ਲੋਹੇ ਦੀ ਲੀਕ ਨੇ ਖੋਹ ਲਿਆ ਇੱਕ ਹੋਰ ਜੀਵਨ ਜੈਤੋ ਨੇੜੇ ਟਰੇਨ ਦੀ ਚਪੇਟ ‘ਚ 45 ਸਾਲਾ ਵਿਅਕਤੀ ਦੀ ਦਰਦਨਾਕ ਮੌਤ, ਪੁਲਿਸ ਵੱਲੋਂ ਜਾਂਚ ਸ਼ੁਰੂ

Spread the love

ਜੈਤੋ, 14 ਜੁਲਾਈ (ਮਨਜੀਤ ਢੱਲਾ)- ਜੈਤੋ ਨੇੜਲੇ ਪਿੰਡ ਗੁਮਟੀ ਖੁਰਦ ਸੇਵੇਵਾਲਾ ਦੇ ਇੱਕ 45 ਸਾਲਾ ਵਿਅਕਤੀ ਦੀ ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਗੋਨਿਆਣਾ ਨੇੜੇ ਰੇਲਵੇ ਪਿੱਲਰ ਨੰਬਰ 320/8-9 ਦਰਮਿਆਨ ਵਾਪਰਿਆ। ਗੋਨਿਆਣਾ ਰੇਲਵੇ ਚੌਂਕੀ ਦੇ ਇੰਚਾਰਜ ਏ.ਐੱਸ.ਆਈ. ਜਸਵਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਵੱਲੋਂ ਸੂਚਨਾ ਮਿਲਣ ‘ਤੇ ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ (ਰਜਿ.) ਜੈਤੋ ਦੀ ਐਂਬੂਲੈਂਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਟੀਮ ਦੇ ਮੈਂਬਰ ਮੀਤ ਸਿੰਘ ਮੀਤਾ, ਲਾਲਿਤ ਸ਼ਰਮਾ, ਗੋਰਾ ਔਲਖ ਅਤੇ ਬੱਬੂ ਮਾਲੜਾ ਨੇ ਪੁਲਿਸ ਦੀ ਮੌਜੂਦਗੀ ਵਿੱਚ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਦੀ ਮੋਰਚਰੀ ਵਿੱਚ ਪਹੁੰਚਾਇਆ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ ਉਰਫ਼ ਭੋਲੂ (45), ਪੁੱਤਰ ਕੁਲਵੰਤ ਸਿੰਘ, ਵਾਸੀ ਪਿੰਡ ਗੁਮਟੀ ਖੁਰਦ ਸੇਵੇਵਾਲਾ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਸਬੰਧੀ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

  • Related Posts

    ਜਦ ਕੁੱਤੀ ਰਲ ਜਾਏ ਚੋਰਾਂ ਨਾਲ” 15 ਸਾਲਾਂ ਬਾਅਦ ਵੀ ਨਹੀ ਕੀਤੀ ਗਈ ਨਗਰ ਕੌਸਲ ਦੇ ਨਾਮ ਹੋਈ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਨਿਸ਼ਾਨਦੇਹੀ ਨਾਲ ਹੋਣ ਕਾਰਨ ਅੱਜ ਦੇ ਸਮੇਂ ਵੀ ਵੇਚੀ ਜਾ ਰਹੀ ਨਗਰ ਕੌਸਲ ਦੀ ਪ੍ਰਾਪਰਟੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 30 ਸਤੰਬਰ ( ਮਨਪ੍ਰੀਤ ਮੋਨੂੰ ) – ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ‘ਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਚਰਮ ਸੀਮਾਂ ਵੀ ਪਾਰ ਕਰ ਚੁੱਕਾ ਹੈ ‘ਤੇ ਸਬੰਧਤ…

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    Leave a Reply

    Your email address will not be published. Required fields are marked *