ ਗਿਆ ਅਤੇ ਉਨਾਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ | ਡੀਟੀਐਫ ਦੇ ਜ਼ਿਲਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ, ਸੁਖਮੰਦਰ ਝੁੰਬਾ, ਗੁਰਸੇਵਕ ਸਿੰਘ ਫੂਲ, ਨਛੱਤਰ ਸਿੰਘ ਜੇਠੂਕੇ,ਸੁਨੀਲ ਕੁਮਾਰ, ਗੋਬਿੰਦ ਸਿੰਘ, ਅਵਤਾਰ ਮਲੂਕਾ,ਅਮਰਦੀਪ ਸਿੰਘ, ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਇਹਨਾਂ ਅਧਿਆਪਕਾਂ ਧੀਆਂ ਮੰਗਾਂ ਮੰਨ ਕੇ ਮੈਨੇਜਮੈਂਟ ਨੂੰ ਸਕੂਲ ਚੋਂ ਬਾਹਰ ਚਲਦਾ ਕੀਤਾ ਜਾਵੇ  | ਸਿੱਖਿਆ ਵਿਭਾਗ ਦੇ ਸਕੂਲ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਵੇ |

  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *