ਅੰਤਰਰਾਸ਼ਟਰੀ ਯੋਗ ਦਿਵਸ: ਪ੍ਰਾਚੀਨ ਗਿਆਨ ‘ਤੇ ਆਧਾਰਿਤ ਇੱਕ ਵਿਸ਼ਵ ਵਿਆਪੀ ਅੰਦੋਲਨ

Spread the love
ਹਰ ਸਾਲ 21 ਜੂਨ ਨੂੰ ਦੁਨੀਆ ਭਰ ‘ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ, ਜੋ ਇੱਕ ਐਸੇ ਅਭਿਆਸ ਨੂੰ ਸਮਰਪਿਤ ਹੈ ਜੋ ਸੀਮਾਵਾਂ, ਸਭਿਆਚਾਰਾਂ ਅਤੇ ਭਾਸ਼ਾਵਾਂ ਤੋਂ ਪਰੇ ਹੈ। ਜੋ ਅਰੰਭ ਵਿੱਚ ਭਾਰਤ ਦਾ ਪ੍ਰਾਚੀਨ ਅਨੁਸ਼ਾਸਨ ਸੀ, ਹੁਣ ਇਹ ਇੱਕ ਵਿਸ਼ਵ ਵਿਆਪੀ ਅੰਦੋਲਨ ਬਣ ਚੁੱਕਾ ਹੈ ਜੋ ਸਿਹਤ, ਸਾਂਤਵਨਾ ਅਤੇ ਅੰਦਰੂਨੀ ਸ਼ਾਂਤੀ ਨੂੰ ਪ੍ਰੋਤਸਾਹਿਤ ਕਰਦਾ ਹੈ। ਆਧੁਨਿਕ ਸਮੇਂ ਵਿਚ ਯੋਗ ਦਾ ਵਿਸ਼ੇਸ਼ ਮਹੱਤਵ ਹੈ। ਇਸ ਨਾਲ ਜੀਵਨ ਵਿਚ ਪਾਜ਼ੇਟਿਵ ਸ਼ਕਤੀ ਦਾ ਸੰਚਾਰ ਹੁੰਦਾ ਹੈ। ਦੇਵ ਕਾਲ ਤੋਂ ਯੋਗ ਕੀਤਾ ਜਾਂਦਾ ਰਿਹਾ ਹੈ। ਇਸ ਦੇ ਜਨਮਦਾਤਾ ਮਹਾਰਿਸ਼ੀ ਪੰਤਜਲੀ ਹਨ। ਮੌਜੂਦਾ ਸਮੇਂ ਵਿਚ ਵੀ ਦੁਨੀਆ ਭਰ ਵਿਚ ਯੋਗ ਕੀਤਾ ਜਾਂਦਾ ਹੈ। ਵਿਅਕਤੀ ਯੋਗ ਨੂੰ ਆਪਣੇ ਜੀਵਨ ਵਿਚ ਧਾਰਨ ਕਰਕੇ ਮਾਨਸਿਕ ਅਤੇ ਸਰੀਰਕ ਰੂਪ ਵਿਚ ਤੰਦਰੁਸਤ ਰਹਿੰਦਾ ਹੈ। ਖਾਸ ਕਰਕੇ ਤਣਾਅ ਨੂੰ ਦੂਰ ਕਰਨ ਲਈ ਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਦੁਨੀਆ ਭਰ ਵਿਚ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਹੈ। ਪਹਿਲੀ ਵਾਰ ਇਹ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਨਰਿੰਦਰ ਮੋਦੀ ਨੇ 2014 ਵਿੱਚ ਪ੍ਰਧਾਨ ਮੰਤਰੀ ਬਣਦਿਆਂ ਹੀ ਯੋਗਾ ਨੂੰ ਅੰਤਰਰਾਸ਼ਟਰੀ ਮਾਨਤਾ ਦਿਵਾਉਣ ਦੀ ਪਹਿਲ ਕੀਤੀ ਸੀ। ਪਹਿਲੀ ਵਾਰ 27 ਸਤੰਬਰ 2014 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਆਪਣੇ ਭਾਸ਼ਣ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ 11 ਦਸੰਬਰ, 2014 ਨੂੰ ਮਨਜ਼ੂਰੀ ਦਿੱਤੀ ਅਤੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰਸਤਾਵ ਨੂੰ 177 ਦੇਸ਼ਾਂ ਦਾ ਸਮਰਥਨ ਮਿਲਿਆ ਹੈ, ਜਿਸ ਤੋਂ ਬਾਅਦ 21 ਜੂਨ 2015 ਨੂੰ ਦੁਨੀਆ ਭਰ ਵਿੱਚ ਪਹਿਲੀ ਵਾਰ ਯੋਗ ਦਿਵਸ ਮਨਾਇਆ ਗਿਆ। ਇਸ ਦਿਨ, ਦੁਨੀਆ ਭਰ ਦੇ ਲੱਖਾਂ ਲੋਕਾਂ ਨੇ ਸਮੂਹਿਕ ਤੌਰ ‘ਤੇ ਯੋਗਾ ਦਾ ਅਭਿਆਸ ਕੀਤਾ।ਇਸ ਸਾਲ ਭਾਵ 21 ਜੂਨ 2025 ਨੂੰ ਯੋਗ ਦਿਵਸ ਦਾ ਥੀਮ “Yoga for one earth,one health ਯੋਗਾ ਫਾਰ ਵੈਲਬਿੰਇੰਗ’ ਹੈ ਭਾਵ ‘ਤੰਦਰੁਸਤੀ ਲਈ ਯੋਗ’। ਆਓ ਜਾਣਦੇ ਹਾਂ ਇਸ ਦਾ ਇਤਿਹਾਸ ਅਤੇ ਮਹੱਤਵ ਬਾਰੇ…ਸਨਾਤਨ ਧਰਮ ਮੁਤਾਬਕ ਇਸ ਸਾਲ ਵਿਚ ਦੋ ਆਇਨ ਹੁੰਦੇ ਹਨ। ਇਸ ਵਿਚ ਪਹਿਲਾ ਉਤਾਰਯਣ ਹੈ ਜਦਕਿ ਦੂਜਾ ਦੱਖਣਾਯਣ ਹੈ। 21 ਜੂਨ ਨੂੰ ਸੂਰਜ ਦੱਖਣਾਯਣ ਹੋ ਜਾਂਦਾ ਹੈ। ਇਸ ਸਮੇਂ ਤੋਂ ਦਿਨ ਛੋਟੇ ਹੋਣ ਲਗਦੇ ਹਨ ਜਦਕਿ ਰਾਤਾਂ ਵੱਡੀਆਂ ਹੋਣ ਲਗਦੀਆਂ ਹਨ। ਧਾਰਮਕ ਮਾਨਤਾਵਾਂ ਹੈ ਕਿ ਇਨ੍ਹਾਂ ਦਿਨਾਂ ਵਿਚ ਭੌਤਿਕ ਵਿਲਾਸਤਾ ਜਲਦੀ ਪੂਰੀ ਹੋ ਜਾਂਦੀ ਹੈ। 21 ਜੂਲ ਨੂੰ ਸਭ ਤੋਂ ਵੱਡਾ ਦਿਨ ਹੁੰਦਾ ਹੈ ਅਤੇ ਯੋਗ ਵੀ ਮਨੁੱਖ ਨੂੰ ਵੱਡੀ ਉਮਰ ਦਿੰਦਾ ਹੈ। ਇਸ ਲਈ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਆਧੁਨਿਕ ਸਮੇਂ ਵਿਚ ਯੋਗ ਨੂੰ ਅੰਤਰਰਾਸ਼ਟਰੀ ਪਛਾਣ ਉਸ ਵੇਲੇ ਮਿਲੀ ਜਦੋਂ ਸੰਯੁਕਤ ਰਾਸ਼ਟਰ ਸਭ ਨੇ 11 ਦਸੰਬਰ 2014 ਨੂੰ 21 ਜੂੁਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਪਹਿਲੀ ਵਾਰ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ 2015 ਨੂੰ ਮਨਾਇਆ ਗਿਆ।ਯੋਗਾ ਕਰਨ ਨਾਲ ਜੀਵਨ ਵਿਚ ਅਧਿਆਤਮ ਦੀ ਸਿਰਜਣਾ ਹੁੰਦੀ ਹੈ। ਅੱਜ ਦੁਨੀਆ ਭਰ ਵਿਚ ਦਰਜਨਾਂ ਦੇਸ਼ਾਂ ਵਿਚ ਯੋਗ ਨੂੰ ਜੀਵਨ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ। ਖਾਸ ਕਰਕੇ ਕੋਰੋਨਾ ਕਾਲ ਵਿਚ ਕਈ ਕਾਰਨਾਂ ਕਰਕੇ ਲੋਕ ਤਣਾਅ ਭਰੀ ਜ਼ਿੰਦਗੀ ਜਿਉਣ ਲੱਗੇ ਹਨ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਯੋਗਾ ਸਭ ਤੋਂ ਵੱਡੀ ਦਵਾਈ ਹੈ। ਵਿਅਕਤੀ ਨੂੰ ਸਿਹਤਯਾਬ ਰਹਿਣ ਲਈ ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *