ਕਾਂਗਰਸ ਦੇ ਸੰਗਠਨ ਸਿਰਜਨ ਅਭਿਆਨ ਤਹਿਤ ਮਲੋਟ ’ਚ ਹੋਈ ਵਿਸੇਸ਼ ਮੀਟਿੰਗ

Spread the love

ਸ਼੍ਰੀ ਮੁਕਤਸਰ ਸਾਹਿਬ, 03 ਸਤੰਬਰ ()- ਪੰਜਾਬ ਅੰਦਰ ਕਾਂਗਰਸ ਪਾਰਟੀ ਇਸ ਮਹੀਨੇ ਵਿਚ ਪਾਰਟੀ ਦੇ ਸੰਗਠਨ ਦਾ ਦੁਬਾਰਾ ਨਿਰਮਾਣ ਕਰਨ ਜਾ ਰਹੀ ਹੈ ਜਿਸ ਤਹਿਤ ਵੱਖ ਵੱਖ ਜ਼ਿਲਿਆ ਦੇ ਪ੍ਰਧਾਨਾਂ ਦੀ ਕਾਰਗੁਜਾਰੀ ਦਾ ਲੇਖਾ-ਜੋਖਾ ਕੀਤਾ ਜਾ ਰਿਹਾ ਹੈ। ਪਾਰਟੀ ਵੱਲੋਂ ਪੰਜਾਬ ਅੰਦਰ ਵੱਡੀ ਪੱਧਰ ਤੇ ਨਵੇਂ ਜ਼ਿਲਾ ਪ੍ਰਧਾਨਾਂ ਨੂੰ ਵਾਗਡੋਰ ਦਿੱਤੀ ਜਾ ਸਕਦੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ, ਰਾਹੁਲ ਗਾਂਧੀ ਦੀ ਟੀਮ ਵੱਲੋਂ ਸੰਗਠਨ ਸਿਰਜਨ ਅਭਿਆਨ ਤਹਿਤ ਆਲ ਇੰਡੀਆ ਕਾਂਗਰਸ ਵੱਲੋਂ ਨਿਯੁਕਤ ਅਬਜਰਵਰਾਂ ਵਲੋਂ ਵਿਖੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਹੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਨਿਯੁਕਤ ਅਬਜ਼ਰਵਰ ਵਿਕਾਰ ਰਸੂਲ ਵਾਨੀ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਜੰਮੂ ਕਸ਼ਮੀਰ, ਅੰਗਦ ਸੈਣੀ, ਬਲਵੰਤ ਰਾਏ ਨਾਥ ਤੇ ਗਰੀਸ਼ ਛਾਬੜਾ ਵੱਲੋਂ ਮਲੋਟ ਬਲਾਕ ਅੰਦਰ ਕਾਂਗਰਸ ਦੇ ਮਹਿਲਾ, ਐਸ ਸੀ, ਕਿਸਾਨ, ਸੇਵਾਦਲ, ਨੌਜਵਾਨ ਅਤੇ ਵਿਦਿਆਰਥੀਆਂ ਸਮੇਤ ਵੱਖ ਵੱਖ ਵਿੰਗਾਂ ਦੇ ਬਲਾਕ ਪ੍ਰਧਾਨ ਅਤੇ ਅਹੁਦੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਕੜੀ ਤਹਿਤ ਹੀ ਮਲੋਟ ਸ਼ਹਿਰ ਦੀ ਮੰਡੀ ਹਰਜੀ ਰਾਮ ਦੇ ਕ੍ਰਿਸ਼ਨਾ ਮੰਦਿਰ ਧਰਮਸਾਲਾ ਵਿਖੇ ਅਹਿਮ ਮੀਟਿੰਗ ਹੋਈ। ਇਸ ਦੌਰਾਨ ਕਾਂਗਰਸ ਆਬਜਰਵ ਨੇ ਕਿਹਾ ਕਿ ਕਾਂਗਰਸ ਪਾਰਟੀ ਸੰਗਠਨ ਦੀ ਮਜਬੂਤੀ ਲਈ ਜ਼ਮੀਨੀ ਨਾਲ ਤਾਲਮੇਲ ਕਰ ਰਹੀ ਹੈ। ਜਿਸ ਸਬੰਧੀ ਹਰ ਰੋਜ਼ ਹਾਈਕਮਾਂਡ ਨੂੰ ਰਿਪੋਰਟ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਜ਼ਿਲਾ ਪ੍ਰਧਾਨਾਂ ਦੀ ਚੋਣ ਦਾ ਕੰਮ ਹੋਵੇਗਾ। ਉਹਨਾਂ ਕਿਹਾ ਕਿ ਸਤੰਬਰ ਮਹੀਨੇ ਵਿੱਚ ਨਵੇਂ ਜ਼ਿਲ੍ਹਾ ਪ੍ਰਧਾਨਾਂ ਅਤੇ ਉਨਾਂ ਦੀਆਂ ਕਾਰਜਕਾਰੀਆਂ ਦਾ ਗਠਨ ਕਰ ਲਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ, ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਬੀ ਰੂਬੀ, ਜ਼ਿਲਾ ਮਹਿਲਾ ਪ੍ਰਧਾਨ ਨਵਦੀਪ ਕੌਰ, ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਨਿੰਦਰ ਕੌਣੀ, ਸੀਨੀਅਰ ਆਗੂ ਨੱਥੂ ਰਾਮ ਗਾਂਧੀ, ਦਲਜੀਤ ਸਿੰਘ ਢਿੱਲੋਂ ਬਲਾਕ ਪ੍ਰਧਾਨ ਕਿਸਾਨ ਸੈਲ, ਐਡਵੋਕੇਟ ਜਸਪਾਲ ਸਿੰਘ ਔਲਖ, ਜੋਗਿੰਦਰ ਰਥੜੀਆ, ਮਾਸਟਰ ਜਸਪਾਲ ਸਿੰਘ, ਬਲਕਾਰ ਔਲਖ, ਦਿਲਬਾਗ ਸਿੰਘ, ਰਮੇਸ਼ ਜੁਨੇਜਾ, ਸੋਨੂੰ ਡਾਵਰ, ਸਾਹਿਲ ਮੋਂਗਾ, ਰਾਜੇਸ਼ ਮਦਾਨ, ਜਿਤੇਂਦਰ ਸ਼ਾਸਤਰੀ, ਬਲਕਾਰ ਸਿੰਘ,ਗੋਰਾ ਭਠੇਜਾ, ਬਲਰਾਜ ਢਿੱਲੋਂ, ਪੂਰਨ ਐਮ ਸੀ, ਲੀਲੂ ਰਾਮ, ਅਜੀਤ ਕੁਮਾਰ, ਲਖਜੀਤ ਲੱਖਾ ਹਾਜਰ ਸਨ।

  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    Leave a Reply

    Your email address will not be published. Required fields are marked *