ਸ਼੍ਰੀ ਮੁਕਤਸਰ ਸਾਹਿਬ, 28 ਅਗਸਤ () – ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਿਕ) ਪੰਜਾਬ ਦੀ ਮੀਟਿੰਗ ਸੂਬਾਈ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਜਥੇਬੰਦੀ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਮੈਂਬਰਸ਼ਿਪ ਤੋਂ ਬਾਅਦ ਬਲਾਕ, ਜ਼ਿਲ੍ਹਾ ਅਤੇ ਸੂਬਾਈ ਚੋਣ ਕੀਤੀ ਜਾਵੇਗੀ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਵਿੱਚ ਕੀਤੀ ਜਾ ਰਹੀ ਧਾਂਦਲੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਫਾਜਿਲਕਾ ਤੋਂ ਸੁਰਿੰਦਰ ਕੰਬੋਜ, ਸ੍ਰੀ ਮੁਕਤਸਰ ਸਾਹਿਬ ਤੋਂ ਪਰਗਟ ਸਿੰਘ ਜੰਬਰ, ਨਵਾਂ ਸ਼ਹਿਰ ਤੋਂ ਲਾਲ ਚੰਦ, ਗੁਰਦਾਸਪੁਰ ਤੋਂ ਸੋਮ ਸਿੰਘ, ਮੁਹਾਲੀ ਤੋ ਨਰੈਣ ਦੱਤ ਤਿਵਾੜੀ, ਜਲੰਧਰ ਤੋਂ ਕੰਵਲਜੀਤ ਸਿੰਘ, ਹੁਸ਼ਿਆਰਪੁਰ ਤੋਂ ਜਤਿੰਦਰ ਸਿੰਘ ਸੋਨੀ ਅਤੇ ਰੋਪੜ ਤੋਂ ਸੁੱਚਾ ਸਿੰਘ ਚਾਹਲ ਆਦਿ ਆਗੂਆਂ ਨੇ ਸਿੱਖਿਆ ਵਿਭਾਗ ਵਿੱਚ ਪ੍ਰਮੋਸ਼ਨਾਂ ਵਿੱਚ ਕੀਤੀ ਜਾ ਰਹੀ ਦੇਰੀ ਨੂੰ ਮੰਗਭਾਗਾ ਕਰਾਰ ਦਿੰਦਿਆਂ ਜਲਦ ਤੋਂ ਜਲਦ ਸਾਰੇ ਕਾਡਰ ਦੀਆਂ ਪ੍ਰਮੋਸ਼ਨਾਂ ਕਰਨ ਦੀ ਮੰਗ ਕੀਤੀ ਅਤੇ ਲੈਕਚਰਾਰ ਦੀ ਸਨਿਆਰਤਾ ਸੂਚੀ ਵਿੱਚ ਬਹੁਤ ਸਾਰੀਆਂ ਊਣਤਾਈਆਂ ਦਾ ਮੁੱਦਾ ਵੀ ਵਿਚਾਰਿਆ ਗਿਆ ਅਤੇ ਇਸ ਸਬੰਧੀ ਜਲਦ ਹੀ ਸਿੱਖਿਆ ਅਧਿਕਾਰੀਆਂ ਨੂੰ ਮਿਲਣ ਬਾਰੇ ਵਿਚਾਰ ਚਰਚਾ ਕੀਤੀ ਗਈ । ਅੱਜ ਦੀ ਮੀਟਿੰਗ ਵਿੱਚ ਉਪਰੋਤਕ ਆਗੂਆਂ ਤੋਂ ਇਲਾਵਾ ਗੁਰਮੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਰਸ਼ਮਿੰਦਰ ਪਾਲ ਸੋਨੂ, ਰੇਸ਼ਮ ਕੰਬੋਜ, ਜਗਤਾਰ ਸਿੰਘ ਖਮਾਣੋ, ਸੁਰਮਖ ਸਿੰਘ, ਗੁਰੇਕ ਸਿੰਘ, ਰਮਨ ਕੁਮਾਰ ਗੁਪਤਾ ਜਰਨੈਲ ਜੰਡਾਲੀ, ਬਲਵੀਰ ਸਿੰਘ ਸੰਗਰੂਰ, ਅਸ਼ਵਨੀ ਕੁਮਾਰ, ਕਮਲ ਕਿਸ਼ੋਰ, ਰਜਨੀ ਪ੍ਰਕਾਸ਼ ਹਾਜ਼ਰ ਸਨ।






