ਐਨਐਚ 703 ਏ ਮਾਰਗ ਦੀ ਮੁੱਖ ਸੜਕ ਡਡਵਿੰਡੀ ਭਾਣੋਲੰਘਾ ਤੱਕ ਬੁਰੀ ਤਰ੍ਹਾਂ ਟੁੱਟਣ ਕਾਰਨ ਲੋਕ ਪ੍ਰੇਸ਼ਾਨ

Spread the love

ਕਪੂਰਥਲਾ ,22 ਮਾਰਚ ( ਕੌੜਾ ) – ਨੈਸ਼ਨਲ ਹਾਈਵੇ (ਐਨਐਚ) 703ਏ   ਜਲੰਧਰ- ਮੱਖੂ ਮਾਰਗ ਦੀ ਮੁੱਖ ਸੜਕ ਕਪੂਰਥਲਾ – ਸੁਲਤਾਨਪੁਰ ਲੋਧੀ ਰਾਹ ਤੇ ਸਥਿਤ ਪਿੰਡ ਭਾਣੋਲੰਘਾ ਤੋਂ ਪਿੰਡ ਡਡਵਿੰਡੀ ਤੱਕ ਬੁਰੀ ਤਰ੍ਹਾਂ ਟੁੱਟਣ ਕਾਰਨ ਹਾਦਸਿਆਂ ਵਾਲੀ ਖੂਨੀ ਸੜਕ ਬਣੀ ਹੋਈ ਹੈ। ਪਿਛਲੇ ਕਈ ਮਹੀਨਿਆਂ ਤੋਂ ਟੋਇਆ ਵਿੱਚ ਤਬਦੀਲ ਹੋ ਚੁੱਕੀ ਇਸ ਸੜਕ ਤੋਂ ਲੰਘਣ ਵਾਲੇ ਲੋਕ ਢਾਡੇ ਪ੍ਰੇਸ਼ਾਨ ਹੋ ਰਹੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਕਰੀਬ 5 ਕਿਲੋਮੀਟਰ ਸੜਕ ਦੇ ਹਿੱਸੇ ਦਾ ਨਾਂ ਤਾਂ ਨਿਰਮਾਣ ਹੋ ਰਿਹਾ ਹੈ ਤੇ ਨਾ ਹੀ ਮਰਮੰਤ।  ਲਗਾਤਾਰ ਟੋਇਆ ਕਾਰਨ ਹਾਦਸੇ ਵੀ ਵਾਪਰ ਰਹੇ ਹਨ ਪ੍ਰੰਤੂ ਫਿਰ ਵੀ ਇਸ ਸਮੱਸਿਆ ਨੂੰ ਲੈਕੇ ਪ੍ਰਸ਼ਾਸਨਿਕ ਅਧਿਕਾਰੀ ਖਾਸ ਕਰਕੇ ਸੰਬਧਤ ਵਿਭਾਗ ਹਰਕਤ ਵਿੱਚ ਨਹੀਂ ਆ ਰਹੇ ਹਨ। ਇਸ ਸੰਬੰਧੀ

ਇਨਸਾਨੀਅਤ ਲੋਕ ਵਿਕਾਸ ਪਾਰਟੀ ਪੰਜਾਬ ਦੇ  ਪ੍ਰਧਾਨ ਸਰਦੂਲ ਸਿੰਘ ਥਿੰਦ ਨੇ ਪ੍ਰੈਸ ਦੇ ਨਾ ਬਿਆਨ ਵਿਚ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਲੋਕਾਂ ਕੋਲੋਂ  ਟੈਕਸ ਤਾਂ ਵਸੂਲੇ ਜਾ ਰਹੇ ਹਨ ਪ੍ਰੰਤੂ ਸੜਕਾਂ ਦੀ ਮੁਰੰਮਤ ਨਹੀਂ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ  ਸੁਲਤਾਨਪੁਰ ਲੋਧੀ – ਕਪੂਰਥਲਾ ਦੀ ਸੜਕ ਨੂੰ ਫੋਰ ਲਾਈਨ ਕਰਨ ਵਾਸਤੇ ਸੜਕ ਨਿਰਮਾਣ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ ਪ੍ਰੰਤੂ ਇਸੇ ਸੜਕ ਤੇ ਡਡਵਿੰਡੀ – ਭਾਣੋਲੰਘਾ ਮਾਰਗ ਦਾ ਲਗਭਗ 4-5 ਫੁੱਟ ਟੋਟੇ ਨੂੰ ਵਿਚ ਵਿਚਾਲੇ ਛੱਡ ਕੇ ਲੋਕਾਂ ਦਾ ਜਾਨੀ ਅਤੇ ਆਰਥਿਕ ਨੁਕਸਾਨ ਕੀਤਾ ਜਾ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਪਰੋਕਤ ਸੜਕ ਤੇ ਵਾਪਰ ਰਹੇ ਹਾਦਸਿਆਂ ਅਤੇ ਵਾਹਨਾਂ ਦੇ ਹੋ ਰਹੇ ਨੁਕਸਾਨ ਨੂੰ ਗੰਭੀਰਤਾ ਨਾਲ  ਵੇਖਦੇ ਹੋਏ ਜਲਦ ਸੜਕ ਦਾ ਨਿਰਮਾਣ ਕਰਵਾਇਆ ਜਾਵੇ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *