ਗਨੀ ਖਾਂ ਨਬੀ ਖਾਂ ਗੇਟਾਂ ਉਪਰ ਲਗਦੇ ਟਰੈਫਿਕ ਜਾਮ ਦੇ ਮੱਦੇਨਜ਼ਰ ਕਣਕ ਦੇ ਸੀਜਨ ਲਈ ਕੀਤੇ ਜਾਣ ਯੋਗ ਪ੍ਰਬੰਧ

Spread the love

ਮਾਛੀਵਾੜਾ ਸਾਹਿਬ 30 ਮਾਰਚ (ਸੁੱਚਾ ਬੰਗੜ)

ਗੁਰੂ ਚਰਨ ਛੋਹ ਪ੍ਰਾਪਤ ਨਗਰੀ ਮਾਛੀਵਾੜਾ ਸਾਹਿਬ ਦਾ ਪ੍ਰਮੁੱਖ ਐਂਟਰੀ ਪੁਆਇੰਟ ਗਨੀ ਖਾਂ ਨਬੀ ਖਾਂ ਗੇਟ ਪਿਛਲੇ ਕੁਝ ਸਾਲਾਂ ਤੋਂ ਐਂਟਰੀ ਪੁਆਇੰਟ ਘੱਟ ਅੜਿੱਕਾ ਪੁਆਇੰਟ ਜਿਆਦਾ ਬਣਿਆ ਹੋਇਆ ਹੈ,ਆਲਮ ਇਹ ਹੈ ਕਿ ਇਸ ਥਾਂ ਤੋਂ ਆਉਣ ਜਾਣ ਵਾਲਿਆਂ ਨੂੰ ਲੰਬੇ ਟਰੈਫਿਕ ਜਾਮ ਵਿੱਚੋਂ ਗੁਜਰ ਕੇ ਮੰਜ਼ਿਲ ਵੱਲ ਵਧਣਾ ਪੈਂਦਾ ਹੈ। ਇਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ, ਲਾਪਰਵਾਹੀ ਤੇ ਨਿਯਮਾਂ ਦਾ ਪਾਲਣ ਨਾ ਕਰਨ ਕਰਕੇ ਕਈ ਵਾਰ ਇਹ ਜਾਮ ਦੁਰਘਟਨਾਵਾਂ ਅਤੇ ਲੜਾਈਆਂ ਆਦਿ ਦਾ ਸਬੱਬ ਵੀ ਬਣਦਾ ਹੈ। ਮਾਛੀਵਾੜਾ ਸਾਹਿਬ ਦੇ ਟਰੈਫਿਕ ਨੂੰ ਕੰਟਰੋਲ ਕਰਨ ਲਈ ਭਾਵੇਂ ਟਰੈਫਿਕ ਪੁਲਿਸ ਦੀ ਪੋਸਟ ਵੀ ਇਹਨਾ ਗੇਟਾਂ ‘ਤੇ ਹੀ ਸਥਿਤ ਹੈ ਪਰ ਮੁਲਾਜ਼ਮਾਂ ਦੀ ਘਾਟ ਕਹੋ ਜਾਂ ਸਿਰਫ ਆਵਾਜਾਈ ਨਿਯੰਤਰਣ ਕਰਨ ਲਈ ਉੱਚ ਅਧਿਕਾਰੀਆਂ ਵੱਲੋਂ ਕਿਸੇ ਮੁਲਾਜ਼ਮ ਦੀ ਪੱਕੀ ਡਿਊਟੀ ਨਾ ਲਗਾਏ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਊਠ ਦੇ ਲਟਕਦੇ ਬੁੱਲ ਵਾਂਗੂੰ ਪਿਛਲੀ ਸਰਕਾਰ ਦੇ ਸਮੇਂ ਤੋ ਹੀ ਇਸ ਜਾਮ ਤੋ ਨਿਜਾਤ ਦਿਵਾਉਣ ਲਈ ਰਾਜਨੀਤਿਕ ਆਗੂਆਂ ਵਲੋ ਅੱਜ ਦੇ ਸਮੇਂ ਲਈ ਤੰਗ ਹੋ ਚੁੱਕੇ ਇਹਨਾ ਗੇਟਾਂ ਨੂੰ ਇਥੋਂ ਹਟਾ ਕੇ ਮੁੱਖ ਰੋਡ ‘ਤੇ ਉਸਾਰਨ ਦੀ ਗੱਲ ਤਾਂ ਕੀਤੀ ਜਾ ਰਹੀ ਹੈ ਪਰ ਇਸ ਨੂੰ ਹੁਣ ਤੱਕ ਬੂਰ ਨਹੀਂ ਪਿਆ। ਇਸ ਸਮੱਸਿਆ ਦੇ ਪੱਕੇ ਜਾਂ ਅਸਥਾਈ ਹੱਲ ਲਈ ਸ਼ਹਿਰ ਦੇ ਪ੍ਰਮੁੱਖ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਜਾ ਰਹੇ।

ਡੱਬੀ ਲਈ 1

ਮੰਡੀ ਦੇ ਸੀਜ਼ਨ ਤੋਂ ਪਹਿਲਾਂ ਕੀਤਾ ਜਾਵੇ ਸਮੱਸਿਆ ਦਾ ਹੱਲ : ਖੇੜਾ

ਇਸ ਸਮੱਸਿਆ ਸਬੰਧੀ ਗੱਲ ਕਰਦਿਆਂ ਸੱਚਾ ਸੌਦਾ ਆੜਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਹਰ ਰੋਜ ਇਹਨਾ ਗੇਟਾਂ ਉਪਰ ਲਗਦਾ ਜਾਮ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਹਰ ਵਾਰ ਮੰਡੀ ਦਾ ਸੀਜਨ ਸ਼ੁਰੂ ਹੋਣ ਤੋਂ ਬਾਅਦ ਹਾਲਤ ਬਦ ਤੋਂ ਬਦਤਰ ਹੋ ਜਾਂਦੇ ਹਨ। ਉਹਨਾਂ ਉਮੀਦ ਜਤਾਈ ਕਿ ਮੌਜੂਦਾ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਜਿਹੜੇ ਕਿ ਆੜਤੀ ਐਸੋਸੀਏਸ਼ਨ ਦੇ ਵੀ ਪ੍ਰਧਾਨ ਹਨ ਇਸ ਸਮੱਸਿਆ ਦੇ ਸਥਾਈ ਹੱਲ ਲਈ ਯਤਨ ਕਰਨਗੇ ਤਾਂ ਕਿ ਕਣਕ ਦੇ ਸੀਜ਼ਨ ਵਿੱਚ ਕਿਸਾਨ ਵੀਰਾਂ ਆੜਤੀਆਂ ਅਤੇ ਆਮ ਸ਼ਹਿਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਉਹਨਾਂ ਉਮੀਦ ਜਤਾਈ ਕਿ ਕੌਂਸਲ ਪ੍ਰਧਾਨ ਤੇ ਟਰੈਫਿਕ ਪੁਲਸ ਇਸ ਸਮੱਸਿਆ ਦੇ ਅਸਥਾਈ ਰੂਪ ਵਿਚ ਹੱਲ ਲਈ ਯੋਗ ਪ੍ਰਬੰਧ ਕਰਨਗੇ।

ਡੱਬੀ 2

ਸਰਕਾਰ ਢੁੱਕਵੀਂ ਥਾਂ ‘ਤੇ ਉਸਾਰੇ ਗਨੀ ਖਾਂ ਨਬੀ ਖਾਂ ਦੇ ਯਾਦਗਾਰੀ ਗੇਟ: ਅਰਵਿੰਦਰਪਾਲ ਸਿੰਘ ਵਿੱਕੀ

ਇਸ ਸੰਜੀਦਾ ਮਸਲੇ ਉਪਰ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਆੜਤੀ ਅਰਵਿੰਦਰਪਾਲ ਸਿੰਘ ਵਿੱਕੀ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ ਸਤਿਕਾਰਤ ਥਾਂ ਰੱਖਦੇ ਗਨੀ ਖਾਂ ਨਬੀ ਖਾਂ ਦੀ ਯਾਦ ਵਿਚ ਇਹ ਗੇਟ ਉਸ ਸਮੇਂ ਉਸਾਰੇ ਗਏ ਸਨ ਜਦੋਂ ਆਵਾਜਾਈ ਦੇ ਬਹੁਤ ਹੀ ਸੀਮਤ ਸਾਧਨ ਸਨ,ਪ੍ਰੰਤੂ ਅੱਜ ਨਿੱਤ ਨਵੇਂ ਆ ਰਹੇ ਵਾਹਨਾਂ ਕਾਰਨ ਇਹ ਪੁਰਾਣੇ ਗੇਟ ਆਵਾਜਾਈ ਵਿਚ ਵਿਘਨ ਪਾਉਣ ਦਾ ਕੰਮ ਕਰਦੇ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਆਮ ਲੋਕਾਂ ਨੂੰ ਆ ਰਹੀ ਦਿੱਕਤ ਦੇ ਮੱਦੇਨਜ਼ਰ ਇਸ ਯਾਦਗਾਰੀ ਗੇਟ ਨੂੰ ਇਥੋਂ ਹਟਾਕੇ ਢੁੱਕਵੀਂ ਥਾਂ ‘ਤੇ ਬਣਾਇਆ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਅਨਾਜ ਮੰਡੀ ਦੇ ਸੀਜ਼ਨ ਦੌਰਾਨ ਇਹਨਾ ਗੇਟਾਂ ‘ਤੇ ਟਰੈਫਿਕ ਪੁਲਸ ਦੇ ਵਾਧੂ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇ ਤਾਂ ਕਿ ਟਰੈਫਿਕ ਜਾਮ ਤੋ ਨਿਜਾਤ ਮਿਲ ਸਕੇ।

ਡੱਬੀ 3

ਇਸ ਮੁੱਦੇ ‘ਤੇ ਗੱਲਬਾਤ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਅਸੀਂ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਮਿਲਕੇ ਇਸ ਯਾਦਗਾਰੀ ਗੇਟ ਲਈ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ ਹੈ।ਉਹਨਾਂ ਅਨੁਸਾਰ ਆਉਣ ਵਾਲੇ ਸਮੇਂ ਵਿਚ ਹੋਰਨਾਂ ਵਿਰਾਸਤੀ ਸ਼ਹਿਰਾਂ ਵਾਂਗ ਸ਼ਹਿਰ ਦੇ ਮੁੱਖ ਮਾਰਗ ‘ਤੇ ਵਿਸ਼ਾਲ ਯਾਦਗਾਰੀ ਗੇਟ ਦਾ ਨਿਰਮਾਣ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਟਰੈਫਿਕ ਜਾਮ ਤੋ ਨਿਪਟਣ ਲਈ ਟਰੈਫਿਕ ਪੁਲਸ ਨਾਲ ਮਿਲਕੇ ਇਸ ਦਾ ਹੱਲ ਕਰਵਾਉਣ ਦਾ ਉਪਰਾਲਾ ਕੀਤਾ ਜਾਵੇਗਾ।

ਫੋਟੋ ਕੈਪਸਨ

1 ਹਰਜਿੰਦਰ ਸਿੰਘ ਖੇੜਾ

2 ਅਰਵਿੰਦਰਪਾਲ ਸਿੰਘ ਵਿੱਕੀ

3 ਮੋਹਿਤ ਕੁੰਦਰਾ ਪ੍ਰਧਾਨ ਨਗਰ ਕੌਂਸਲ

  • Related Posts

    ਰਾਸ਼ਟਰੀ ਸੰਤ ਬਾਬਾ ਬਾਲ ਜੀ ਦਾ ਕੀਰਤਪੁਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ, ਸੰਗਤ ਨੂੰ ਸ੍ਰੀ ਕ੍ਰਿਸ਼ਨ ਨਾਮ ਨਾਲ ਜੁੜਨ ਦਾ ਦਿੱਤਾ ਸੰਦੇਸ਼

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ )  ਰਾਸ਼ਟਰੀ ਸੰਤ ਬਾਬਾ ਬਾਲ ਜੀ ਅੱਜ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ-1 ਵਿਖੇ ਪਹੁੰਚੇ, ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਸ਼ਰਧਾ,…

    ਧਾਰਮਿਕ ਅਸਥਾਨਾਂ ਤੋਂ ਆਸ਼ੀਰਵਾਦ ਲੈ ਕੇ ਸੰਭਾਲਿਆ ਕਾਰਜਭਾਰ, ਭੇਦਭਾਵ ਤੋਂ ਬਿਨਾਂ ਹੋਵੇਗਾ ਸ਼ਹਿਰ ਦਾ ਵਿਕਾਸ: ਗੁਰਮੀਤ ਸਿੰਘ ਟੀਨਾ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ) ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ…

    Leave a Reply

    Your email address will not be published. Required fields are marked *