ਕਰਨਬੀਰ ਸਿੰਘ ਬੁਰਜ ਵੱਲੋਂ ਗੰਡੀਵਿੰਡ ਵਿਖੇ ਲਗਾਇਆ ਅੱਖਾਂ ਦਾ ਮੈਡੀਕਲ ਕੈਂਪ 

Spread the love
ਕੈਂਪ ਵਿੱਚ 1000 ਮਰੀਜ਼ਾਂ ਦਾ ਕੀਤਾ ਚੈਕਅਪ 125 ਦੇ ਕੀਤੇ ਜਾਣਗੇ ਫਰੀ ਅਪਰੇਸ਼ਨ
ਸਰਾਏ ਅਮਾਨਤ ਖਾਂ, 30 ਮਾਰਚ (ਗੁਰਸ਼ਰਨ ਸਿੰਘ ਔਲਖ)-ਕਾਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਵੱਲੋਂ ਹਲਕੇ ਦੇ ਲੋਕਾਂ ਦੀ ਜ਼ਰੂਰੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਦੇ ਸਹਿਯੋਗ  ਨਾਲ ਅੱਜ ਪਿੰਡ ਗੰਡੀਵਿੰਡ ਵਿਖੇ ਅੱਖਾਂ ਦਾ ਫਰੀ ਮੈਡੀਕਲ ਕੈਂਪ ਬਾਬਾ ਬੁੱਢਾ ਵੈਲਫੇਅਰ ਕਮੇਟੀ ਤਰਨਤਾਰਨ ਪੰਜਾਬ ਅਤੇ ਅੱਖਾਂ ਦੇ ਸਪੈਸਲਿਸਟ ਡਾਕਟਰਾਂ ਦੇ ਸਹਿਯੋਗ ਸਦਕਾ ਲਗਾਇਆ ਗਿਆ।ਜਿਸ ਵਿੱਚ ਡਾ ਬਲਜੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਬਾਠ, ਰਮਨਦੀਪ ਕੌਰ,ਰਜਤ ਸਿੰਘ, ਸੰਦੀਪ ਸਿੰਘ,ਮੈਡਮ ਰਿਤਕਾ, ਪਵਨਪ੍ਰੀਤ ਕੌਰ, ਸ਼ਰਨਜੀਤ ਸਿੰਘ ਆਦਿ ਸਪੈਸਲਿਸਟ ਅੱਖਾਂ ਦੇ ਡਾਕਟਰਾਂ ਦੀ ਟੀਮ ਨੇ ਕੋਈ 1000 ਦੇ ਕਰੀਬ ਲੋਕਾਂ ਦੀਆਂ ਅੱਖਾਂ ਦਾ ਚੇਕ ਆਪ ਕੀਤਾ ।ਇਸ ਕੈਂਪ ਦਾ ਉਦਘਾਟਨ ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਕਰਦਿਆਂ ਕਿਹਾ ਕਿ ਸਰਹੱਦੀ ਇਲਾਕੇ ਵਿੱਚ ਸਿਹਤ ਸਹੂਲਤਾਂ ਦਾ ਮੰਦਾ ਹਾਲ ਹੈ ਜਿਸ ਨੂੰ ਮੁੱਖ ਰੱਖਕੇ ਅਜਿਹੇ ਹੋਰ ਕੈਂਪ ਆਉਣ ਵਾਲੇ ਸਮੇਂ ਵਿੱਚ ਲਗਾਏ ਜਾਣਗੇ।ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਲਗਭਗ 125 ਦੇ ਕਰੀਬ ਲੋੜਵੰਦਾਂ ਦੇ ਮੁੱਫਤ ਅਪਰੇਸ਼ਨ ਕਰਕੇ ਦਵਾਈਆਂ ਤੇ ਐਨਕਾਂ ਦਿਤੀਆਂ ਜਾਣਗੀਆਂ।ਇਸ ਸਮੇਂ ਸੁਖਬੀਰ ਸਿੰਘ ਸੁੱਖੀ ਬੁਰਜ, ਸਾਬਕਾ ਸਰਪੰਚ ਹਰਜੀਤ ਕੌਰ ਗੰਡੀਵਿੰਡ,ਸਾਬਕਾ ਸਰਪੰਚ ਗੁਰਪਾਲ ਸਿੰਘ ਜਗਤਪੁਰਾ, ਜੇ ਈ ਨੋਨਿਹਾਲ ਸਿੰਘ ਕਸੇਲ,ਲਖਵਿੰਦਰ ਸਿੰਘ ਗੰਡੀਵਿੰਡ, ਸੁਖਵੰਤ ਸਿੰਘ, ਸਰਪ੍ਰੀਤ ਸਿੰਘ ਗੰਡੀਵਿੰਡ,, ਮਾਹਬੀਰ ਸਿੰਘ ਗਾਹਿਰੀ,ਡਾ ਹਰਪਾਲ ਸਿੰਘ ਬਿੱਟਾ, ਸਰਪੰਚ ਗੁਰਚਰਨ ਸਿੰਘ ਖੈਰਦੀ, ਗੁਰਦੇਵ ਸਿੰਘ ਰਿੰਟੂ ਸੋਹਲ, ਗੁਰਜੀਤ ਸਿੰਘ ਸੋਹਲ, ਮਖਤੂਲ ਸਿੰਘ ਸੋਹਲ, ਗੁਰਿੰਦਰ ਸਿੰਘ ਭਾਟੀਆ ਸੋਹਲ, ਬੱਬੂ ਸੋਹਲ, ਬੂਟਾ ਸਿੰਘ ਚਾਹਲ, ਸਾਬਕਾ ਸਰਪੰਚ ਸੁੱਚਾ ਸਿੰਘ, ਸਤਵਿੰਦਰ ਸਿੰਘ ਕਾਕਾ ਢਿੱਲੋਂ ਦਿੱਲੀ ਵਾਲੇ,ਡਾ ਬਲਜੀਤ ਸਿੰਘ ਛਾਪਾ, ਠੇਕੇਦਾਰ ਮਖਤੂਲ ਸਿੰਘ ਸੋਹਲ, ਸਾਬਕਾ ਸਰਪੰਚ ਗੁਰਸੇਵਕ ਸਿੰਘ ਚੀਮਾ, ਗੁਰਲਾਲ ਸਿੰਘ ਲਹੀਆ,ਕਵਰਦੀਪ ਸਿੰਘ ਚੀਮਾ, ਭਲਵਿੰਦਰ ਸਿੰਘ ਚਾਹਲ, ਗੁਰਭੇਜ ਸਿੰਘ ਸਰਾਏ ਅਮਾਨਤ ਖਾਂ ਆਦਿ ਹਾਜ਼ਰ ਸਨ।
  • Related Posts

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਕ੍ਰਿਸ਼ਨ ਦੀਆਂ ਮਨਮੋਹਕ ਝਲਕੀਆਂ ਨਾਲ ਮੋਹਿਆ ਸਭ ਦਾ ਮਨ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

    Spread the love

    Spread the loveਕੁਰਾਲੀ 4ਸਤੰਬਰ (ਜਗਦੇਵ ਸਿੰਘ ) ਮੋਰਿੰਡਾ ਰੋਡ ਸਥਿਤ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਬੰਧਕ…

    Leave a Reply

    Your email address will not be published. Required fields are marked *