ਕ੍ਰਿਸ਼ੀ ਵਿਗਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਵਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਵੱਖ-ਵੱਖ ਪਿੰਡਾਂ ਵਿਖੇ ਲਗਾਏ ਜਾਗਰੂਕਤਾ ਕੈਂਪ

Spread the love

ਸ੍ਰੀ ਮੁਕਤਸਰ ਸਾਹਿਬ ਕ੍ਰਿਸ਼ੀ ਵਿਗਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਆਤਮਾ ਦੇ ਸਹਿਯੋਗ ਨਾਲ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ 9 ਪਿੰਡਾਂ ਫੱਤਣਵਾਲਾ, ਅਕਾਲਗੜ੍ਹ, ਚੱਕ ਬਧਾਈ, ਕੋਠੇ ਅਮਨਗੜ, ਭਲਾਈਆਣਾ, ਚੋਟੀਆ, ਮਾਹਣੀਖੇੜਾ, ਗਿੱਦੜ੍ਹਬਾਹਾ ਅਤੇ ਛਾਪਿਆਵਾਲੀ ਵਿਖੇ ਵੱਖ-ਵੱਖ ਗਤੀਵਿਧੀਆ ਕੀਤੀਆ ਗਈਆ ਜਿੰਨ੍ਹਾਂ ਵਿੱਚ ਸੂਝਵਾਨ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੇ ਵੱਧ-ਚੜ ਕੇ ਭਾਗ ਲਿਆ।ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਸਾਉਣੀ ਦੀਆਂ ਫਸਲਾਂ ਵਿੱਚ ਖਾਦ ਪ੍ਰਬੰਧਨ, ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਤੋਂ ਨੂੰ ਬਚਾਉਣ, ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਦੇ ਵੱਖ-ਵੱਖ ਤਕਨੀਕੀ ਪਹਿਲੂਆਂ ਬਾਰੇ, ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ ਬਾਰੇ ਅਤੇ ਗਰਮੀਆਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਬਾਰੇ ਕਿਸਾਨਾਂ ਨਾਲ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇੰਨ੍ਹਾਂ ਗਧੀਵਿਧੀਆਂ ਵਿੱਚ ਕ੍ਰਿਸ਼ੀ ਵਿਗਆਨ ਕੇਂਦਰ ਦੇ ਮਾਹਿਰਾਂ ਵੱਲੋਂ ਕਿਸਾਨਾ ਨੂੰ ਖੇਤੀ ਸਾਹਿਤ ਪੜ੍ਹਨ ਲਈ, ਖੇਤੀ ਖਰਚੇ ਘਟਾਉਣ ਅਤੇ ਅਪਣੀ ਆਮਦਨ ਖੇਤੀ ਸਹਾਇਕ ਧੰਦਿਆਂ ਰਾਹੀ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਫ਼ਲਾਂ ਅਤੇ ਸਬਜੀਆਂ ਦੀ ਪੌਸ਼ਟਿਕ ਮਹੱਹਤਾ ਸਮਝਾਉਂਦੇ ਹੋਏ ਦੱਸਿਆ ਗਿਆ ਕਿ ਹਰ ਕਿਸਾਨ ਨੂੰ ਘਰੇਲੂ ਬਗੀਚੀ ਬਨਾਉਣ ਚਾਹੀਦੀ ਹੈ ਜਿਸ ਨਾਲ ਕਿਸਾਨਾ ਦੀ ਸਬਜੀ ਸਬੰਧੀ ਬਜਾਰ ਉਤੇ ਨਿਰਭਰਤਾ ਖਤਮ ਹੋ ਸਕੇ।

  • Related Posts

    ਸਾਈਂ ਸਾਦਿਕ ਸ਼ਾਹ ਦਾ ਭੰਡਾਰਾ ਕਰਵਾਇਆ ਗਿਆ

    Spread the love

    Spread the loveਸ੍ਰੀ ਮੁਕਤਸਰ ਸਾਹਿਬ, 06 ਜੁਲਾਈ (ਮਨਜੀਤ ਸਿੱਧੂ):- ਨੇੜਲੇ ਪਿੰਡ ਖ਼ੂਨਣ ਖੁਰਦ ਵਿਖ਼ੇ ਸਾਈਂ ਸਾਦਿਕ ਸ਼ਾਹ ਫ਼ਕੀਰ ਦਾ ਹਰ ਸਾਲ ਦੀ ਤਰ੍ਹਾਂ ਸਲਾਨਾ ਭੰਡਾਰਾ ਕਰਾਇਆ ਗਿਆ। ਇਸ ਭੰਡਾਰਾ ਪਿੰਡ…

    ਗੁਰੂਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਰਵਾਨਾਂ 

    Spread the love

    Spread the loveਘਨੌਰ 6 ਜੁਲਾਈ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਹਲਕਾ ਰਾਜਪੁਰਾ ਦੇ ਪਿੰਡ ਧੂਮਾਂ ਤੋਂ ਸ: ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ:- ਵਿਰਾਸਤ ਸੇਵਾ ਸੰਗਠਨ…

    Leave a Reply

    Your email address will not be published. Required fields are marked *