ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵੇਂ ਸ਼ਹੀਦੀ ਗੁਰਪੁਰਬ ਸਮਾਗਮਾਂ ਬਾਰੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਚ ਵਿਸ਼ੇਸ਼ ਬੈਠਕ 

Spread the love
 ਅੰਮ੍ਰਿਤਸਰ 10 ਨਵੰਬਰ (ਮਨਜੀਤ ਸਿੰਘ ਸੇਰਗਿਲ) ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 350 ਵੇਂ ਸ਼ਹੀਦੀ ਗੁਰਪੁਰਬ ਸੰਬਧ ‘ਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਵਿੱਖੇ ਕਰਵਾਏ ਜਾ ਰਹੇ ਸਮਾਗਮਾਂ ਬਾਰੇ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਨਾਲ ਇੱਕ ਵਿਸ਼ੇਸ਼ ਬੈਠਕ ਹੋਈ ਇਸ ਵਿੱਚ ਸਮਾਗਮ ਦੀ ਰੂਪ ਰੇਖਾ ਪੰਜ ਪਿਆਰੇ ਸਾਹਿਬਾਨ ਅੱਗੇ ਪੇਸ਼ ਕੀਤੀ ਗਈ। ਇਸ ਸਮੇਂ ਪੰਜ ਪਿਆਰੇ ਸਾਹਿਬਾਨ ਵੱਲੋਂ ਸਮਾਗਮ ਵਿੱਚ ਗੁਰੂ ਮਰਿਯਾਦਾ ਦਾ ਪੂਰਾ ਖਿਆਲ ਰੱਖਣ ਬਾਰੇ ਮੁੱਖ ਆਦੇਸ਼ ਦਿੱਤੇ ਗਏ। ਇਸ ਲਈ ਡਾ. ਵਿਜੇ ਸਤਬੀਰ ਸਿੰਘ ਜੀ, ਮੁੱਖ ਪ੍ਰਬੰਧਕ ਸਾਹਿਬ ਜੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵੇਂ ਸ਼ਹੀਦੀ ਗੁਰਪੁਰਬ ਸਮਾਗਮ ਦਾ ਪ੍ਰਬੰਧ ਕਰ ਰਹੇ ਖੇਤਰੀ ਸਮੀਤੀ ਦੇ ਮੇਂਬਰ ਸਾਹਿਬਾਨ, ਗੁਰਦੁਆਰਾ ਬੋਰਡ ਦੇ ਅਧਿਕਾਰੀਆਂ ਅਤੇ ਸਮੂਹ ਕਰਮਚਾਰੀਆਂ ਨੂੰ ਪੰਜ ਪਿਆਰੇ ਸਾਹਿਬਾਨ ਦੇ ਹੁਕਮ ਦੀ ਪਾਲਨਾ ਕਰਨ ਦਾ ਆਦੇਸ਼ ਦਿੱਤਾ ਗਿਆ ਇਸ ਬੈਠਕ ਵਿੱਚ ਸੰਤ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ, ਸ੍ਰੀ ਰਾਮੇਸ਼ਵਰ ਨਾਈਕ ਜੀ, ਮੁਖੀ, ਮੁੱਖਮੰਤਰੀ ਸਹਾਇਤਾ ਨਿਧੀ, ਸ੍ਰ. ਸਰਜੀਤ ਸਿੰਘ ਗਿੱਲ, ਸ੍ਰ. ਭਾਗਿੰਦਰ ਸਿੰਘ ਘੜੀਸਾਜ, ਮੁੱਖ ਪ੍ਰਬੰਧਕ ਸਾਹਿਬ ਜੀ ਦੇ ਸਲਾਹਕਾਰ ਸ੍ਰ. ਜਸਵੰਤ ਸਿੰਘ ਜੀ (ਬੌਬੀ), ਸ੍ਰ. ਸੁਖਵਿੰਦਰ ਸਿੰਘ ਢਿੱਲੋਂ, ਸੁਪਰਡੈਂਟ ਸ੍ਰ. ਹਰਜੀਤ ਸਿੰਘ ਕੜੇਵਾਲੇ, ਸਹਾਇਕ ਸੁਪਰਡੈਂਟ ਸ੍ਰ. ਰਵਿੰਦਰ ਸਿੰਘ ਕਪੂਰ, ਸ੍ਰ. ਜੈਮਲ ਸਿੰਘ ਢਿੱਲੋਂ, ਸ੍ਰ. ਬਲਵਿੰਦਰ ਸਿੰਘ ਫੌਜੀ, ਸਮਿਤੀ ਕੋਓਡੀਨੇਟਰ ਸ੍ਰ. ਸ਼ਰਨ ਸਿੰਘ ਸੋਢੀ, ਬਿ. ਬਬੀਤਾ ਕੌਰ ਚਾਹੇਲ ਪੀ. ਏ. ਟੂ ਪ੍ਰਸ਼ਾਸਕ ਸਾਹਿਬ  ਮੌਜੂਦ ਸਨ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *