ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ “ਅਪ੍ਰੈਸ਼ਨ ਸੀਲ” ਤਹਿਤ ਸਰਚ ਅਭਿਆਨ

Spread the love

ਸ੍ਰੀ ਮੁਕਤਸਰ ਸਾਹਿਬ (_):ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਡਾ.ਅਖਿਲ ਚੌਧਰੀ IPS ਦੀ ਅਗਵਾਈ ਹੇਠ, ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲ ਰਹੀ ਮੁਹਿੰਮ ਦੇ ਚਲਦਿਆਂ “ਅਪ੍ਰੈਸ਼ਨ ਸੀਲ” ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ‘ਤੇ ਨਾਕਾਬੰਦੀ ਕਰਕੇ ਦੋਹਾਂ ਰਾਜਾਂ ਦੀ ਪੁਲਿਸ ਨਾਲ ਮਿਲ ਕੇ ਚੈਕਿੰਗ ਕੀਤੀ ਗਈ।
ਚੈਕਿੰਗ ਦੇ ਮੁੱਖ ਉਦੇਸ਼:
ਨਸ਼ਿਆਂ ਦੀ ਸਮੱਗਲਿੰਗ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣਾ
ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ
ਵਾਹਨ ਐਪ ਰਾਹੀਂ ਵਾਹਨਾਂ ਦੀ ਵੈਰੀਫਿਕੇਸ਼ਨ
ਨਾਕਾਬੰਦੀ ਅਤੇ ਚੈਕਿੰਗ:
ਕੁੱਲ ਨਾਕੇ: 19
ਹਰਿਆਣਾ ਸਰਹੱਦ ‘ਤੇ: 13 ਨਾਕੇ
ਰਾਜਸਥਾਨ ਸਰਹੱਦ ‘ਤੇ: 06 ਨਾਕੇ
ਰਿਕਵਰੀ ਅਤੇ ਕਾਰਵਾਈ:
ਕੁਸ਼ਦੀਪ ਸਿੰਘ ਪੁੱਤਰ ਸੁੱਖ ਦਰਸ਼ਨ ਸਿੰਘ ਵਾਸੀ Maista (ਹਰਿਆਣਾ) ਜਿਸ ਮੁਕਦਮਾ ਨੰਬਰ 85 ਮਿਤੀ  20.04.2028 ਅ/ਧ 233 ਬੀ.ਐਨ.ਐੱਸ ਤਹਿਤ ਦਰਜ ਕਰਕੇ ਉਸ ਪਾਸੋਂ ਇੱਕ ਐਕਸ ਯੂਵੀ ਕਾਰ ਨੰਬਰੀ HR-24U 5061 ਸਮੇਤ 23,500 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ
ਅਪ੍ਰੈਸ਼ਨ ਸੀਲ ਦੌਰਾਨ, ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਸ੍ਰੀ ਜਸਪਾਲ ਸਿੰਘ ਡੀਐਸਪੀ(ਲੰਬੀ), ਸ੍ਰੀ ਰਮਨਪ੍ਰੀਤ ਸਿੰਘ ਗਿੱਲ ਡੀ.ਐਸ.ਪੀ (ਡੀ)  ਸਮੇਤ 150 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਸਨ।।ਐਸ.ਐਸ.ਪੀ. ਜੀ ਨੇ ਦੱਸਿਆ ਕਿ “ਅਪ੍ਰੈਸ਼ਨ ਸੀਲ” ਤਹਿਤ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ‘ਤੇ ਨਾਕਾਬੰਦੀ ਕਰਕੇ ਉਨ੍ਹਾਂ ਰਾਜਾਂ ਦੀ ਪੁਲਿਸ ਨਾਲ ਮਿਲ ਕੇ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ, ਸਰਹੱਦ ਤੋਂ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ, ਤਾਂ ਜੋ ਨਸ਼ਿਆਂ ਦੀ ਤਸਕਰੀ, ਨਾਜਾਇਜ਼ ਸ਼ਰਾਬ ਅਤੇ ਹੋਰ ਗੈਰਕਾਨੂੰਨੀ ਸਮੱਗਲਿੰਗ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਰਚ ਅਪਰੇਸ਼ਨ ਅੱਗੇ ਵੀ ਜਾਰੀ ਰਹਿਣਗੇ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਕੋਈ ਜਾਣਕਾਰੀ ਹੋਵੇ, ਤਾਂ ਉਹ ਬੇਝਿਜਕ ਜ਼ਿਲ੍ਹਾ ਪੁਲਿਸ ਕੰਟ੍ਰੋਲ ਰੂਮ  ਜਾਂ ਆਪਣੇ ਨਜ਼ਦੀਕ ਕਿਸੇ ਵੀ ਥਾਣੇ ਵਿੱਚ ਦੇ ਸਕਦੇ ਹੋ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਤੁਹਾਡੀ ਪਛਾਣ ਗੁਪਤ ਰੱਖੇਗੀ ਅਤੇ ਤੁਹਾਡੀ ਦਿੱਤੀ ਜਾਣਕਾਰੀ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।ਡਾ. ਅਖਿਲ ਚੌਧਰੀ, ਆਈ.ਪੀ.ਐਸ., ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਨੇ ਆਮ ਪਬਲਿਕ ਨੂੰ ਨਸ਼ਿਆਂ ਅਤੇ ਅਪਰਾਧ ਖ਼ਿਲਾਫ਼ ਲੜਾਈ ਵਿੱਚ ਪੁਲਿਸ ਦਾ ਸਾਥ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਤੁਹਾਡਾ ਸਹਿਯੋਗ ਸਮਾਜ ਨੂੰ ਨਸ਼ਾ ਮੁਕਤ ਅਤੇ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।

  • Related Posts

    106 ਗ੍ਰਾਮ ਹੈਰੋਇਨ ਸਮੇਤ ਮਹਿਲਾ ਕਾਬੂ

    Spread the love

    Spread the loveਗਿੱਦੜਬਾਹਾ, 10 ਜੁਲਾਈ (ਮਨੀਸ਼ ਚਾਵਲਾ ) – ਗਿੱਦੜਬਾਹਾ ਪੁਲਿਸ ਨੇ ਇਕ ਮਹਿਲਾ ਨੂੰ 106 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕਰਕੇ ਉਸਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ…

    ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਦੇ ਅੜਿੱਕੇ ਇੰਤਕਾਲ ਕਰਨ ਦੇ ਬਦਲੇ 5 ਹਜ਼ਾਰ ਦੀ ਮੰਗ, 3500 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ

    Spread the love

    Spread the loveਖੰਨਾ, 10 ਜੁਲਾਈ (ਪੱਤਰਕਾਰ ਗੁਰਦੀਪ ਸਿੰਘ ਸ਼ਾਹਪੁਰ)ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਮਾਲ ਹਲਕਾ ਧੌਲ ਖੁਰਦ, ਸਬ-ਰਜਿਸਟਰਾਰ ਮਲੌਦ (ਜ਼ਿਲ੍ਹਾ…

    Leave a Reply

    Your email address will not be published. Required fields are marked *