ਅਕਾਲ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਵਿਖੇ ਸਮਰ ਕੈਂਪ ਲਗਾਉਣ ਵਾਲੇ ਬੱਚਿਆਂ ਦਾ ਇੱਕ ਦਿਨ ਦਾ ਟੂਰ ਲਿਜਾਇਆ ਗਿਆ 

Spread the love

ਮਸਤੂਆਣਾ ਸਾਹਿਬ, 11 ਜੂਨ (ਬਲਵਿੰਦਰ ਆਜ਼ਾਦ):- ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ (ਬਹਾਦਰਪੁਰ) ਦੇ ਸਮਰ ਕੈਂਪ ਲਗਾਉਣ ਵਾਲੇ ਬੱਚਿਆਂ ਦਾ ਇੱਕ ਦਿਨ ਦਾ ਟੂਰ ਲਿਜਾਇਆ ਗਿਆ। ਜਿਸ ਵਿੱਚ ਸਾਰੇ ਪਹਿਲਾਂ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਨਤਮਸਤਕ ਹੋਏ, ਸ਼ੀਸ਼ ਮਹਿਲ, ਪਟਿਆਲਾ ਜ਼ੋ, ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਬਹਾਦਰਗੜ੍ਹ, ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਬੱਚਿਆਂ ਨੂੰ ਇੰਜੀਨੀਅਰਿੰਗ ਵਿਭਾਗ ਨਾਲ ਸੰਬੰਧਿਤ ਵੱਖ-ਵੱਖ ਵਰਕਸ਼ਾਪ ਦਿਖਾਈਆਂ, ਕਲਾ ਕੇਂਦਰ, ਭਾਈ ਕਾਨ੍ਹ ਸਿੰਘ ਲਾਈਬਰੇਰੀ, ਪੁਰਾਣੀਆਂ ਸੱਭਿਆਚਾਰਿਕ ਚੀਜ਼ਾਂ ਨਾਲ ਸੰਬੰਧਿਤ ਅਜਾਇਬ ਕਰ ਦਿਖਾਇਆ ਗਿਆ। ਬੱਚਿਆਂ ਨੂੰ ਪਟਿਆਲਾ ਦੇ famous Omaxe Mall,  ਅਤੇ ਵਾਪਸੀ ਤੇ outlet village ਸੰਗਰੂਰ ਦੇਖਣ ਦਾ ਮੌਕਾ ਵੀ ਮਿਲਿਆ। ਬੱਚਿਆਂ ਨੇ  ਪੂਰਾ ਦਿਨ ਪ੍ਰਿੰਸੀਪਲ ਡਾਕਟਰ ਰਜਿੰਦਰ ਸਿੰਘ ਬਾਜਵਾ ਅਤੇ ਸਟਾਫ ਪੰਜਾਬੀ ਅਧਿਆਪਕ ਯਾਦਵਿੰਦਰ ਸਿੰਘ, ਮੈਡਮ ਅੰਗਰੇਜ਼ ਕੌਰ, ਮਨਿੰਦਰ ਕੌਰ,ਕਰਮਜੀਤ ਕੌਰ, ਰਮਨਦੀਪ ਕੌਰ, ਸੰਦੀਪ ਕੌਰ ਅਤੇ ਮੈਡਮ ਜਸਪ੍ਰੀਤ ਕੌਰ ਨਾਲ ਰਹਿ ਕੇ ਸਾਰੇ ਦਿਨ ਦਾ ਪੂਰਾ ਖੂਬ ਮਸਤੀ ਕੀਤੀ ਅਤੇ ਆਨੰਦ ਮਾਣਿਆ।ਪ੍ਰਿੰਸੀਪਲ ਸਾਹਿਬ ਨੇ ਹਰ ਇੱਕ ਸਥਾਨ ਬਾਰੇ ਬੱਚਿਆਂ ਨੂੰ ਚੰਗੀ ਤਰ੍ਹਾਂ ਜਾਣੂ ਕਰਵਾਇਆ। ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।

  • Related Posts

    ਗੁਰੂਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਰਵਾਨਾਂ 

    Spread the love

    Spread the loveਘਨੌਰ 9 ਜੁਲਾਈ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਹਲਕਾ ਪਟਿਆਲਾ ਰੁਰਲ ਦੇ ਪਿੰਡ ਸਿਉਣਾਂ ਤੋਂ ਸ: ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ:- ਵਿਰਾਸਤ ਸੇਵਾ…

    ਨਹਿਰ ਵਿੱਚ ਡੁੱਬੇ ਪਿੰਡ ਚਾਹਲਾਂ ਦੇ ਨੌਜਵਾਨ ਨਿਖਿਲ ਦੀ ਲਾਸ਼ 9 ਦਿਨਾਂ ਬਾਅਦ ਬਰਾਮਦ, ਗ਼ਮਗੀਨ ਮਾਹੌਲ ‘ਚ ਹੋਇਆ ਸੰਸਕਾਰ

    Spread the love

    Spread the loveਨਵਾਂਸ਼ਹਿਰ /ਕਾਠਗੜ੍ਹ 9 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) :ਹਲਕਾ ਬਲਾਚੌਰ ਦੇ ਪਿੰਡ ਚਾਹਲਾਂ ਦਾ ਨੌਜਵਾਨ ਨਿਖਿਲ, ਜੋ ਕਿ ਬੀਤੀ 30 ਜੂਨ ਨੂੰ ਇੱਕ ਹਾਦਸੇ ਦੌਰਾਨ ਬਿਸਤ-ਦੁਆਬ ਨਹਿਰ…

    Leave a Reply

    Your email address will not be published. Required fields are marked *