ਸ਼ਾਂਤਮਈ ਹੱਕ ਮੰਗਣੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਣਾ ਬਰਗਾੜੀ ਕਾਂਡ ਦੀ ਯਾਦ ਦਵਾਉਂਦਾ ਹੈ – ਇੰਸਪੈਕਟਰ ਰਾਜ ਖਟਾਣਾ ਭਰਥਲਾ 

Spread the love

 ਨਵਾਂਸ਼ਹਿਰ 9 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਬੀ ਜੇ ਪੀ ਦੇ ਸੀਨੀਅਰ ਆਗੂ ਰਿਟਾਇਰਡ ਇੰਸਪੈਕਟਰ ਰਾਜ ਕੁਮਾਰ ਖਟਾਣਾ ਨੇ ਪਟਿਆਲਾ ਵਿਖੇ ਪੀ. ਐਸ. ਪੀ. ਸੀ. ਐੱਲ ਦਫ਼ਤਰ ਅੱਗੇ ਤਕਰੀਬਨ 2600 ਅਪ੍ਰੈਂਟਿਸ ਲਾਈਨਮੈਨਾਂ ਵੱਲੋਂ  ਪੰਜਾਬ ਪੁਲਿਸ ਅਤੇ ਮਨੁੱਖੀ  ਤਸਕਰੀ ਰੋਕੂ ਕਾਨੂੰਨ ਅਧੀਨ – ਭਰਤੀ ਪ੍ਰਕਿਰਿਆ ਨੂੰ ਲੈ ਕੇ ਕੀਤੇ ਜਾ ਰਹੇ ਸ਼ਾਂਤਮਈ ਸੰਘਰਸ਼ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਕਥਿਤ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀ ਜੇ ਪੀ ਆਗੂ ਰਾਜ ਕੁਮਾਰ ਖਟਾਣਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ ਵਿੱਚ ਆਉਣ ਤੋਂ – ਪਹਿਲਾਂ ਅਕਸਰ ਆਪਣੇ ਭਾਸ਼ਣਾਂ ਵਿੱਚ ਕਿਹਾ ਕਰਦੇ ਸਨ ਕਿ ‘ਆਪ ਸਰਕਾਰ ਆਉਣ ਤੇ ਨਾ ਕੋਈ ਧਰਨਿਆਂ ‘ਤੇ ਬੈਠੇਗਾ ਅਤੇ, ਨਾ ਕੋਈ ਟਾਵਰਾਂ ‘ਤੇ ਚੜੇਗਾ ਅਤੇ ਨਾ ਹੀ ਕੋਈ ਨੌਜਵਾਨ ਰੁਜ਼ਗਾਰ ਲਈ ਦਰ-ਦਰ ਦੀਆਂ ਠੋਕਰਾਂ ਖਾਵੇਗਾ। ਪਰ ਹੁਣ ਹਕੀਕਤ ਇਸ ਦੇ ਬਿਲਕੁਲ ਉਲਟ ਨਜ਼ਰ ਆ ਰਹੀ ਹੈ।ਰਾਜ ਕੁਮਾਰ ਖਟਾਣਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟ ਕੇ ਨਾ ਸਿਰਫ਼ ਉਨ੍ਹਾਂ ਦੇ ਪੇਟ ਅਤੇ ਛਾਤੀਆਂ ‘ਤੇ ਤਸ਼ੱਦਦ ਕੀਤਾ, ਸਗੋਂ ਉਨ੍ਹਾਂ ਦੇ ਸਿਰਾਂ ‘ਤੇ ਵੀ ਡੰਡੇ ਮਾਰੇ ਗਏ। ਅਜਿਹੇ ਦ੍ਰਿਸ਼ ਬਰਗਾੜੀ ਕਾਂਡ ਦੀ ਯਾਦ ਦਵਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਨੌਜਵਾਨਾਂ ਦੇ ਭਵਿੱਖ ਲਈ ਚਿੰਤਤ ਹੈ ਤਾਂ ਉਸ ਨੂੰ ਲਾਠੀਆਂ ਅਤੇ ਧੱਕੇਸ਼ਾਹੀ ਦੀ ਬਜਾਏ ਗੱਲਬਾਤ ਰਾਹੀਂ ਹੱਲ ਲੱਭਣਾ ਚਾਹੀਦਾ ਹੈ।ਰਾਜ ਕੁਮਾਰ ਖਟਾਣਾ ਨੇ ਮੰਗ ਕੀਤੀ ਕਿ ਜ਼ਖ਼ਮੀ ਨੌਜਵਾਨਾਂ ਨੂੰ ਤੁਰੰਤ ਇਨਸਾਫ਼ ਦਿੱਤਾ ਜਾਵੇ, ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਬ ਭਰਤੀ ਪ੍ਰਕਿਰਿਆ ਨਾਲ ਜੁੜੇ ਮਸਲਿਆਂ ਦਾ ਜਲਦ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੀ ਜੇ ਪੀ  ਨੌਜਵਾਨਾਂ ਦੇ ਹੱਕਾਂ ਦੀ ਲੜਾਈ ਵਿੱਚ ਹਮੇਸ਼ਾ  ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਹਮੇਸ਼ਾ ਹੀ ਖੜ੍ਹਾ ਰਹੇਗਾ ।

  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *