ਕਪੂਰਥਲਾ ,29 ਨਵੰਬਰ (ਕੌੜਾ)- ਸ੍ਰੀ ਗੌਰਵ ਤੂਰਾ ਆਈ ਪੀ ਐੱਸ ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਵਿੱਢੀ ਹੋਈ ਮੁਹਿੰਮ ਤਹਿਤ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਅਤੇ ਉਸਦੀ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਗੰਦਾ ਨਾਲਾ ਕਾਂਜਲੀ ਰੋਡ ਤੋਂ ਅਰਜਨ ਸਿੰਘ ਉਰਫ ਗੋਪੀ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਮੰਡੇਰ ਬੇਟ ਥਾਣਾ ਢਿਲਵਾਂ ਜਿਲਾ ਕਪੂਰਥਲਾ ਅਤੇ ਗੁਰਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਮਨਜਿੰਦਰ ਸਿੰਘ ਵਾਸੀ ਪਿੰਡ ਲੱਖਣ ਕਲਾਂ ਥਾਣਾ ਸਦਰ ਕਪੂਰਥਲਾ ਨੂੰ ਕਾਬੂ ਕਰਕੇ ਦੋਨਾਂ ਦੇ ਕਬਜੇ ਵਿੱਚੋਂ 1/1 ਦੇਸੀ ਪਿਸਤੌਲ ਬਰਾਮਦ ਕੀਤਾ ਅਤੇ ਇਸੇ ਮੁਹਿੰਮ ਤਹਿਤ ਹੀ ਨਵਜੋਤ ਸਿੰਘ ਉਰਫ ਮਨੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਮੁਸ਼ਕਵੇਦ ਥਾਣਾ ਕੋਤਵਾਲੀ ਕਪੂਰਥਲਾ ਨੂੰ ਕਾਬੂ ਕੀਤਾ ਤੇ ਉਸਦੀ ਨਿਸ਼ਾਨਦੇਹੀ ਤੇ 02 ਦੇਸੀ ਪਿਸਟਲ 32 ਬੋਰ ਅਤੇ 01 ਨਕਲੀ ਪਿਸਟਲ (ਏਅਰ ਪਿਸਟਲ) ਬਰਾਮਦ ਕੀਤਾ। ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਨੰਬਰ 302 ਮਿਤੀ 28.11.2024 ਅ/ਧ 111,112 ਬੀ ਐੱਨ ਐੱਸ 25 ਅਸਲਾ ਐਕਟ ਥਾਣਾ ਸਿਟੀ ਕਪੂਰਥਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ
ਵਿਅਕਤੀਆਂ ਦੀ ਪੁੱਛਗਿੱਛ ਤੇ ਪਾਇਆ ਗਿਆ ਕਿ ਨਵਜੋਤ ਸਿੰਘ ਉਰਫ ਮਨੀ ਉਕਤ ਦੇ ਖਿਲਾਫ ਪਹਿਲਾਂ ਵੀ ਲੜਾਈ ਝਗੜੇ ਅਤੇ ਨਜਾਇਜ ਹਥਿਆਰਾਂ ਦੇ 05 ਮੁਕੱਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ। ਇਹਨਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਹੋਰ ਵੀ ਅਹਿਮ ਖੁਲਾਸੇ ਅਤੇ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ।







