21 ਸਤੰਬਰ ਨੂੰ ਚਹਿਲ ਪੈਲੇਸ ’ਚ ਹੋਵੇਗਾ ਰਾਜ ਪੱਧਰੀ ‘ਮਹਾਰਾਜਾ ਅਗਰਸੈਨ ਜਯੰਤੀ’ ਸਮਾਰੋਹ: ਪ੍ਰਧਾਨ ਤਰਸੇਮ ਗੋਇਲ

Spread the love

ਸ਼੍ਰੀ ਮੁਕਤਸਰ ਸਾਹਿਬ, 28 ਅਗਸਤ ()- 21 ਸਤੰਬਰ ਦਿਨ ਐਤਵਾਰ ਨੂੰ ਰਾਜ ਪੱਧਰੀ ਸਮਾਗਮ ਆਯੋਜਿਤ ਕਰਕੇ ਮਨਾਇਆ ਜਾ ਰਿਹਾ ਮਹਾਰਾਜਾ ਅਗਰਸੈਨ ਜਨਮ ਸਮਾਰੋਹ ਸ੍ਰੀ ਮੁਕਤਸਰ ਸਾਹਿਬ ਦੇ ਚਹਿਲ ਪੈਲੇਸ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਹਨਾ ਸ਼ਬਦਾ ਦਾ ਪ੍ਰਗਟਾਵਾ ਅਗਰਵਾਲ ਸਭਾ ਰਜ਼ਿ: ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਤਰਸੇਮ ਗੋਇਲ ਨੇ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਸਥਿਤ ਚਹਿਲ ਪੈਲੇਸ ’ਚ ਹੋਈ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੋਇਲ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਪੰਜਾਬ ਅਗਰਵਾਲ ਸਭਾ ਦੇ ਮਹਾਂ ਮੰਤਰੀ ਪਵਨ ਸਿੰਗਲਾ, ਜ਼ਿਲ੍ਹਾ ਪ੍ਰਧਾਨ ਦਿਨੇਸ਼ ਕੁਮਾਰ ਬੌਬੀ ਸਿੰਗਲਾ ਨੇ ਵਿਸੇਸ਼ ਤੌਰ ’ਤੇ ਸ਼ਿਕਰਤ ਕੀਤੀ। ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੋਇਲ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਬਾਅਦ ਦੁਪਹਿਰ 3 ਵਜੇ ਝੰਡਾ ਪੂਜਨ ਤੇ ਜੋਤ ਪ੍ਰਜਵੱਲਿਤ ਕਰਕੇ ਕੀਤੀ ਜਾਵੇਗੀ, ਉਪਰੰਤ ਹਾਜ਼ਰੀਨ ਅਗਰਵਾਲ ਬਿਰਾਦਰੀ ਸੰਗੀਤਮਈ ਭਜਨਾਂ ਦਾ ਆਨੰਦ ਮਾਨਣਗੇ। ਇਸ ਦੌਰਾਨ ਬੱਚਿਆਂ ਵੱਲੋਂ ਪੰਜਾਬ ਦਾ ਲੋਕ ਨਾਚ ਗਿੱਧਾ ਤੇ ਭੰਗੜਾ ਪੇਸ਼ ਕੀਤਾ ਜਾਵੇਗਾ ਤੇ ਨਾਲ ਹੀ ਸਵਾਲ ਜਵਾਬ ਮੁਕਾਬਲੇ ਕਰਵਾਏ ਜਾਣਗੇ। ਪ੍ਰਧਾਨ ਨੇ ਦੱਸਿਆ ਕਿ ਇਸ ਰਾਜ ਪੱਧਰੀ ਸਮਾਗਮ ਦੌਰਾਨ ਪੁੱਜੇ ਸਮਾਜ ਦੇ ਸੀਨੀਅਰ ਸਿਟੀਜ਼ਨ ਦਾ ਵਿਸੇਸ਼ ਸਨਮਾਨ ਕੀਤਾ ਜਾਵੇ ਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਗਰਵਾਲ ਸਮਾਜ ਦੇ ਹੋਣਹਾਰ ਬੱਚੇ ਜੋ ਸਮਾਜ ਵਿੱਚ ਵਿਚਰਦੇ ਹੋਏ ਪੜ੍ਹਾਈ ਜਾਂ ਹੋਰ ਵੱਖ ਵੱਖ ਖੇਤਰਾਂ ’ਚ ਉਪਲੱਬਧੀਆਂ ਹਾਸਿਲ ਕਰਕੇ ਅਗਰਵਾਲ ਸਮਾਜ ਦਾ ਨਾਮ ਰੋਸ਼ਨ ਕਰ ਰਹੇ ਹਨ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਮਾਗਮ ’ਚ ਪਹੁੰਚਣ ਲਈ ਅਗਰਵਾਲ ਸਮਾਜ ਨਾਲ ਸਬੰਧਿਤ ਵਿਧਾਇਕ, ਮੰਤਰੀ, ਅਧਿਕਾਰੀ ਤੇ ਕਰਮਚਾਰੀਆਂ ਨੂੂੰ ਵਿਸੇਸ਼ ਸੱਦਾ ਦਿੱਤਾ ਜਾਵੇਗਾ ਜਿਨ੍ਹਾਂ ਵੱਲੋਂ ਸਮਾਗਮ ਦੌਰਾਨ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ ਜਾਣਗੇ, ਤੇ ਆਖਿਰ ’ਚ ਉਨ੍ਹਾਂ ਮਹਿਮਾਨਾਂ ਨੂੰ ਵਿਸੇਸ਼ ਉਪਹਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਧਾਨ ਗੋਇਲ ਨੇ ਸਮੁੱਚੇ ਅਗਰਵਾਲ ਸਮਾਜ ਨੂੰ ਅਪੀਲ ਕੀਤੀ ਕਿ ਉਹ ਇਸ ਰਾਜ ਪੱਧਰੀ ਸਮਾਗਮ ’ਚ ਪਰਿਵਾਰਾਂ ਸਮੇਤ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣ। ਇਸ ਮੌਕੇ ਅਗਰਵਾਲ ਸਭਾ ਦੇ ਚੇਅਰਮੈਨ ਬਲਦੇਵ ਸਹਾਏ ਗਰਗ, ਜ਼ਿਲ੍ਹਾ ਚੇਅਰਮੈਨ ਸ਼ਾਮ ਸੁੰਦਰ, ਜਰਨਲ ਸੈਕਟਰੀ ਡਾ. ਸੰਜੀਵ ਜਿੰਦਲ, ਵਾਇਸ ਪ੍ਰਧਾਨ ਅਸ਼ੋਕ ਖਿੱਲਾ, ਕੁਲਦੀਪ ਗੋਇਲ, ਸਰਪ੍ਰਸਤ ਸੁਨੀਲ ਜੈਨ, ਹਰੀਪਾਲ ਬਾਂਸਲ, ਰਮੇਸ਼ ਗਰਗ, ਸ਼ਾਮ ਲਾਲ ਬਾਂਸਲ, ਸੈਕਟਰੀ ਸਵਿੱਕੀ ਗਰਗ, ਦੁਰਗਾ ਗੋਇਲ, ਸੋਨੂੰ ਗੋਇਲ ਤੋਂ ਇਲਾਵਾ ਵੱਡੀ ਗਿਣਤੀ ’ਚ ਅਗਰਵਾਲ ਸਭਾ ਦੇ ਮੈਬਰ ਮੌਜੂਦ ਸਨ।

  • Related Posts

    ਧਾਰਮਿਕ ਯਾਤਰਾ ਤੋਂ ਵਾਪਸ ਪਰਤੀ ਸੰਗਤ ਦਾ ਪਿੰਡ ਚੰਦਿਆਣੀ ਕਲਾਂ ਵਿਖੇ ‘ਆਪ’ ਆਗੂ ਕਰਨਵੀਰ ਕਟਾਰੀਆ ਅਤੇ ਟਰੱਕ ਯੂਨੀਅਨ ਪ੍ਰਧਾਨ ਸ਼ਾਮ ਮਹਿਰ ਕਟਾਰੀਆ ਵੱਲੋਂ ਭਰਵਾਂ ਸਵਾਗਤ

    Spread the love

    Spread the love ਬਲਾਚੌਰ, 11 ਜੁਲਾਈ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਦੇ ਨਜ਼ਦੀਕੀ ਪਿੰਡ ਚੰਦਿਆਣੀ ਕਲਾਂ ਵਿਖੇ ਉਸ ਸਮੇਂ ਬਹੁਤ ਹੀ ਸ਼ਰਧਾਪੂਰਵਕ ਅਤੇ ਨਿੱਘਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਵੱਖ-ਵੱਖ…

    ਨਵਾਂਸ਼ਹਿਰ ਦੇ ਪਿੰਡ ਛੋਕਰਾਂ ਵਿਖੇ ਦਾਤਾ ਅੱਬੂ ਆਲਮ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ; ਡਾਕਟਰ ਗੁਰਪ੍ਰੀਤ ਕੌਰ ਥਿਆੜਾ ਨੇ ਭਰੀ ਹਾਜ਼ਰੀ, ਗੱਦੀ ਨਸ਼ੀਨ ਬਲਦੇਵ ਮਾਹੀ ਵੱਲੋਂ ਕੀਤਾ ਵਿਸ਼ੇਸ਼ ਸਨਮਾਨ

    Spread the love

    Spread the loveਨਵਾਂਸ਼ਹਿਰ, 11 ਜੁਲਾਈ (ਜਤਿੰਦਰਪਾਲ ਸਿੰਘ ਕਲੇਰ)  ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਛੋਕਰਾਂ ਵਿਖੇ ਮਹਾਨ ਸੂਫ਼ੀ ਸੰਤ ਦਾਤਾ ਅੱਬੂ ਆਲਮ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਬੜੀ ਹੀ ਸ਼ਰਧਾ, ਭਾਵਨਾ…

    Leave a Reply

    Your email address will not be published. Required fields are marked *