ਸ਼੍ਰੀ ਮੁਕਤਸਰ ਸਾਹਿਬ, 31 ਜੁਲਾਈ ()- ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਚੱਕ ਬੀੜ ਸਰਕਾਰ ਵਿਖੇ ਇੱਕ 24 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਤਾਂ ‘ਚ ਮੌਤ ਹੋ ਜਾਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ। ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਿਕ ਮ੍ਰਿਤਕ ਦੇ ਪਿਤਾ ਬਾਲਕ੍ਰਿਸ਼ਨ ਨੇ ਦੱਸਿਆ ਕਿ ਉਸ ਦਾ ਲੜਕਾ ਹਰਮਲ ਸਿੰਘ ਜੋ ਨਸ਼ੇ ਦਾ ਆਦੀ ਸੀ ਜਿਸ ਦੇ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਇੱਕ ਔਰਤ ਨਾਲ ਨੇੜਤਾ ਸੀ। ਲੜਕੇ ਦੇ ਪਿਤਾ ਬਾਲਕ੍ਰਿਸ਼ਨ ਨੇ ਦੱਸਿਆ ਕਿ ਨਸ਼ੇ ਆਦੀ ਹੋਣ ਕਾਰਨ ਅਸੀਂ ਹਰਮਲ ਸਿੰਘ ਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰ ਕੋਟਕਪੂਰਾ ਵਿਖੇ ਭਰਤੀ ਵੀ ਕਰਵਾਇਆ ਸੀ, ਪਰ ਉਕਤ ਔਰਤ ਉਸ ਨੂੰ ਵਾਰ ਵਾਰ ਉਥੋ ਲੈ ਆਉਂਦੀ ਸੀ ਤੇ ਬੀਤੇਂ ਦਿਨੀਂ ਸਾਨੂੰ ਉਕਤ ਔਰਤ ਨੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਦੱਸਿਆ ਕਿ ਹਰਮਲ ਸਿੰਘ ਦੀ ਤਬੀਅਤ ਖਰਾਬ ਹੋ ਗਈ ਹੈ ਤੇ ਤੁਸੀ ਉਸ ਨੂੰ ਮੇਰੇ ਘਰੋਂ ਆ ਕੇ ਲੈ ਜਾਉ ਜਦੋਂ ਅਸੀਂ ਬਾਅਦ ਦੁਪਹਿਰ ਕਰੀਬ 4 ਵਜੇ ਉਕਤ ਔਰਤ ਦੇ ਘਰ ਪੁੱਜੇ ਤਾਂ ਮੇਰੇ ਲੜਕੇ ਹਰਮਲ ਸਿੰਘ ਦੀ ਲਾਸ਼ ਉੁਸ ਦੇ ਘਰ ਪਈ ਸੀ, ਜਿਸ ਦੀ ਚਮੜੀ ਨੀਲੀ ਪੈ ਚੁੱਕੀ ਸੀ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਕਿ ਮ੍ਰਿਤਕ ਨੌਜਵਾਨ ਹਰਮਲ ਸਿੰਘ ਨੇ ਉਕਤ ਔਰਤ ਨਾਲ ਕਾਨੂੰਨੀ ਨਿਯਮਾਂ ਮੁਤਾਬਿਕ ਕਥਿਤ ਤੌਰ ‘ਤੇ ਵਿਆਹ ਕਰਵਾਇਆ ਹੋਇਆ ਸੀ। ਪਰਿਵਾਰਕ ਮੈਬਰਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਕਿਸੇ ਨੇ ਉਨ•ਾਂ ਦੇ ਲੜਕੇ ਨੂੰ ਕੋਈ ਜ਼ਹਿਰੀਲੀ ਵਸਤੂ ਦੇ ਕੇ ਜਾਨ ਲਈ ਹੈ। ਇਸ ਮੌਕੇ ਪੀੜ•ਤ ਪਰਿਵਾਰ ਨੇ ਜ਼ਿਲ•ਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਤੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਤੇ ਬਾਕੀ ਸਥਿਤੀ ਪੁਲਿਸ ਵੱਲੋਂ ਕੀਤੀ ਜਾਂਚ ਤੇ ਪੋਸਟਮ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਫ਼ ਹੋ ਸਕੇਗੀ। ਫਿਲਹਾਲ 24 ਸਾਲਾਂ ਨੋਜਵਾਨ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਤੇ ਮ੍ਰਿਤਕ ਆਪਣੇ ਪਿੱਛੇ 2 ਭਰਾ, ਇੱਕ ਭੈਣ ਤੇ ਮਾਤਾ ਪਿਤਾ ਨੂੰ ਵਿਲਕਦੇ ਛੱਡ ਗਿਆ।
ਕੀ ਕਹਿਣਾ ਇਸ ਮਾਮਲੇ ਸਬੰਧੀ ਡੀ ਐਸ ਪੀ
ਇਸ ਸਬੰਧੀ ਜਦੋਂ ਡੀਐਸਪੀ ਨਵੀਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ•ਾਂ ਦਾ ਕਹਿਣਾ ਹੈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚੱਕ ਬੀੜ ਸਰਕਾਰ ਵਿਖੇ ਇੱਕ ਲੜਕੇ ਦੀ ਮੌਤ ਹੋਈ ਹੈ, ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਹੀ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।






