ਵਿਧਾਨ ਸਭਾ ਵਰਗੀ ਪਵਿੱਤਰ ਜਗਾ ਨੂੰ ਗਾਲੀ ਗਲੋਚ ਕਰਕੇ ਕਾਂਗਰਸੀ ਤੇ ਆਪ ਆਗੂਆਂ ਨੇ ਕਲੰਕਿਤ ਕੀਤਾ -ਹਨੀ ਫੱਤਣਵਾਲਾ

Spread the love

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਦੀਪਾਂਕੁਰ)- ਵਿਧਾਨ ਸਭਾ ਵਰਗੀ ਪਵਿੱਤਰ ਜਗਾ ਨੂੰ ਗਾਲੀ ਗਲੋਚ ਕਰਕੇ ਕਾਂਗਰਸੀ ਤੇ ਆਪ ਵਾਲਿਆ ਨੇ ਕਲੰਕਿਤ ਕੀਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਹਨਾਂ ਕਿਹਾ ਕਿ ਜੋ ਕੁਝ ਵਿਧਾਨ ਸਭਾ ਵਿੱਚ ਹੋੋਇਆ ਬੀਤੇ ਦਿਨੀਂ ਉਹ ਸਾਰੀ ਦੁਨੀਆ ਨੇ ਵੇਖਿਆ ਹੈ ਅਤੇ ਇਹਨਾਂ ਦੋ ਪਾਰਟੀਆਂ ਦੇ ਨੇਤਾਵਾਂ ਨੇ ਤਮਾਸ਼ਾ ਬਣਾ ਕੇ ਰੱਖ ਦਿੱਤਾ ਤੇ ਸਮੁੱਚੇ ਪੰਜਾਬੀਆਂ ਨੂੰ ਸ਼ਰਮਸ਼ਾਰ ਕੀਤਾ। ਹਨੀ ਫੱਤਣਵਾਲਾ ਨੇ ਕਿਹਾ ਕਿ ਅੱਜ ਲੋਕ ਯਾਦ ਕਰ ਰਹੇ ਹਨ ਸ. ਪ੍ਰਕਾਸ਼ ਸਿੰਘ ਬਾਦਲ ਸਾਬ ਨੂੰ ਜਿੰਨਾਂ ਦੀ ਸਰਕਾਰ ਮੌਕੇ ਇਹੋ ਜਿਹਾ ਕੁਝ ਨਹੀਂ ਹੋਇਆ। ਉਹਨਾਂ ਕਿਹਾ ਕਿ ਜੇ ਵਿਰੋਧੀ ਗਲਤ ਵੀ ਬੋਲਦੇ ਸਨ ਤਾਂ ਬਾਦਲ ਸਾਬ ਉਲਟਾ ਉਹਨਾਂ ਨੂੰ ਪਿਆਰ ਤੇ ਸਤਿਕਾਰ ਦਿੰਦੇ ਸਨ ਤੇ ਉਹਨਾਂ ਦੀ ਦੁੱਖ ਤਕਲੀਫ ਪੁੱਛ ਕੇ ਮੌਕੇ ਤੇ ਹੱਲ ਕਰਦੇ ਸਨ। ਹਨੀ ਫੱਤਣਵਾਲਾ ਨੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਵੱਡੇ ਬਾਦਲ ਸਾਬ ਦੀ ਤਰਜ ਤੇ ਚੱਲਣ ਦੀ ਅਪੀਲ ਕੀਤੀ ਤਾਂ ਕਿ ਅੱਗੇ ਤੋਂ ਵਿਧਾਨ ਸਭਾ ਵਰਗੀ ਪਵਿੱਤਰ ਜਗ੍ਹਾ ਦਾ ਦੁਨੀਆ ਵਿੱਚ ਤਮਾਸ਼ਾ ਨਾ ਬਣੇ।

  • Related Posts

    ਆਪਰੇਸ਼ਨ ਪ੍ਰਹਾਰ 3.0: ਖੰਨਾ ਪੁਲਿਸ ਦੀ ਵੱਡੀ ਕਾਰਵਾਈ, 451 ਗ੍ਰਿਫ਼ਤਾਰ ਨਸ਼ਾ, ਗੈਰ-ਕਾਨੂੰਨੀ ਹਥਿਆਰ, ਚੋਰੀਸ਼ੁਦਾ ਟਰੱਕ, ਫ਼ਰਜ਼ੀ ਕੈਮਿਸਟ ਤੇ ਦੋ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰਾਂ ਦਾ ਪਰਦਾਫ਼ਾਸ਼

    Spread the love

    Spread the love ਖੰਨਾ, 12 ਜੁਲਾਈ ( ਗੁਰਦੀਪ ਸਿੰਘ ਸ਼ਾਹਪੁਰ) ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਆਪਰੇਸ਼ਨ ਪ੍ਰਹਾਰ 3.0 ਤਹਿਤ ਖੰਨਾ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ…

    ਪੀਜ਼ਾ ‘ਚੋਂ ਨਿਕਲੀ ਜ਼ਿੰਦਾ ਸੁੰਡੀ, ਫਾਸਟ ਫੂਡ ਵਾਲੇ ਕਰ ਰਹੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਮਿਆਦ ਪੁੱਗਾ ਸਮਾਨ ਵੇਚਣ ‘ਤੇ ਕਰਿਆਨਾ ਸਟੋਰ ‘ਤੇ ਵੀ ਕਾਰਵਾਈ

    Spread the love

    Spread the loveਮਾਛੀਵਾੜਾ ਸਾਹਿਬ, 12 ਜੁਲਾਈ (ਸੁੱਚਾ ਬੰਗੜ)- ਸ਼ਹਿਰ ਦੇ ਇੱਕ ਨਾਮੀ ਫੂਡ ਕੈਫੇ ‘ਚ ਵੇਚੇ ਜਾ ਰਹੇ ਪੀਜ਼ਾ ‘ਚੋਂ ਜ਼ਿੰਦਾ ਸੁੰਡੀ ਨਿਕਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ…

    Leave a Reply

    Your email address will not be published. Required fields are marked *