ਵਿਆਹ ਦਾ ਝਾਂਸਾ ਦੇ ਕੇ ਦੋ ਸਕੀਆਂ ਭੈਣਾਂ ਨੂੰ ਘਰੋਂ ਲਿਜਾਣ ਦੇ ਦੋਸ਼ ਹੇਠ ਮਾਮਲਾ ਦਰਜ ਦੋ ਨੌਜਵਾਨਾਂ ਸਮੇਤ ਚਾਰ ਕਥਿਤ ਦੋਸ਼ੀਆਂ ਨੂੰ ਅਦਾਲਤ ਨੇ ਭੇਜਿਆ ਜੇਲ੍ਹ

Spread the love

ਚੌਂਕ ਮਹਿਤਾ 15 ਜੁਲਾਈ  ਰਾਜਵਿੰਦਰ ਸਿੰਘ ਰੰਧਾਵਾ = ਥਾਣਾ ਮਹਿਤਾ ਦੀ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਇੱਕੋ ਪਿੰਡ ਦੀਆਂ ਦੋ ਸਕੀਆਂ ਭੈਣਾਂ ਨੂੰ ਘਰੋਂ ਲਿਜਾਣ ਦੇ ਦੋਸ਼ ਹੇਠ ਦੋ ਨੌਜਵਾਨਾਂ ਸਮੇਤ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ,ਜਿੰਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤੇ ਜਾਣ ਉਪਰੰਤ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਥਾਣਾ ਮੁਖੀ ਇੰਸਪੈਕਟਰ ਸਿਮਰਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਮਹਿਤਾ ਦੀ ਵਸਨੀਕ ਕਵਲਜੀਤ ਕੌਰ ਪਤਨੀ ਮਰਹੂਮ ਸਾਹਿਬ ਸਿੰਘ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ ਅਤੇ ਉਸ ਦੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।ਉਸ ਦਾ 19 ਤੇ 15 ਸਾਲ ਦੀਆਂ ਦੋ ਲੜਕੀਆਂ ਤੇ 20 ਸਾਲ ਦਾ ਇੱਕ ਲੜਕਾ ਹੈ। ਕਵਲਜੀਤ ਕੌਰ ਵੱਲੋਂ ਕੀਤੀ ਗਈ ਸ਼ਿਕਾਇਤ ਮੁਤਾਬਿਕ ਕੁਝ ਸਮਾਂ ਪਹਿਲਾਂ ਉਸ ਦੀ ਵੱਡੀ ਧੀ ਪੂਜਾ ਕੌਰ ਦੀ ਦੋਸਤੀ ਆਪਣੇ ਪਿੰਡ ਦੇ ਮਨੀਜੋਤ ਸਿੰਘ ਪੁੱਤਰ ਗੁਰਧਿਆਨ ਸਿੰਘ ਉਰਫ਼ ਲਾਲੀ ਨਾਲ ਹੋ ਗਈ ਸੀ। ਇਸ ਬਾਰੇ ਪਤਾ ਲੱਗਣ ’ਤੇ ਉਸ ਨੇ ਆਪਣੀ ਧੀ ਨੂੰ ਉਕਤ ਨੌਜਵਾਨ ਨਾਲ ਮੇਲ-ਮਿਲਾਪ ਨਾ ਰੱਖਣ ਲਈ ਸਮਝਾਇਆ ਅਤੇ ਮਨੀਜੋਤ ਸਿੰਘ ਦੇ ਪਰਿਵਾਰ ਕੋਲ ਵੀ ਇਤਰਾਜ਼ ਜਤਾਇਆ ਸੀ।ਪਰ ਰੁਕਣ ਦੀ ਬਜਾਏੇ ਮਨੀਜੋਤ ਸਿੰਘ ਨੇ ਉਸ ਦੀ ਨਾਬਾਲਗ ਧੀ ਖੁਸ਼ਦੀਪ ਕੌਰ ਦੀ ਗੱਲਬਾਤ ਆਪਣੇ ਦੋਸਤ ਰੋਬਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਹਿਤਾ ਨਾਲ ਕਰਵਾ ਦਿੱਤੀ,ਜਿਸ ਲਈ ਉਸਨੇ ਆਪਣੀਆਂ ਦੋਨਾਂ ਲੜਕੀਆਂ ਨੂੰ ਰੋਕਿਆ ਵੀ ਸੀ। ਕੰਲਵਜੀਤ ਕੌਰ ਨੇ ਦੱਸਿਆਂ ਕਿ ਦੋਵੇਂ ਨੌਜਵਾਨ ਆਪਣੇ ਪਰਿਵਾਰਾਂ ਦੀ ਮਦਦ ਨਾਲ ਉਸ ਉੱਪਰ ਦੋਵੇਂ ਧੀਆਂ ਦਾ ਵਿਆਹ ਉਨ੍ਹਾਂ ਨਾਲ ਕਰਨ ਲਈ ਦਬਾਅ ਬਣਾਉਂਦੇ ਸਨ ਪਰ ਇੱਕੋ ਪਿੰਡ ਦੇ ਵਸਨੀਕ ਹੋਣ ਕਾਰਨ ਵਿਆਹ ਦੇ ਹੱਕ ‘ਚ ਨਹੀਂ ਸੀ।ਜਿਸ ਕਾਰਨ 30 ਜੂਨ ਦੀ ਰਾਤ ਨੂੰ ਰੋਬਨ ਸਿੰਘ ਤੇ ਮਨੀਜੋਤ ਸਿੰਘ ਨੇ ਪੂਜਾ ਕੌਰ ਦੇ ਨਾਲ ਨਾਲ ਨਾਬਾਲਗ ਖੁਸ਼ਦੀਪ ਕੌਰ ਨੂੰ ਵੀ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲੈ ਗਏ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਰੋਬਨ ਸਿੰਘ, ਮਨੀਜੋਤ ਸਿੰਘ, ਗੁਰਧਿਆਨ ਸਿੰਘ ਉਰਫ਼ ਲਾਲੀ ਅਤੇ ਪੂਜਾ ਕੌਰ ਕਾਨੂੰਨੀ ਕਾਰਵਾਈ ਕਰਦੇ ਹੋਏ ਧਾਰਾਵਾਂ 137(2), 87 ਤੇ 3(5) ਤਹਿਤ ਮਾਮਲਾ ਦਰਜ ਕੀਤਾ ਹੈ।

  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *