60 ਘੰਟਿਆਂ ‘ਚ 25 ਸ਼ਿਵ ਭਗਤਾਂ ਦਾ ਨਾਨ-ਸਟਾਪ ਕਾਵੜ ਜੱਥਾ ਪਹੁੰਚੇਗਾ ਨੂਰਪੁਰ ਬੇਦੀ ਸ਼ਿਵ ਭਗਤ ਹਰਿਦੁਆਰ ਦੀ ਹਰ ਕੀ ਪੌੜੀ ਤੋਂ ਗੰਗਾਜਲ ਲੈ ਕੇ ਭੋਲੇਨਾਥ ਦੇ ਚਰਨਾਂ ‘ਚ ਕਰਨਗੇ ਅਰਪਿਤ : ਗੌਰਵ ਰਾਣਾ

Spread the love
ਨੂਰਪੁਰ ਬੇਦੀ, 8 ਅਗਸਤ : ਦਲਜੀਤ ਚਨੌਲੀ  ਸਾਵਣ ਮਹੀਨੇ ਦੇ ਪਵਿੱਤਰ ਮੌਕੇ ‘ਤੇ ਭਗਵਾਨ ਸ਼ਿਵ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ 25 ਨੌਜਵਾਨਾਂ ਦਾ ਨਾਨ-ਸਟਾਪ ਕਾਵੜ ਜੱਥਾ ਹਰਿਦੁਆਰ ਲਈ ਰਵਾਨਾ ਹੋਇਆ। ਸਥਾਨਕ ਭਾਰੇਸ਼ਵਰ ਮਹਾਦੇਵ ਮੰਦਰ ਨੂਰਪੁਰ ਬੇਦੀ ਵਿਖੇ ਅਰਦਾਸ ਅਤੇ ਭੋਲੇਨਾਥ ਦੇ ਜੈਕਾਰਿਆਂ ਉਪਰੰਤ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਜੱਥੇ ਨੂੰ ਰਵਾਨਾ ਕੀਤਾ।ਇਸ ਮੌਕੇ ਗੌਰਵ ਰਾਣਾ ਨੇ ਕਿਹਾ ਕਿ ਨੌਜਵਾਨੀ ਦੇਸ਼ ਅਤੇ ਸਮਾਜ ਦੀ ਸਭ ਤੋਂ ਵੱਡੀ ਤਾਕਤ ਹੈ। ਜੇਕਰ ਨੌਜਵਾਨਾਂ ਦੀ ਸ਼ਕਤੀ ਨੂੰ ਸਹੀ ਦਿਸ਼ਾ ਦੇ ਕੇ ਧਾਰਮਿਕ ਅਤੇ ਰਚਨਾਤਮਕ ਕਾਰਜਾਂ ਨਾਲ ਜੋੜਿਆ ਜਾਵੇ ਤਾਂ ਪੰਜਾਬ ਅਤੇ ਦੇਸ਼ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਹਾਸਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲਿਆ ਕੇ ਭਗਵਾਨ ਭੋਲੇਨਾਥ ਨੂੰ ਅਰਪਿਤ ਕਰਨ ਦੀ ਇਹ ਯਾਤਰਾ ਨੌਜਵਾਨਾਂ ਦੀ ਸ਼ਰਧਾ ਅਤੇ ਅਨੁਸ਼ਾਸਨ ਦੀ ਮਿਸਾਲ ਹੈ।ਰਾਣਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਹਰਿਦੁਆਰ ਦੀ ਹਰ ਕੀ ਪੌੜੀ ਤੋਂ ਪਵਿੱਤਰ ਗੰਗਾਜਲ ਪ੍ਰਾਪਤ ਕਰਨ ਅਤੇ ਯਾਤਰਾ ਦੌਰਾਨ ਧਾਰਮਿਕ ਮਰਿਆਦਾ ਦੇ ਨਾਲ-ਨਾਲ ਸੁਰੱਖਿਆ ਨਿਯਮਾਂ ਦੀ ਵੀ ਪੂਰੀ ਪਾਲਣਾ ਕਰਨ। ਉਨ੍ਹਾਂ ਖਾਸ ਤੌਰ ‘ਤੇ ਗੰਗਾ ਦੇ ਡੂੰਘੇ ਪਾਣੀ ਵਿਚ ਜਾਣ ਤੋਂ ਬਚਣ ਅਤੇ ਸਾਵਧਾਨੀ ਨਾਲ ਯਾਤਰਾ ਕਰਨ ਦੀ ਅਪੀਲ ਕੀਤੀ।60 ਘੰਟਿਆਂ ‘ਚ ਵਾਪਸੀ ਦਾ ਸੰਕਲਪ ਜੱਥੇ ਵਿਚ ਸ਼ਾਮਿਲ ਨੌਜਵਾਨ ਟਿੰਕੂ ਸ਼ਰਮਾ ਅਤੇ ਹੋਰ ਸਾਥੀਆਂ ਨੇ ਦੱਸਿਆ ਕਿ ਉਹ ਹਰਿਦੁਆਰ ਦੀ ਹਰ ਕੀ ਪੌੜੀ ਤੋਂ ਪਵਿੱਤਰ ਗੰਗਾਜਲ ਲੈ ਕੇ ਬਿਨਾਂ ਰੁਕੇ ਨਾਨ-ਸਟਾਪ ਯਾਤਰਾ ਕਰਦਿਆਂ 60 ਘੰਟਿਆਂ ਵਿਚ ਨੂਰਪੁਰ ਬੇਦੀ ਅਤੇ ਸਬੋਰ ਵਿਖੇ ਸਥਿਤ ਸ਼ਿਵ ਮੰਦਰਾਂ ਵਿਚ ਗੰਗਾਜਲ ਅਰਪਿਤ ਕਰਨਗੇ।ਹਰਿਦੁਆਰ ਤੋਂ ਨੂਰਪੁਰ ਬੇਦੀ ਤੱਕ ਸੜਕ ਮਾਰਗ ਰਾਹੀਂ ਦੂਰੀ ਲਗਭਗ 299 ਕਿਲੋਮੀਟਰ ਦੇ ਕਰੀਬ ਦੱਸੀ ਜਾਂਦੀ ਹੈ। ਇਸ ਲੰਬੀ ਯਾਤਰਾ ਨੂੰ ਸ਼ਰਧਾ ਅਤੇ ਹੌਸਲੇ ਨਾਲ ਪੂਰਾ ਕਰਨ ਲਈ ਨੌਜਵਾਨਾਂ ਨੇ ਸੰਕਲਪ ਲਿਆ ਹੈ।ਜੱਥੇ ਦੀ ਰਵਾਨਗੀ ਸਮੇਂ ‘ਹਰ ਹਰ ਮਹਾਦੇਵ’ ਅਤੇ ‘ਬਮ ਬਮ ਭੋਲੇ’ ਦੇ ਜੈਕਾਰਿਆਂ ਨਾਲ ਭਾਰੇਸ਼ਵਰ ਮਹਾਦੇਵ ਮੰਦਰ ਦਾ ਮਾਹੌਲ ਭਗਤੀਮਈ ਹੋ ਗਿਆ। ਇਸ ਮੌਕੇ ਸਨਾਤਨ ਧਰਮ ਮੰਚ ਦੇ ਪ੍ਰਧਾਨ ਬਲਵੀਰ ਚੰਦ ਵੀਰੂ ਸ਼ਰਮਾ ਅਤੇ ਬਾਬਾ ਬਲਵਿੰਦਰ ਗਿਰੀ ਨੇ ਵੀ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਸਫਲ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਪੰਜਾਬ ਮੋਰਚਾ ਦੀ ਟੀਮ ਦੇ ਆਗੂ ਨੀਰਜ ਰਾਣਾ ਸਾਬਕਾ ਸਰਪੰਚ ਮਾਣਕੂ ਮਾਜਰਾ, ਸੂਬੇਦਾਰ ਰੋਸ਼ਨ ਲਾਲ, ਹਰਪ੍ਰੀਤ ਸਿੰਘ ਕਾਲਾ, ਕ੍ਰਿਸ਼ਨ ਕੁਮਾਰ, ਬਲਵੀਰ ਖਾਨ, ਕੁਲਦੀਪ ਸਿੰਘ ਰੈਸੜਾ ਸਮੇਤ ਹੋਰ ਸਾਥੀ ਹਾਜ਼ਰ ਸਨ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *