15 ਅਗਸਤ ਦੇ ਮੱਦੇ ਨਜ਼ਰ ਮਾਲਜ਼, ਮਾਰਕੀਟਾਂ ਅਤੇ ਭੀੜ-ਭਾੜ ਵਾਲੀਆਂ ਥਾਵਾਂ ‘ਚ ਸਖਤ ਨਿਗਰਾਨੀ ਦੀ ਅਗਵਾਈ ਹੇਠ ਚੱਲੀ ਵਿਸੇਸ ਚੈੱਕਿੰਗ ਮੁਹਿੰਮ

Spread the love

ਸ੍ਰੀ ਮੁਕਤਸਰ ਸਾਹਿਬ, 04 ਅਗਸਤ ()-ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 15 ਅਗਸਤ ਦੇ ਮੱਦੇ ਨਜਰ ਜਿਲ੍ਹਾ ਵਿੱਚ ਅਪਰਾਧਕ ਗਤੀਵਿਧੀਆਂ ‘ਤੇ ਨਕੇਲ ਪਾਉਣ, ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸੱਕੀ ਅੰਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਲਈ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ () ਦੀ ਹਿਦਾਇਤ ‘ਤੇ 03 ਅਗਸਤ ਸਾਮ ਨੂੰ 05 ਵਜੇ ਤੋਂ ਰਾਤ 9 ਵਜੇ ਤੱਕ ਵਿਸੇਸ ਨਿਗਰਾਨੀ, ਚੌਕਸੀ ਅਤੇ ਚੈੱਕਿੰਗ ਅਭਿਆਨ ਚਲਾਇਆ ਗਿਆ। ਇਹ ਮੁਹਿੰਮ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਸਬ-ਡਿਵੀਜਨਾਂ ਦੇ ਮਾਲਜ਼, ਮਾਰਕੀਟਾਂ, ਵਧੇਰੇ ਆਵਾਜਾਈ ਵਾਲੇ ਇਲਾਕੇ, ਬੱਸ ਸਟੈਂਡਾਂ, ਰੇਲਵੇ ਸਟੇਸਨਾਂ ਅਤੇ ਹੋਰ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਚਲਾਈ ਗਈ । ਪੁਲਿਸ ਵੱਲੋਂ, ਲੋਕਾਂ ਦੀ ਵਧੇਰੇ ਆਵਾਜਾਈ ਵਾਲਿਆਂ ਥਾਂਵਾ ਤੇ ਅਚਾਨਕ ਚੈਕਿੰਗ ਕਰਕੇ ਅਣਪਛਾਤੇ ਵਿਅਕਤੀਆਂ, ਬੇਵਜ੍ਹਾ ਫਿਰ ਰਹਿਆਂ ਲੋਕਾਂ ਅਤੇ ਵਿਸ਼ੇਸ ਤੌਰ ‘ਤੇ ਨੌਜਵਾਨਾਂ ਦੀ ਜਾਂਚ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼: ਲੋਕਾਂ ਦੀ ਜਾਨੋਮਾਲ ਦੀ ਸੁਰੱਖਿਆ ਨੂੰ ਪਹਿਲੀ ਤਰਜੀਹ ਦੇਣੀ ਹੈ ਤੇ ਇਸ ਮੁਹਿੰਮ ਤਹਿਤ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਸ਼ੱਕੀ ਵਿਅਕਤੀਆਂ ਦੀ ਪਛਾਣ ਅਤੇ ਪੁਛਗਿੱਛ ਕੀਤੀ ਗਈ, ਵਹੀਕਲ ਚੋਰੀ, ਮੋਬਾਈਲ ਛੀਨਾ-ਝਪਟੀ ਅਤੇ ਜੇਬ ਕਤਰੀ ਵਰਗੇ ਅਪਰਾਧਾਂ ਨੂੰ ਰੋਕਿਆ ਜਾ ਸਕੇ। ਮਾਲਜ਼ ਅਤੇ ਮਾਰਕੀਟਾਂ ਵਿੱਚ ਸ਼ਰਾਰਤੀ ਅੰਨਸਰਾਂ ਬਾਰੇ ਚੌਕਸੀ ਰੱਖਣੀ। ਜਨਤਕ ਥਾਵਾਂ ‘ਚ ਔਰਤਾਂ ਅਤੇ ਬਜੁਰਗਾਂ ਦੀ ਸੁਰੱਖਿਆ ਦੀ ਸੰਵੇਦਨਸੀਲਤਾ ਨਾਲ ਦੇਖਭਾਲ। ਸੱਕੀ ਵਹੀਕਲਾਂ ਦੀ ਜਾਂਚ ਅਤੇ ਨਕਲੀ ਨੰਬਰ ਪਲੇਟਾਂ ਵਾਲਿਆਂ ਵਿਰੁੱਧ ਕਾਰਵਾਈ। ਡਰੱਗ ਪੈਡਲਰਾਂ ਦੀ ਨਿਗਰਾਨੀ ਅਤੇ ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ। ਇਸ ਮੁਹਿੰਮ ਦੌਰਾਨ ਨਵੀਨ ਕੁਮਾਰ ( ਸ੍ਰੀ ਮੁਕਤਸਰ ਸਾਹਿਬ), ਜਸਪਾਲ ਸਿੰਘ (ਲੰਬੀ) ਅਵਤਾਰ ਸਿੰਘ (ਗਿੱਦੜਬਾਹਾ), ਇਕਬਾਲ ਸਿੰਘ (ਮਲੋਟ) ਇਨ੍ਹਾਂ ਤੋਂ ਇਲਾਵਾ ਜਿਲੇ ਭਰ ਦੇ ਵੱਖ-ਵੱਖ ਥਾਣਿਆਂ ਤੋਂ ਕੁੱਲ 180 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ। ਇਨ੍ਹਾਂ ਟੀਮਾਂ ਨੇ ਵੱਖ-ਵੱਖ ਸਥਾਨਾਂ ਤੇ ਡਿਊਟੀ ਨਿਭਾਈ, ਜਿਸ ਵਿੱਚ ਮਾਲਜ਼, ਮਾਰਕੀਟਾਂ, ਬੱਸ ਅੱਡੇ, ਰੇਲਵੇ ਸਟੇਸਨ, ਕੌਚਿੰਗ ਸੈਂਟਰ ਅਤੇ ਹੋਰ ਜਨਤਕ ਥਾਵਾਂ ਸਾਮਲ ਸਨ।
ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਵੱਲੋਂ ਲੋਕਾਂ ਨੂੰ ਅਪੀਲ:
ਡਾ. ਅਖਿਲ ਚੌਧਰੀ ਨੇ ਜਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ 24 ਘੰਟੇ ਸੁਰੱਖਿਆ ਲਈ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਸ਼ੱਕੀ ਹਾਲਤ ਜਾਂ ਸ਼ਰਾਰਤੀ ਗਤੀਵਿਧੀ ਨੂੰ ਦੇਖੇ, ਤਾਂ ਤੁਰੰਤ ਨਜਦੀਕੀ ਥਾਣੇ ਜਾਂ 112 ‘ਤੇ ਸੰਪਰਕ ਕਰੇ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਆਪਣੀਆਂ ਨਕਦੀਆਂ ਰਕਮਾਂ ਅਤੇ ਕੀਮਤੀ ਵਸਤਾਂ ਨੂੰ ਸੁਰੱਖਿਅਤ ਢੰਗ ਨਾਲ ਰੱਖਣ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *