ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਸਤਿਗੁਰ ਸਿੰਘ ਨੂੰ ਕੀਤਾ ਸਨਮਾਨਤ:- ਸੁਰੇਸ਼ ਅਰੋੜਾ 

Spread the love
ਫ਼ਰੀਦਕੋਟ 16 ਜੂਨ(ਵਿਪਨ ਮਿੱਤਲ):-ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਜ਼ਿਲਾ ਸਿੱਖਿਆ ਦਫਤਰ (ਸ ਸ) ਫਰੀਦਕੋਟ ਦੇ ਸੇਵਾ  ਮੁਕਤ ਸਟੈਨੋ ਸ ਸਤਿਗੁਰ ਸਿੰਘ ਨੂੰ  ਸੁਸਾਇਟੀ ਦੇ ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ। ਅਫ਼ਸਰ ਕਲੱਬ ਫਰੀਦਕੋਟ ਵਿਖੇ ਸਨਮਾਨ ਸਮਾਰੋਹ ਦੌਰਾਨ ਕੀਤੇ ਗਏ ਸਨਮਾਨ ਪ੍ਰੋਗਰਾਮ ਵਿੱਚ ਸਿੱਖਿਆ ਵਿਭਾਗ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ ਬਲਜੀਤ ਸਿੰਘ ਬਰਾੜ ਸੇਵਾ ਮੁਕਤ ਮੰਡਲ ਸਿੱਖਿਆ ਅਫਸਰ ਨੇ ਕਿਹਾ ਕਿ ਸ ਸਤਿਗੁਰ ਸਿੰਘ ਵੱਲੋਂ ਲੰਬਾ ਸਮੇ ਫਰੀਦਕੋਟ ਵਿਖੇ ਜ਼ਿਲਾ ਸਿੱਖਿਆ ਦਫਤਰ ਵਿਖੇ ਬਤੌਰ   ਸਟੈਨੋ ਵੱਖ ਵੱਖ ਜ਼ਿਲਾ ਸਿੱਖਿਆ ਅਫ਼ਸਰਾਂ ਨਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਵਿਭਾਗ ਨੂੰ ਦਿੱਤੀਆਂ। ਸ਼੍ਰੀ ਪ੍ਰਦੀਪ ਦਿਓੜਾ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸ ਸ) ਫਰੀਦਕੋਟ ਨੇ ਕਿਹਾ ਕਿ ਸਤਿਗੁਰ ਸਿੰਘ ਦੀਆਂ  ਬੇਦਾਗ ਸੇਵਾਵਾਂ ਹਮੇਸ਼ਾਂ  ਨਿਰਪੱਖ ਰਹੀਆਂ। ਸੁਸਾਇਟੀ ਦੇ ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਸਾਡੀ ਸੁਸਾਇਟੀ ਸ ਸਤਿਗੁਰ ਸਿੰਘ ਸਟੇਨੋ ਨੂੰ ਸੇਵਾ ਮੁਕਤੀ ਤੇ ਸਨਮਾਨ ਕਰਕੇ ਖੁਸ਼ੀ ਮਹਿਸੂਸ ਕਰ ਰਹੀ ਹੈ ਇਸ ਤਰਾਂ ਦੇ ਵਿਅਕਤੀਆਂ ਦੇ ਸਨਮਾਨ ਨਾਲ ਦੂਸਰੇ ਕਰਮਚਾਰੀ ਦੇ ਹੌਂਸਲੇ ਬੁਲੰਦ ਹੁੰਦੇ ਹਨ ਅਤੇ ਉਹਨਾ ਨੂੰ ਵੀ ਉਤਸ਼ਾਹ ਮਿਲਦਾ ਹੈ।ਸੁਸਾਇਟੀ ਵੱਲੋਂ ਸਤਿਗੁਰ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਹੋਰਨਾਂ ਵੱਲੋਂ ਵੀ ਤੋਹਫ਼ੇ ਦਿੱਤੇ ਗਏ। ਪ੍ਰਸਿੱਧ ਲੋਕ ਗਾਇਕ ਹਰਿੰਦਰ ਸਿੰਘ ਸੰਧੂ ਨੇ ਵੀ ਆਪਣੇ ਮਕਬੂਲ ਗੀਤਾਂ ਨਾਲ ਹਾਜ਼ਰੀ ਲਗਵਾਈ ਜਿਸ ਨੂੰ ਹਾਜ਼ਰੀਨ ਨੇ ਬਹੁਤ ਪਸੰਦ ਕੀਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ ਜਗਤਾਰ ਸਿੰਘ ਮਾਨ ਬੀ. ਪੀ .ਈ. ਓ.,ਸ਼ਮਿੰਦਰ ਸਿੰਘ ਮਾਨ ਸਹਾਇਕ ਟਰਾਂਸਪੋਰਟ ਅਫ਼ਸਰ ,ਨਵਦੀਪ ਸ਼ਰਮਾ ਮੁੱਖ ਅਧਿਆਪਕ,ਕੁਲਦੀਪ ਸਿੰਘ,ਸਾਬਕਾ ਏ. ਈ. ਓ., ਰਾਜ ਕੁਮਾਰ ਗੁਪਤਾ ਐਡਵੋਕੇਟ,ਡਾਕਟਰ ਜਸਵੰਤ ਸਿੰਘ,ਪ੍ਰਵਾਸੀ ਭਾਰਤੀ ਗੁਰਸੇਵਕ ਸਿੰਘ ਬਰਾੜ,ਸੁਰਿੰਦਰ ਪਾਲ ਸਿੰਘ,ਮਨਜੀਤ ਸਿੰਘ,ਸੁਖਦੇਵ ਸਿੰਘ,ਸਰਬਜੀਤ ਸਿੰਘ,ਸੁਖਮੰਦਰ ਸਿੰਘ,ਹਰਦੀਪ ਸਿੰਘ,ਮੁਨੀਸ਼ ਕੁਮਾਰ  ਸ਼ਾਮਿਲ ਸਨ।ਅੰਤ ਵਿੱਚ ਮੁਲਾਜਮ ਆਗੂ ਸ ਅਮਰੀਕ ਸਿੰਘ ਸੰਧੂ ਨੇ ਸਭਨਾ ਦਾ ਧੰਨਵਾਦ ਕੀਤਾ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *