ਅਗਰਵਾਲ ਸਭਾ ਰਜ਼ਿ: ਪੰਜਾਬ ਸ਼੍ਰੀ ਮੁਕਤਸਰ ਸਾਹਿਬ ਸ਼ਹਿਰੀ ਮੀਟਿੰਗ ਹੋਈ

Spread the love

ਸ਼੍ਰੀ ਮੁਕਤਸਰ ਸਾਹਿਬ, 15 ਜੁਲਾਈ ()- ਅਗਰਵਾਲ ਸਭਾ ਰਜ਼ਿ: ਪੰਜਾਬ ਸ੍ਰੀ ਮੁਕਤਸਰ ਸਾਹਿਬ ਦੀ ਸ਼ਹਿਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਤਰਸੇਮ ਗੋਇਲ ਦੀ ਪ੍ਰਧਾਨਗੀ ਵਿੱਚ ਸ਼ਹਿਰ ਦੇ ਨਿੱਜੀ ਹੋਟਲ ਵਿਖੇ ਹੋਈ ਤੇ ਮੀਟਿੰਗ ਦੌਰਾਨ ਸਭਾ ਦੇ ਚੇਅਰਮੈਨ ਬਲਦੇਵ ਸਹਾਏ ਗਰਗ ਨੇ ਵਿਸੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਪੁੱਜੇ ਅਗਜੈਕਟਿਵ ਮੈਬਰਾਂ ਤੇ ਆਹੁਦੇਦਾਰਾਂ ਨੂੰ ਆਈ.ਡੀ. ਕਾਰਡ ਦਿੱਤੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਤਰਸੇਮ ਗੋਇਲ ਨੇ ਦੱਸਿਆ ਕਿ ਅਗਰਵਾਲ ਸਭਾ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇੱਕ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਮਹਾਰਾਜਾ ਅਗਰਸੈਨ ਜੀ ਦੀ ਵਿਸੇਸ਼ ਫੋਟੋ ਤਿਆਰ ਕਰਵਾਕੇ ਪਰਿਵਾਰ ਦੇ ਹਰੇਕ ਘਰ ਪਹੁੰਚਾਈ ਜਾਵੇਗੀ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਸਮਾਜ ਨਾਲ ਜੋੜਿਆ ਜਾ ਸਕੇ, ਤੇ ਮਹਾਰਾਜਾ ਅਗਰਸੇਨ ਜੀ ਦਾ ਸੰਦੇਸ਼ ਘਰ ਘਰ ਪਹੁੰਚਾਇਆ ਜਾਵੇ। ਇਸ ਮੌਕੇ ਮਹਾਰਾਜਾ ਅਗਰਸੈਨ ਜੀ ਦੀ ਜਯੰਤੀ ਮਨਾਉਣ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ ਤੇ ਇਹ ਫੈਸਲਾ ਲਿਆ ਗਿਆ ਕਿ ਇਸ ਵਾਰ ਮਹਾਰਾਜਾ ਅਗਰਸੈਨ ਜੀ ਦੀ ਜਯੰਤੀ ਪੂਰੇ ਸ਼ਹਿਰ ਅੰਦਰ ਬੜੀ ਹੀ ਧੂਮਧਾਮ, ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਇਸ ਮੌਕੇ ਪ੍ਰਧਾਨ ਗੋਇਲ ਨੇ ਕਿਹਾ ਕਿ ਜੋ ਮਹਾਰਾਜਾ ਅਗਰਸੈਨ ਜੀ ਨੇ ਰੀਤ ਚਲਾਈ ਸੀ ਕਿ ਜੋ ਕੋਈ ਵੀ ਲੋੜਵੰਦ ਪਰਿਵਾਰ ਹੈ, ਉਸ ਦੀ ਮੱਦਦ ਕਰਕੇ ਉਸ ਨੂੰ ਆਪਣੇ ਬਰਾਬਰ ਖੜਾ ਕਰੀਏ ਤਾਂ ਜੋ ਉਹ ਖੁਦ ਨੂੰ ਸਮਾਜ ਵਿੱਚ ਛੋਟਾ ਮਹਿਸੂਸ ਨਾ ਕਰੇ, ਇਸ ਮੌਕੇ ਸਮੂਹ ਆਹੁਦੇਦਾਰਾਂ ਨੇ ਇਹ ਫੈਸਲਾ ਕੀਤਾ ਕਿ ਅਗਰਵਾਲ ਸਮਾਜ ਅੰਦਰ ਜੇਕਰ ਕਿਸੇ ਵਿਅਕਤੀ ਨੂੰ ਦੁੱਖ ਤਕਲੀਫ ਆਉਂਦੀ ਹੈ ਤਾਂ ਪੂਰਾ ਸਮਾਜ ਉਸ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੇਗਾ ਤੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਵਿੱਚ ਸਹਿਯੋਗ ਕਰੇਗਾ। ਇਸ ਮੌਕੇ ਖਜਾਨਚੀ ਪੱਪੂ ਸਿੰਗਲਾ, ਜਰਨਲ ਸੈਕਟਰੀ ਸੰਜੀਵ ਜਿੰਦਲ, ਮਨੋਜ ਗਰਗ, ਪ੍ਰਦੀਪ ਜੈਨ, ਵਾਇਸ ਪ੍ਰਧਾਨ ਅਸ਼ੋਕ ਕੁਮਾਰ ਖਿੱਲਾ, ਅਸ਼ੋਕ ਤਾਇਲ, ਕੁਲਦੀਪ ਗੋਇਲ, ਪ੍ਰਵੀਨ ਗੋਇਲ, ਜ਼ਿਲ੍ਹਾ ਸੈਕਟਰੀ ਪਦਮ ਸੈਨ ਬਾਂਸਲ, ਸਰਪ੍ਰਸਤ ਭਾਰਤ ਅਗਰਵਾਲ, ਭੂਸ਼ਨ ਕਾਂਸਲ, ਸੁਨੀਲ ਜੈਨ, ਰਮੇਸ਼ ਗਰਗ, ਸੈਕਟਰੀ ਰਾਜ ਬਾਂਸਲ, ਸਵਿੱਕੀ ਗਰਗ, ਸਲਾਹਕਾਰ ਵਿਜੈ ਮਿੱਤਲ, ਐਡਵੋਕੇਟ ਚਿਮਨ ਬਾਂਸਲ, ਸ਼ਾਮ ਲਾਲ ਬਾਂਸਲ, ਸੋਨੂੰ ਗੋਇਲ, ਮਾਨਵ ਗਰਗ, ਰਾਜੂ ਗੋਇਲ ਅਤੇ ਕੁਲਭੂਸ਼ਨ ਗਰਗ ਆਦਿ ਮੌਜੁਦ ਸਨ। ਇਸ ਮੌਕੇ ਪ੍ਰਧਾਨ ਤਰਸੇਮ ਗੋਇਲ ਨੇ ਮੀਟਿੰਗ ਵਿੱਚ ਪੁੱਜੇ ਆਹੁਦਾਰਾਂ ਤੇ ਮੈਬਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ।

  • Related Posts

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਸਿੱਖਿਆ ਪ੍ਰਸਾਰ ਵੈਨ ਚੋਟੀਆਂ ਤੇ ਕੋਟਭਾਈ ਵਿਖੇ ਪਹੁੰਚੀ

    Spread the love

    Spread the loveਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ…

    ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ

    Spread the love

    Spread the loveਬਰਨਾਲਾ ਮਿਤੀ: 12.07.2026 ਪੱਤਰ ਪੇ੍ਰਰਕ   ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਅਤੇ ਅਜ਼ਾਦ ਪ੍ਰੈੱਸ ਕਲੱਬ ਬਰਨਾਲਾ ਦੇ ਪ੍ਰਧਾਨ ਅਤੇ  ਮੀਡੀਆ ਇਡਵੈਜਰ ਆਪ ਸ. ਬਲਵੰਤ ਸਿੰਘ ਸਿੱਧੂ…

    Leave a Reply

    Your email address will not be published. Required fields are marked *