ਸ਼ਹਿਰ ਦੇ ਅਬੋਹਰ ਰੋਡ ’ਤੇ ਹੋਈ ਦੋ ਕਾਰਾਂ ਦੀ ਆਪਸੀ ਟੱਕਰ

Spread the love

ਸ਼੍ਰੀ ਮੁਕਤਸਰ ਸਾਹਿਬ, 20 ਜੂਨ () – ਸ਼੍ਰੀ ਮੁਕਤਸਰ ਸਾਹਿਬ ਦੇ ਕੱਚਾ ਭਾਗਸਰ ਰੋਡ ’ਤੇ ਦੋ ਕਾਰਾਂ ਦੀ ਆਪਸੀ ਟੱਕਰ ਵਿੱਚ ਦੋ ਨੌਜਵਾਨਾਂ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਿਕ ਸੋਨੂੰ ਵਾਸੀ ਚੜ੍ਹੇਵਾਨ ਜੋ ਆਪਣੀ ਆਈ-20 ਗੱਡੀ ’ਤੇ ਪਿੰਡ ਬਧਾਈ ਤੋਂ ਮੁਕਤਸਰ ਆ ਰਿਹਾ ਸੀ ਅਤੇ ਉਧਰ ਅਜੈ ਪੁੱਤਰ ਮੰਗਤ ਰਾਮ ਆਪਣੀ ਬਲੈਨੋ ਗੱਡੀ ’ਤੇ ਸਵਾਰ ਹੋ ਕੇ ਮੁਕਤਸਰ ਤੋਂ ਪਿੰਡ ਭਾਗਸਰ ਜਾ ਰਿਹਾ ਸੀ, ਤੇ ਜਦੋਂ ਉਹ ਦੋਵੇਂ ਕਾਰ ਸਵਾਰ ਅਬੋਹਰ ਰੋਡ ’ਤੇ ਲੰਘਦੇ ਗੰਦੇ ਨਾਲੇ ਦੇ ਚੁਰੱਸਤੇ ’ਚ ਪੁੱਜੇ ਤਾਂ ਦੋਵੇ ਕਾਰਾਂ ਦੀ ਆਪਸੀ ਟੱਕਰ ਹੋ ਗਈ ਜਿਸ ਤੋਂ ਬਾਅਦ ਇੱਕ ਗੱਡੀ ਕੋਲੋਂ ਲੰਘਦੇ ਗੰਦੇ ਨਾਲ ’ਚ ਜਾ ਡਿੱਗੀ ਤੇ ਦੂਸਰੀ ਗੱਡੀ ਸੜ੍ਹਕ ’ਤੇ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਪ੍ਰਤੱਖਦਰਸ਼ੀਆਂ ਅਨੁਸਾਰ ਟੱਕਰ ਐਨੀ ਭਿਆਨਕ ਸੀ ਕਿ ਆਈ-20 ਗੱਡੀ ਦੇ ਏਅਰਬੈਗ ਵੀ ਖੁੱਲ ਗਏ ਤਾਂ ਰਾਹਗੀਰਾਂ ਵੱਲੋਂ ਤੁਰੰਤ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ਼ ਸ਼ੁਰੂ ਕਰਦਿਆ ਜਖ਼ਮੀਆਂ ਨੂੰ ਬਾਹਰ ਕੱਢਿਆ ਤੇ ਇਲਾਜ਼ ਲਈ ਹਸਪਤਾਲ ਪਹੁੰਚਾਇਆ। ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ ਦੱਸਿਆ ਜਾ ਰਿਹਾ ਹੈ। ਉਧਰ ਲੋਕਾਂ ਨੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ।

  • Related Posts

    ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ ਕਰਨ ਦੇ ਆਦੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

    Spread the love

    Spread the love ਕੀਰਤਪੁਰ ਸਾਹਿਬ 12 ਜੁਲਾਈ(ਮਨਦੀਪ) ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਡਾ. ਮਨਿੰਦਰ ਸਿੰਘ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਨੀਵਾਰ ਨੂੰ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ…

    ਦੋਸਤਾਂ ਨਾਲ ਗਿਆ 18 ਸਾਲਾ ਨੌਜਵਾਨ 2 ਮਹੀਨਿਆਂ ਤੋਂ ਲਾਪਤਾ ਪਰਿਵਾਰ ਨੇ ਦੋਸਤਾਂ ‘ਤੇ ਜਤਾਇਆ ਸ਼ੱਕ ਪੁਲਿਸ ਚਾਹੇ ਤਾਂ ਪਤਾਲ ਵਿੱਚ ਗਿਆ ਬੰਦਾ ਵੀ ਕੱਢ ਸਕਦੀ ਹੈ : ਮਾਂ ਪਰਮਜੀਤ ਕੌਰ ​

    Spread the love

    Spread the loveਹੁਸ਼ਿਆਰਪੁਰ/ਦਸੂਹਾ, 12 ਜੁਲਾਈ ( ਤਰਸੇਮ ਦੀਵਾਨਾ ) –ਘਰੋਂ ਆਪਣੇ ਦੋਸਤਾਂ ਨਾਲ ਨਿਕਲਿਆ ਇੱਕ 18 ਸਾਲਾ ਨੌਜਵਾਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੈ। ਲਾਪਤਾ ਨੌਜਵਾਨ…

    Leave a Reply

    Your email address will not be published. Required fields are marked *