ਸਾਈਬਰ ਧੋਖਾਧੜੀ ਨਾਲ ਲੋਕਾਂ ਨੇ ਲੱਭੇ ਠੱਗੀ ਕਰਨ ਦੇ ਅਨੋਖੇ ਤੇ ਨਵੇਂ ਢੰਗ 

Spread the love
 ਸਾਈਬਰ ਕ੍ਰਾਈਮ ਠੱਗਾਂ ਤੋਂ ਬਚਣ ਲਈ 1930 ਤੇ ਕਰੋ ਫੋਨ-ਡੀਐਸਪੀ
ਮਾਛੀਵਾੜਾ ਸਾਹਿਬ- 27 ਨਵੰਬਰ (ਸੁੱਚਾ ਬੰਗੜ)-ਅਜੋਕੇ ਯੁੱਗ ਵਿੱਚ ਲੋਕਾਂ ਨੇ ਠੱਗੀ ਕਰਨ ਦੇ ਅਨੋਖੇ ਤੇ ਨਵੇਂ ਢੰਗ ਲੱਭ ਲਏ ਹਨ। ਜੋ ਬੜੇ ਚਲਾਕੀ ਦੇ ਨਾਲ ਸਾਡੇ ਕੋਲੋਂ ਹੀ ਸਾਡੀ ਬੈਂਕ ਡਿਟੇਲ ਲੈ ਕੇ ਸਾਡੇ ਖਾਤਿਆਂ ਨੂੰ ਖਾਲੀ ਕਰ ਦਿੰਦੇ ਹਨ। ਇਸ ਸਬੰਧੀ ਮਾਛੀਵਾੜਾ ਥਾਣੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਜਿਲ੍ਹਾ ਖੰਨਾ ਦੇ ਡੀ.ਐਸ.ਪੀ. ਕਰਮਜੀਤ ਸਿੰਘ ਗਰੇਵਾਲ ਨੇ  ਕਿਹਾ ਕਿ ਸਾਈਬਰ ਠੱਗਾਂ ਨੇ ਠੱਗੀ ਕਰਨ ਦੇ ਨਿਵੇਕਲੇ ਢੰਗਾਂ ਤੋਂ ਲੋਕ ਬੜੇ ਪਰੇਸ਼ਾਨ ਹਨ। ਆਏ ਦਿਨ ਇਨ੍ਹਾਂ ਠੱਗੀ ਦੀਆ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਠੱਗ ਇੰਨੇ ਚਤੁਰ ਤੇ ਚਲਾਕ ਹਨ ਕਿ ਵੱਖ-ਵੱਖ ਨੰਬਰਾਂ ਤੋਂ ਫੋਨ ਕਰਦੇ ਹਨ, ਸਾਨੂੰ ਲਾਟਰੀ ਨਿਕਲਣ ਦਾ ਲਾਲਚ ਦਿੰਦੇ ਹਨ ਤੇ ਫਿਰ ਸਾਡੇ ਆਧਾਰ ਕਾਰਡ ਦੀ ਡਿਟੇਲ ਲੈ ਕੇ ਸਾਡੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਰਕਮ ਉੜਾ ਲੈ ਜਾਂਦੇ ਹਨ। ਉਨਾਂ ਦੱਸਿਆ ਕਿ ਕਈ ਫੋਨ ਕਾਲਾਂ ਤਾਂ ਨੌਜਵਾਨ ਲੜਕੀਆਂ ਕਰਦੀਆਂ ਹਨ ਤੇ ਉਹ ਵੀ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਬਾਅਦ ਵਿੱਚ ਬਲੈਕਮੇਲ ਕਰਦੀਆਂ ਹਨ । ਕਈ ਅਜਿਹੇ ਫੋਨ ਕਾਲ ਵੀ ਆਉਂਦੇ ਹਨ ਜੋ ਕਹਿੰਦੇ ਹਨ ਕਿ ਤੁਹਾਡਾ ਬੱਚਾ ਕਿਸੇ ਭਾਰੀ ਮੁਸੀਬਤ ਵਿੱਚ ਫਸਿਆ ਹੋਇਆ ਹੈ ਉਸ ਨੂੰ ਮੁਸੀਬਤ ਤੋਂ ਕੱਢਣ ਦੇ ਲਈ ਅਸੀਂ ਪੁਲਿਸ ਵਿਭਾਗ ਜਾਂ ਹੋਰ ਸੰਬੰਧਿਤ ਵਿਭਾਗਾਂ ਨਾਲ ਗੱਲ ਕਰ ਰਹੇ ਹਾਂ ਤੇ ਇਸ ਮੁਸੀਬਤ ਚੋਂ ਬੱਚਿਆਂ ਨੂੰ ਬਚਾਉਣ ਲਈ ਉਹ ਬੱਚਿਆਂ ਦੇ ਮਾਪਿਆਂ ਤੋਂ ਲੱਖਾਂ ਰੁਪਏ ਆਪਣੇ ਭੇਜੇ ਸਕੈਨਰ ਕੋਡ ਵਿੱਚ ਪਾਉਣ ਲਈ ਆਖਦੇ ਹਨ । ਭੋਲੇ ਭਾਲੇ ਲੋਕ ਆਪਣੇ ਬੱਚਿਆਂ ਨੂੰ ਮੁਸੀਬਤ ਵਿੱਚ ਫਸਿਆ ਸਮਝ  ਡਰ ਜਾਂਦੇ ਹਨ ਤੇ ਇਹਨਾਂ ਸ਼ਾਤਰ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਉਨਾਂ ਆਧਾਰ ਕਾਰਡ ਸਬੰਧੀ ਵੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਨੂੰ ਆਪਣਾ ਆਧਾਰ ਕਾਰਡ ਕਿਸੇ ਨੂੰ ਸਿੱਧਾ ਹੀ ਨਹੀਂ ਦੇਣਾ ਚਾਹੀਦਾ। ਆਧਾਰ ਕਾਰਡ ਉੱਤੇ  ਦਰਜ ਸਿਰਫ ਆਖਰੀ ਚਾਰ ਅੰਕ ਹੀ ਸਾਨੂੰ ਦਿਖਾਉਣੇ ਚਾਹੀਦੇ ਹਨ ,ਜਦਕਿ ਬਾਕੀ ਦੇ ਅੰਕਾਂ ਨੂੰ ਗੁਪਤ ਰੱਖਣਾ ਚਾਹੀਦਾ ਹੈ, ਅਜਿਹੇ
ਅਧਾਰ ਕਾਰਡਾਂ ਨੂੰ  ਮਾਸਕ ਆਧਾਰ ਕਾਰਡ ਬੋਲਿਆ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਸਾਈਬਰ ਕ੍ਰਾਈਮ ਦੇ ਠੱਗਾਂ ਤੋਂ ਬਚਣ ਦੇ ਲਈ ਆਪਣੇ ਆਧਾਰ ਕਾਰਡ ਨੂੰ ਮਾਸਕ ਆਧਾਰ ਕਾਰਡ ਵਿੱਚ ਤਬਦੀਲ ਕਰਵਾਉਣ ਤਾਂ ਜੋ ਉਹ ਹੋ ਰਹੀਆਂ ਠੱਗੀਆਂ ਦਾ ਸ਼ਿਕਾਰ ਨਾ ਹੋ ਸਕਣ। ਉਹਨਾਂ ਸ਼ਹਿਰ ਦੇ ਸਾਰੇ ਪੱਤਰਕਾਰਾਂ ਨੂੰ ਵੀ ਇਸ ਠੱਗੀ ਦੇ ਸ਼ਿਕਾਰ ਹੋ ਰਹੇ ਲੋਕਾਂ ਨੂੰ ਬਚਾਉਣ ਲਈ ਆਪਣੇ ਨਾਲ ਜੋੜਦਿਆਂ ਕਿਹਾ ਕਿ ਸਮਾਜ ਵਿੱਚ ਵੱਧਦੇ ਜਾ ਰਹੇ ਇਸ ਠੱਗੀ ਦੇ ਵੱਡੇ ਜਾਲੂ ਕੱਟਣ ਲਈ ਸਾਡਾ ਸਭ ਦਾ ਰਲ ਮਿਲ ਕੇ ਚੱਲਣਾ ਬਹੁਤ ਜਰੂਰੀ ਹੈ। ਪੁਲਿਸ ਥਾਣਾ ਮੁੱਖੀ  ਪਵਿੱਤਰ ਸਿੰਘ ਗਰੇਵਾਲ ਨੇ ਕਿਹਾ ਕਿ ਇਹਨਾਂ ਠੱਗੀਆਂ ਤੋਂ ਬਚਣ ਦੇ ਲਈ ਟੋਲ ਫਰੀ ਹੈਲਪ ਨੰਬਰ 1930 ਜਾਰੀ ਕੀਤਾ ਗਿਆ ਹੈ, ਜੇਕਰ ਕਿਸੇ ਨੂੰ ਅਜਿਹੀ ਕੋਈ ਕਾਲ ਆਉਂਦੀ ਹੈ ਤਾਂ ਉਹ ਹੈਲਪ ਲਾਈਨ ਨੰਬਰ 1930  ਉੱਤੇ ਫੋਨ ਕਰਕੇ 72 ਘੰਟੇ ਦੇ ਅੰਦਰ ਸਾਰੀ ਜਾਣਕਾਰੀ ਦੇਣ।ਇਸ ਨਾਲ  ਇੱਕ ਤਾਂ ਉਹ ਹੋ ਰਹੀ ਠੱਗੀ ਤੋਂ  ਬੱਚ ਜਾਣਗੇ, ਦੂਜਾ ਇਹ ਠੱਗੀ ਕਰਨ ਵਾਲੇ ਛਾਤਰ ਦਿਮਾਗ ਪੁਲਿਸ ਦੇ ਅੜਿਕੇ ਵੀ ਆ ਜਾਣਗੇ।

