ਸ਼੍ਰੀ ਮੁਕਤਸਰ ਸਾਹਿਬ, 09 ਜੁਲਾਈ ()- ਅਲਾਇੰਸ ਕਲੱਬ ਇੰਟਰਨੈਸ਼ਨਲ ਜ਼ਿਲਾ 111 (ਨੌਰਥ) ਦੀ ਵਰਕਿੰਗ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਗਵਰਨਰ ਐਲੀ ਮਨਜਿੰਦਰ ਸਿੰਘ ਬੋਬੀ ਮੇਦਾਨ ਦੀ ਰਹਿਣ ਨੁਮਾਈ ਹੇਠ ਸੰਪੰਨ ਹੋਈ, ਇਸ ਮੀਟਿੰਗ ਵਿੱਚ ਪੰਜਾਬ ਅਲਾਇੰਸ ਦੇ ਫਾਂਉਡਰ ਅਤੇ ਸਾਬਕਾ ਇੰਟਰਨੈਸ਼ਨਲ ਡਰਾਇਕੈਟਰ ਐਲੀ ਸੁਭਾਸ਼ ਮੰਗਲਾ ਬਤੋਰ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ। ਜਦਕਿ ਸਾਬਕਾ ਜਿਲ੍ਹਾ ਗਵਰਨਰ ਐਲੀ ਨਿਰੰਜਣ ਸਿੰਘ ਰੱਖਰਾ ਸ੍ਰੀ ਮੁਕਤਸਰ ਸਾਹਿਬ ਨੇ ਕੀ ਨੋ ਸਪੀਕਰ ਵਜੋ ਸ਼ਮੂਲੀਅਤ ਕੀਤੀ। ਇਸ ਸਮਾਗਮ ਦੇ ਫੰਕਸ਼ਨ ਚੇਅਰਮੈਨ ਸਾਬਕਾ ਇੰਟਰਨੈਸ਼ਨਲ ਡਰਾਇਕੈਟਰ ਐਲੀ ਇੰਦਰਜੀਤ ਸਿੰਘ ਮਦਾਨ ਸਨ ਅਤੇ ਵਿਸ਼ੇਸ ਤੌਰ ਜਿਲ੍ਹਾ ਉਪ ਗਵਰਨਰ ਐਲੀ ਉਮ ਪ੍ਰਕਾਸ ਗੋਇਲ, ਐਲੀ ਐਮ ਆਰ ਜਿੰਦਲ ਇੰਮੀਜੈਂਟ ਪਾਸਟ ਜ਼ਿਲਾ ਗਵਰਨਰ, ਜ਼ਿਲਾ ਪੀ ਆਰ ਉ ਐਲੀ ਡਾ ਵਿਜੈ ਸੁਖੀਜਾ, ਐਲੀ ਤਰਸੇਮ ਸਿੰਗਲਾ ਚਾਰਟਰ ਜ਼ਿਲਾ ਗਵਰਨਰ, ਐਲੀ ਹਰਬੰਸ ਸਿੰਗਲਾ, ਐਲੀ ਅਰਵਿੰਦ ਸਿੰਗਲਾ, ਐਲੀ ਆਰ ਐਲ ਬੱਤਰਾ, ਐਲੀ ਮੈਡਮ ਸ਼ੁਸ਼ਮਾ ਗੁਲਾਟੀ ਸਾਰੇ ਸਾਬਕਾ ਜਿਲਾ ਗਵਰਨਰ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਜ਼ਿਲਾ 111 ਦੀਆਂ ਸਮੂੰਹ ਕਲੱਬਾਂ ਜਿਹਨਾ ਵਿੱਚ ਅਲਾਇੰਸ ਕਲੱਬ ਮੁਕਤਸਰ, ਜੀਰਾ, ਮੰਡੀ ਨਿਹਾਲ ਸਿੰਘ ਵਾਲਾ, ਬਰਗਾੜੀ, ਬਠਿੰਡਾ, ਰਾਮਪੁਰਾ, ਜੇਤੋ, ਕੋਟਕਪੂਰਾ ਸਿਟੀ, ਕੋਟਕਪੂਰਾ ਗਰੇਟਰ ਅਤੇ ਫਰੀਦਕੋਟ ਦੇ ਕਲੱਬ ਮੈਬਰਾਂ ਵਲੋ ਗਿਣਤੀ ਵਿੱਚ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਜੋਤ ਜਲਾਕੇ ਕੀਤੀ ਗਈ। ਇਸ ਮੌਕੇ ਰਾਸ਼ਟਰੀ ਗਾਇਨ ਐਲੀ ਡਾਕਟਰ ਵਿਸ਼ੇਸ਼ ਬੁੱਧੀ ਰਾਜਾ ਵਲੋ ਪੇਸ਼ ਕੀਤਾ ਗਿਆ। ਸਮਾਗਮ ਦੋਰਾਨ ਵੱਖ- ਵੱਖ ਬੁਲਾਰਿਆਂ ਵਲੋ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਬਾਰੇ ਜ਼ਿਲਾ 111 ਨੌਰਥ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਮੁੱਖ ਮਹਿਮਾਨ ਐਲੀ ਸੁਭਾਸ਼ ਮੰਗਲਾ ਨੇ ਕਲੱਬਾਂ ਦੇ ਪ੍ਰਧਾਨ, ਸੈਕਟਰੀ, ਕੈਸੀਅਰ ਅਤੇ ਪੀ ਆਰ ਉ ਨੂੰ ਉਹਨਾਂ ਦੀਆਂ ਜੁੰਮੇਵਾਰੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਮੰਗਲਾ ਨੇ ਦੱਸਿਆ ਕਿ ਕਲੱਬਾਂ ਵਲੋ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਪ੍ਰਜੈਕਟਾ ਬਾਰੇ ਹਰ ਜਾਣਕਾਰੀ ਹਰ ਮਹੀਨੇ ਆਪਣੇ ਹਰਮਨ ਪਿਆਰੇ ਜ਼ਿਲਾ ਗਵਰਨਰ ਐਲੀ ਮਦਾਨ ਨੂੰ ਭੇਜੀ ਜਾਵੇ। ਇਸ ਮੌਕੇ ’ਤੇ ਅਲਾਇੰਸ ਲੀਡਰਸ਼ਿੱਪ ਨੂੰ ਚੰਗੇ ਕਾਰਜ ਕਰਨ ਦੇ ਲਈ ਜਿਲਾ ਗਵਰਨਰ ਐਲੀ ਮਨਜਿੰਦਰ ਸਿੰਘ ਮਦਾਨ ਦੀ ਟੀਮ ਵਲੋ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿੱਚ ਮੁੱਖ ਮਹਿਮਾਨ ਐਲੀ ਸੁਭਾਸ਼ ਮੰਗਲਾ, ਕੀ ਨੋ ਸਪੀਕਰ ਐਲੀ ਨਿਰੰਜਣ ਸਿੰਘ ਰੱਖਰਾ,ਜਿਲਾ ਪੀ ਆਰ ਉ ਐਲੀ ਡਾ ਵਿਜੈ ਸੁਖੀਜਾ,ਐਲੀ ਬਲਵਿੰਦਰ ਸਿੰਘ ਸਿਵੀਆਂ,ਐਲੀ ਸੁਖਜੰਤ ਸਿੰਘ ਸਦਿਉੜਾ,ਐਲੀ ਸੁਰਿੰਦਰ ਗਿਰਧਰ,ਐਲੀ ਅਰਵਿੰਦਰ ਪਾਲ ਸਿੰਘ ਬੱਬੂ,ਐਲੀ ਸੁਖਬੀਰ ਸਿੰਘ ਤੋ ਇਲਾਵਾ ਸਾਬਕਾ ਜ਼ਿਲਾ ਗਵਰਨਰ ਅਤੇ ਕਲੱਬਾਂ ਦੇ ਪ੍ਰਧਾਨ ਸਨ। ਸਟੇਜ ਦੀ ਕਾਰਵਾਈ ਬਾਖੂਬੀ ਸਾਬਕਾ ਜਿਲਾ ਗਵਰਨਰ ਐਲੀ ਜੇਤਿੰਦਰ ਚਾਵਲਾ ਅਤੇ ਐਡਵੋਕੇਟ ਐਲੀ ਜਿੰਦਲ ਨੇ ਨਿਭਾਈ।
ਕੈਪਸਨ: ਅਲਾਇੰਸ ਦੀ ਮੀਟਿੰਗ ਸਮੇ ਸਮਾਜ ਸੇਵਕ ਨਿਰੰਜਣ ਸਿੰਘ ਰੱਖਰਾ ਦਾ ਸਨਮਾਨ ਕਰਦੇ ਚੀਫ਼ ਗੈਸਟ ਐਲੀ ਮੰਗਲਾ ਅਤੇ ਹੋਰ।






