ਵਿਆਹ ਦਾ ਝਾਂਸਾ ਦੇ ਕੇ ਨਬਾਲਕ ਯੁਵਤੀ ਨੂੰ ਭਜਾ ਕੇ ਲੈ ਜਾਣ ਵਾਲੇ ਦੇ ਖਿਲਾਫ ਮਾਮਲਾ ਦਰਜ

Spread the love

ਗਿੱਦੜਬਾਹਾ, 13 ਜੂਨ ()- ਸ਼ਾਦੀ ਦਾ ਝਾਂਸਾ ਦੇ ਕੇ ਇਕ ਨਬਾਲਕ ਯੁਵਤੀ ਨੂੰ ਭਜਾ ਕੇ ਲੈ ਜਾਣ ਵਾਲੇ ਇੱਕ ਯੁਵਕ ਦੇ ਖਿਲਾਫ ਥਾਣਾ ਗਿੱਦੜ ਬਾਹਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਦੇ ਪਿਤਾ ਨੇ ਦੱਸਿਆ ਕਿ 03.06.2025 ਨੂੰ ਉਸ ਦੀ ਲੜਕੀ ਜਿਸਦੀ ਉਮਰ ਕਰੀਬ 17 ਸਾਲ ਹੈ ਜਦ ਉਹ ਕਿਸੇ ਕੰਮ ਦੇ ਸਿਲਸਿਲੇ ਬਾਹਰ ਗਏ ਸਨ ਤੇ ਉਸਦਾ ਭਰਾ ਵਿਜੈ ਸਿੰਘ ਬਠਿੰਡੇ ਕੰਮ ਤੇ ਗਏ ਸਨ ਤਾਂ ਪਿੱਛੇ ਲੜਕੀ ਕਿਤੇ ਚਲੀ ਗਈ। ਪੁੱਛ ਪੜਤਾਲ ਕਰਨ ਪਰ ਪਤਾ ਲੱਗਾ ਕਿ ਉਸਦੀ ਲੜਕੀ ਨੂੰ ਗੁਰਦਾਸ ਸਿੰਘ ਉਰਫ ਰਣਜੀਤ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਕੋਟ ਬਖਤੂ ਜਿਲ੍ਹਾ ਬਠਿੰਡਾ ਵਿਆਹ ਦੇ ਝਾਂਸੇ ਨਾਲ ਵਰਗਲਾ ਫੁਸਲਾ ਕੇ ਭਜਾ ਕੇ ਲੈ ਗਿਆ ਹੈ ਜਿਸਤੇ ਮੁੱਕਦਮਾ ਦਰਜ ਕੀਤਾ ਗਿਆ।

ਰੇਲਵੇ ਟਰੈਕ ਤੋਂ ਅਨਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਗਿੱਦੜਬਾਹਾ, 13 ਜੂਨ ()-ਇੱਕ ਅਨਪਛਾਤੇ ਵਿਅਕਤੀ ਦੀ ਰੇਲਵੇ ਟਰੈਕ ਝਾੜ-ਬੂਟ ਦਰੱਖਤ ਰੇਲਵੇ ਦੀ ਜਗ੍ਹਾ ਵਿਚੋਂ ਜਲੀ ਸੜੀ ਲਾਸ਼ ਬਰਾਮਦ ਹੋਈ ਹੈ। ਰੇਲਵੇ ਪੁਲਿਸ ਵੱਲੋਂ ਲਾਸ਼ ਨੂੰ 72 ਘੰਟਿਆ ਲਈ ਸਿਵਲ ਹਸਪਤਾਲ ਗਿੱਦੜਬਾਹਾ ਦੀ ਮੋਰਚਰੀ ਵਿਚ ਰਖਾਇਆ ਗਿਆ ਹੈ। ਜਿਸ ਨੂੰ ਟਰੇਸ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ । ਪਰ ਹੁਣ ਤੱਕ ਕੋਈ ਪਤਾ ਨਹੀ ਲੱਗ ਸਕਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ 1S9 ਸੁਰਿੰਦਰ ਸਿੰਘ 7RP ਚੌਂਕੀ ਗਿੱਦੜਬਾਹਾ ਨੇ ਦੱਸਿਆ ਕਿ ਇਹ ਬਾਡੀ ਪਿੰਡ ਦੌਲਾ ਦੇ ਨਜ਼ਦੀਕ ਝਾੜਿਆ ਚੋ ਮਿਲੀ ਸੀ ਇਸ ਦਾ ਇਤਲਾਹ ਸਟੇਸ਼ਨ ਮਾਸਟਰ ਨੂੰ ਮਿਲੀ ਸੀ ਜਿਸ ਤੇ ਮੇਰੇ ਵੱਲੋ ਆਪਣੀ ਟੀਮ ਨਾਲ ਮੌਕੇ ਤੇ ਪੁੱਜ ਕੇ ਦੇਖਿਆ ਗਿਆ ਮੌਕੇ ਤੇ ਫੋਰੇਂਸਿਕ ਟੀਮ ਨੂੰ ਵੀ ਭੁਲਾਇਆ ਗਿਆ ਸੀ ਪਰ ਬਾਡੀ ਦੀ ਮੌਤ ਦਾ ਕਾਰਨ ਨਹੀਂ ਪਤਾ ਲਗ ਸਕਿਆ। ਲਾਸ਼ ਕਾਫੀ ਗਲੀ ਸੜੀ ਹਾਲਤ ਵਿੱਚ ਸੀ।

  • Related Posts

    ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ ਕਰਨ ਦੇ ਆਦੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

    Spread the love

    Spread the love ਕੀਰਤਪੁਰ ਸਾਹਿਬ 12 ਜੁਲਾਈ(ਮਨਦੀਪ) ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਡਾ. ਮਨਿੰਦਰ ਸਿੰਘ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਨੀਵਾਰ ਨੂੰ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ…

    ਦੋਸਤਾਂ ਨਾਲ ਗਿਆ 18 ਸਾਲਾ ਨੌਜਵਾਨ 2 ਮਹੀਨਿਆਂ ਤੋਂ ਲਾਪਤਾ ਪਰਿਵਾਰ ਨੇ ਦੋਸਤਾਂ ‘ਤੇ ਜਤਾਇਆ ਸ਼ੱਕ ਪੁਲਿਸ ਚਾਹੇ ਤਾਂ ਪਤਾਲ ਵਿੱਚ ਗਿਆ ਬੰਦਾ ਵੀ ਕੱਢ ਸਕਦੀ ਹੈ : ਮਾਂ ਪਰਮਜੀਤ ਕੌਰ ​

    Spread the love

    Spread the loveਹੁਸ਼ਿਆਰਪੁਰ/ਦਸੂਹਾ, 12 ਜੁਲਾਈ ( ਤਰਸੇਮ ਦੀਵਾਨਾ ) –ਘਰੋਂ ਆਪਣੇ ਦੋਸਤਾਂ ਨਾਲ ਨਿਕਲਿਆ ਇੱਕ 18 ਸਾਲਾ ਨੌਜਵਾਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੈ। ਲਾਪਤਾ ਨੌਜਵਾਨ…

    Leave a Reply

    Your email address will not be published. Required fields are marked *