More News

Youtube

Fcebook

Whatsapp

Home

 

  • Related Posts

    ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ 150 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਤੇ ਟਾਵਰ ਡੰਪ ਦੀ ਮਦਦ ਨਾਲ ਖੰਨਾ ਪੁਲਿਸ ਨੇ ਸੁਲਝਾਇਆ ਮਾਮਲਾ

    Spread the love

    Spread the love ਖੰਨਾ, 22 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ):=ਖੰਨਾ ਪੁਲਿਸ ਨੇ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਹਿਮ ਸਫਲਤਾ…

    ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ 23 ਜੁਲਾਈ ਨੂੰ ਪੰਜਾਬ ਭਰ ‘ਚ ਰੋਸ਼ ਪ੍ਰਦਰਸ਼ਨ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਮੰਗ ਪੱਤਰ ਸੌਂਪਿਆ ਜਾਵੇਗਾ: ਅਰੁਣ ਗਿੱਲ

    Spread the love

    Spread the love ਜਗਰਾਉਂ, 22 ਜੁਲਾਈ (ਜਸਵਿੰਦਰ ਸਿੰਘ ਡਾਂਗੀਆ): ਬਰਨਾਲਾ ਵਿਖੇ ਸਫਾਈ ਸੇਵਕਾਂ ‘ਤੇ ਹੋਏ ਕਥਿਤ ਪੁਲਿਸ ਲਾਠੀਚਾਰਜ ਅਤੇ ਯੂਨੀਅਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਸਫਾਈ ਸੇਵਕ ਯੂਨੀਅਨ ਪੰਜਾਬ…

    Leave a Reply

    Your email address will not be published. Required fields are marked *