“ਅੱਜ ਫਿਰ ਯਾਦ ਆਇਆ ਵਿਰਸਾ”

Spread the love

ਗੱਲ ਉਹਨਾਂ ਸਮਿਆਂ ਦੀ ਹੈ ਜਦੋਂ ਪੰਜਾਬ ਦੇ ਵਿੱਚ ਪਾਣੀ ਲਈ ਸਿਰਫ ਖੂਹ ਹੀ ਹੁੰਦੇ ਸਨ ਡੋਲ ਦੇ ਨਾਲ ਜਾਂ ਬਾਲਟੀ ਦੇ ਨਾਲ ਖੂਹਾਂ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਉਸੇ ਦੇ ਨਾਲ ਹੀ ਕੱਪੜੇ ਧੋਤੇ ਜਾਣੇ ਉਹੀ ਪਾਣੀ ਪੀਤਾ ਜਾਂਦਾ ਸੀ ਉਹੀ ਪਾਣੀ ਪਸ਼ੂਆਂ ਨੂੰ ਵੀ ਪਿਆਇਆ ਜਾਂਦਾ ਸੀ ਬੇਸ਼ੱਕ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਰਿਹਾ ਹੈ ਪਰ ਕਦੇ ਵੀ ਪੰਜ ਦਰਿਆ ਪੰਜਾਬ ਦੇ ਵਿੱਚ ਆਪਦੀ ਉਮਰ ਦੇ ਵਿੱਚ ਨਹੀਂ ਵੇਖੇ ਸਿਰਫ ਢਾਈ ਕੁ ਦਰਿਆ ਪੰਜਾਬ ਦੇ ਵਿੱਚ ਰਹੇ ਨੇ ਔਰ ਉਹ ਵੀ ਸੁੱਕਣ ਕਿਨਾਰੇ ਨੇ। ਨਹਿਰਾਂ ਦਾ ਪਾਣੀ ਜਾਂ ਖੂਹਾਂ ਦਾ ਪਾਣੀ ਖੇਤਾਂ ਨੂੰ ਲਾਇਆ ਜਾਂਦਾ ਰਿਹਾ ਹੈ ਵਾਰੀ ਹੁੰਦੀ ਸੀ ਹਰ ਘਰ ਦੀ ਖੂਹ ਦੇ ਵਿੱਚੋ ਪਾਣੀ ਕੱਢ ਕੇ ਖੇਤਾਂ ਨੂੰ ਦੇਣਾ ਔਰ ਬਾਲਟੀ ਜਾਂ ਡੋਲ ਦੇ ਨਾਲ ਰੱਸਾ ਬੰਨਣਾ ਜਾਂ ਉਹਨੂੰ ਲਾਸ ਵੀ ਕਹਿੰਦੇ ਸੀ ਲੱਜ ਕਹਿੰਦੇ ਸੀ ਜਾਂ ਪਤਲੀ ਸੰਗਲੀ ਡੋਲ ਜਾਂ ਬਾਲਟੀ ਦੇ ਨਾਲ ਬੰਨ੍ਹ ਕੇ ਓਹਦੇ ਨਾਲ ਖੂਹ ਦੇ ਵਿੱਚੋਂ ਪਾਣੀ ਕੱਢਣਾ ਉਹਨਾਂ ਸਮਿਆਂ ਦੇ ਵਿੱਚ ਪਾਣੀ ਜਿਆਦਾ ਨਜਾਇਜ਼ ਡੋਲਿਆ ਨਹੀਂ ਜਾਂਦਾ ਸੀ ਕਿਉਂਕਿ ਉਨਾਂ ਹੀ ਕੱਢਿਆ ਜਾਂਦਾ ਰਿਹਾ ਹੈ ਜਿੰਨੇ ਦੀ ਜਰੂਰਤ ਹੁੰਦੀ ਸੀ। ਇਹ ਬਹੁਤ ਪੁਰਾਣੇ ਦੋਸਤ ਜਾਣਦੇ ਆ ਕਿ ਜਦੋਂ ਲਾਸ ਰਾਹੀਂ ਜਾਂ ਸੰਗਲ ਰਾਹੀਂ ਖੂਹ ਦੇ ਵਿੱਚੋਂ ਪਾਣੀ ਕੱਢਣਾ ਤਾਂ ਮੌਣ ਦੀਆਂ ਇੱਟਾਂ ਘਸ ਜਾਂਦੀਆਂ ਸੀ ਤੇ ਜੋਰ ਵੀ ਜਿਆਦਾ ਲੱਗਦਾ ਸੀ। ਹੌਲੀ ਹੌਲੀ ਪਿੰਡ ਦੇ ਵਿੱਚ ਤਰਖਾਣ ਤੇ ਲੁਹਾਰ ਦਾ ਕੰਮ ਜੋ ਲੋਕ ਕਰਦੇ ਸਨ ਸੇਪੀ ਉਹਨਾਂ ਨੇ ਕਾਡ ਕੱਢੀ ਕਿ ਮੌਂਣ ਦੇ ਉੱਪਰ ਦੋਨੇ ਪਾਸੇ ਥੰਮੀਆਂ ਸੀਮੈਂਟ ਇੱਟਾਂ ਨਾ ਕੱਢ ਕੇ ਉਹਦੇ ਉੱਤੇ ਇੱਕ ਲੋਹੇ ਦੀ ਰਾੜ ਪਾ ਕੇ ਉਹਦੇ ਵਿੱਚ ਲੱਕੜ ਦੀ ਫਿਰਕੀ ਜਾਂ ਉਹਨੂੰ ਭੌਣੀ ਵੀ ਕਹਿੰਦੇ ਸੀ(ਜੋ ਫੋਟੋ ਵਿੱਚ ਦਿਸਦੀ ਹੈ) ਉਹਦੇ ਉੱਤੋਂ ਦੀ ਪਾਣੀ ਕੱਢਣ ਲੱਗੇ ਤੇ ਉਸ ਤਰ੍ਹਾਂ ਪਾਣੀ ਸੌਖਾ ਨਿਕਲਦਾ ਸੀ ਉਹਦੇ ਨਾਲ ਜਿਆਦਾ ਜੋਰ ਵੀ ਨਹੀਂ ਲੱਗਦਾ। ਬੀਬੀਆਂ ਭੈਣਾਂ ਨੇ ਵੀ ਕੱਢਣਾ ਪਾਣੀ ਖੂਹ ਦੇ ਵਿੱਚੋਂ ਤੇ ਬਾਈਆਂ ਨੇ ਵੀ ਆਪਦੀ ਲੋੜ ਮੁਤਾਬਿਕ ਖੂਹ ਦੇ ਵਿੱਚੋਂ ਪਾਣੀ ਕੱਢਣਾ ਡੋਲ ਜਾਂ ਬਾਲਟੀ ਪੱਕੇ ਹੀ ਖੂਹ ਦੇ ਉੱਤੇ ਹੁੰਦੇ ਸਨ ਕਿਉਂਕਿ ਰਾਹੀ ਪਾਂਧੀ ਵੀ ਉਹਨਾਂ ਸਮਿਆਂ ਦੇ ਵਿੱਚ ਖੂਹ ਤੋਂ ਪਾਣੀ ਪੀਂਦੇ ਸਨ। ਨਲਕੇ ਬਹੁਤ ਘੱਟ ਸਨ ਜਿਹੜੇ ਪਿੰਡ ਦੀ ਹਦੂਦ ਦੇ ਵਿੱਚ ਹੁੰਦੇ ਸਨ ਨਲਕੇ ਉਹਨਾਂ ਦਾ ਪਾਣੀ ਜਿਆਦਾ ਖਾਰਾ ਸੀ ਜੋ ਫਿਰਨੀ ਤੋਂ ਬਾਹਰਲੇ ਪਾਸੇ ਹੁੰਦੇ ਸਨ ਉਨਾ ਨਲਕਿਆਂ ਦਾ ਪਾਣੀ ਵਧੀਆ ਮਿੱਠਾ ਹੁੰਦਾ ਸੀ ਤੇ ਇਹ ਜਿਹੜੀ ਫੋਟੋ ਨਾਲ ਹੈ ਇਹ ਉਸੇ ਸਮੇਂ ਦੀ ਹੈ ਜੋ ਪਿੰਡ ਦੇ ਵਿੱਚ ਤਰਖਾਣ ਜਿਨਾਂ ਤੋਂ ਸੇਪੀ ਦਾ ਕੰਮ ਕਰਾਇਆ ਜਾਂਦਾ ਸੀ ਉਹਨਾਂ ਨੇ ਇਸ ਚੀਜ਼ ਦੀ ਕਾਢ ਕੱਢੀ ਸੀ ਵੱਡੀ ਤੇ ਛੋਟੀ ਫਿਰਕੀ ਵੀ ਹੁੰਦੀ ਸੀ ਉਹਦੇ ਵਿੱਚ ਖਾਂਚਾ ਬਣਿਆ ਹੁੰਦਾ ਸੀ ਜਿਹਦੇ ਵਿੱਚ ਰੱਸਾ ਚੱਲਦਾ ਸੀ ਉਹਦੇ ਨਾਲ ਪਾਣੀ ਕੱਢਿਆ ਜਾਂਦਾ ਸੀ ਤੇ ਕਈ ਛੋਟੀਆਂ ਫਿਰਕੀਆਂ ਸੀ ਉਹਨਾਂ ਦੇ ਉੱਤੇ ਵੀ ਖਾਂਚਾ ਬਣਿਆ ਹੁੰਦਾ ਸੀ ਪਾਣੀ ਕੱਢਣਾ ਸੌਖਾ ਹੁੰਦਾ ਸੀ। ਇਹ ਸਮੇਂ ਵੀ ਪੰਜਾਬ ਦੇ ਵਿੱਚ ਰਹੇ ਹਨ ਅਜੋਕੇ ਸਮਿਆਂ ਦੇ ਵਿੱਚ ਤਾਂ ਸਰਕਾਰੀ ਜਾਂ ਘਰ ਘਰ ਦੇ ਵਿੱਚ ਆਰ ਓ ਲੱਗੇ ਆ ਸਰਕਾਰ ਨੇ ਵੀ ਆਰ ਓ ਲਾਏ ਹੋਏ ਆ ਖੂਹਾਂ ਦਾ ਨਾਮ ਨਿਸ਼ਾਨ ਕਿਤੇ ਵੀ ਨਹੀਂ ਹੈ। ਥਾਂ ਥਾਂ ਤੇ ਟੂਟੀਆਂ ਲੱਗੀਆਂ ਹੋਈਆਂ ਹਨ ਜਿਨਾਂ ਉੱਪਰੋਂ ਨਜਾਇਜ਼ ਪਾਣੀ ਹੀ ਵਗ ਰਿਹਾ ਹੈ ਇਸ ਕਰਕੇ ਪਾਣੀ ਦੀ ਬਹੁਤ ਘਾਟ ਕਰਕੇ ਇਸ ਵੱਲ ਗੌਰ ਕਰਨ ਦੀ ਲੋੜ ਹੈ ਨਜਾਇਜ਼ ਟੂਟੀ ਕਿਤੇ ਵੀ ਨਾ ਚੱਲੇ ਕਿਉਂਕਿ ਇਸ ਸਮੇਂ ਪਾਣੀ ਬਹੁਤ ਥੱਲੇ ਜਾ ਚੁੱਕੇ ਹਨ ਦਰਿਆ ਸੁੱਕੇ ਹਨ ਮੀਹਾਂ ਦੀ ਵੀ ਬਹੁਤ ਘਾਟ ਹੈ ਇਸ ਕਰਕੇ ਪਾਣੀ ਨੂੰ ਜਰੂਰ ਹੀ ਬਚਾਉਣ ਦੀ ਅਤੀਅੰਤ ਲੋੜ ਹੈ। ਨਲਕੇ ਵੀ ਬਹੁਤ ਘੱਟ ਹਨ ਇਸ ਕਰਕੇ ਇਹ ਉਹਨਾਂ ਸਮਿਆਂ ਦੀ ਗੱਲ ਆ ਅੱਜ ਇਹ ਗੱਲ ਦੋਸਤੋ ਯਾਦ ਆ ਗਈ ਕਿ ਕੋਈ ਸਮਾਂ ਸੀ ਕਿ ਇਸ ਤਰਾਂ ਆਪਾਂ ਖੂਹਾਂ ਤੋਂ ਪਾਣੀ ਕੱਢਣਾ ਔਰ ਉਹੀ ਪਾਣੀ ਪੀਣਾ ਉਹੀ ਪਸ਼ੂਆਂ ਨੂੰ ਪਿਆਉਣਾ ਇਹ ਸਮੇਂ ਪੰਜਾਬ ਦੇ ਵਿੱਚ ਰਹੇ ਹਨ ਇਹ ਜਿਹੜੀ ਫਿਰਕੀ ਫੋਟੋ ਵਾਲੀ ਹੈ ਇਹ ਤਸਵਿੰਦਰ ਸਿੰਘ ਵੜੈਚ ਸਮਰਾਲੇ ਦੇ ਨੇੜੇ ਇਹਨਾਂ ਦਾ ਦਿਵਾਲਾ ਪਿੰਡ ਹੈ ਇਹ ਪੁਰਾਤਨ ਵਸਤਾਂ ਦਾ ਬਹੁਤ ਸ਼ਕੀਨ ਹੈ ਉਹਦਾ ਮਿਊਜ਼ਅਮ ਬਣਿਆ ਹੋਇਆ ਉਥੋਂ ਸਾਰੇ ਹੀ ਲੋਕ ਜਾ ਕੇ ਇਸ ਨੂੰ ਵੇਖ ਸਕਦੇ ਹਨ ਦੀਵਾਲਾ ਪਿੰਡ ਹੈ ਸਮਰਾਲਾ ਔਰ ਖੰਨਾ ਦੇ ਰਸਤੇ ਦੇ ਵਿੱਚ ਇਹ ਉਸੇ ਇਨਸਾਨ ਨੇ ਇਹ ਫਿਰਕੀ ਦੀ ਫੋਟੋ ਪਾਈ ਸੀ ਤੇ ਮੇਰਾ ਵੀ ਦਿਲ ਕੀਤਾ ਕਿ ਇਸ ਤੇ ਕੁਝ ਲਿਖਿਆ ਜਾਵੇ ਸੋ ਦੋਸਤੋ ਕਦੇ ਕਦੇ ਵਿਰਸੇ ਦੀਆਂ ਗੱਲਾਂ ਯਾਦ ਆ ਜਾਂਦੀਆਂ ਹਨ ਤੁਹਾਡੇ ਨਾਲ ਸਾਂਝੀਆਂ ਕਰ ਲਈਦੀਆਂ ਹਨ ਤੁਹਾਨੂੰ ਇਹ ਸਾਰਾ ਲੇਖ ਆਰਟੀਕਲ ਕਿਵੇਂ ਲੱਗਾ ਦੋਸਤੋ ਆਪੋ ਆਪਣੇ ਵਿਚਾਰ ਜਰੂਰ ਦੇਣੇ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *