ਗੁਰਦੁਆਰਾ ਕਲਗੀਧਰ,ਦਸ਼ਮੇਸ਼ ਐਵਨਿਊ,ਮਜੀਠਾ ਰੋਡ ਤੇ ਸ਼ੁਕਰਾਨਾ ਸਮਾਗਮ ਅੱਜ-ਭਾਈ ਅਮਨਦੀਪ ਸਿੰਘ 

Spread the love
ਅੰਮ੍ਰਿਤਸਰ 6 ਜੁਲਾਈ( ਦਿਨੇਸ਼ ਸੋਨੀ )ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ 40 ਦਿਨਾਂ ਅੰਮ੍ਰਿਤ ਵੇਲਾ ਸਮਾਗਮ ਗੁਰੂਦਵਾਰਾ ਬੀਬੀ ਕੌਲਾਂ ਜੀ ਕੋਲਸਰ ਸਾਹਿਬ ਵਿੱਖੇ ਹੋਏ ਹਨ। ਅੱਜ “ਅੰਮ੍ਰਿਤ ਵੇਲਾ”ਸਮਾਗਮ ਦਾ 40ਵਾਂ ਦਿਨ ਸੀ।ਸਮਾਗਮ ਦੀ ਆਰੰਭਤਾ ਬਾਬਾ ਦੀਪ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਸ੍ਰੀ ਜਪੁਜੀ ਸਾਹਿਬ  ਦਾ ਪਾਠ ਕਰ ਕੇ ਕੀਤੀ। ਉਪਰੰਤ ਗੁਰੂ ਘਰ ਦੇ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲਿਆਂ ਨੇ ਵਾਹਿਗੁਰੂ ਗੁਰਮੰਤਰ ਦੇ ਜਾਪ ਅਤੇ ਅੰਮ੍ਰਿਤ ਵੇਲੇ ਦੀ ਮਹਾਨਤਾ ਦੇ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਅਮਨਦੀਪ ਸਿੰਘ ਜੀ ਨੇ ਦੱਸਿਆ 40 ਦਿਨਾਂ *ਅੰਮ੍ਰਿਤ ਵੇਲੇ* ਦੀ ਸਮਾਪਤੀ ਨਿਰਵਿਘਨਤਾ ਸਹਿਤ  ਹੋਈ ਹੈ । ਜਿਸ ਦੇ ਸੰਬੰਧ ਵਿੱਚ ਸ਼ੁਕਰਾਨਾ ਸਮਾਗਮ 7 ਜੁਲਾਈ ਨੂੰ ਸਵੇਰੇ 3 ਵਜੇ ਤੋਂ 5.30 ਵਜੇ ਤੱਕ ਗੁਰਦੁਆਰਾ ਕਲਗੀਧਰ, ਦਸ਼ਮੇਸ਼ ਐਵਨਿਊ,ਮਜੀਠਾ ਰੋਡ ਵਿਖੇ ਹੋਵੇਗਾ। ਅੱਜ 40ਵੇਂ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸਮਾਗਮ ਵਿੱਚ ਪਹੁੰਚ ਕੇ ਅਤੇ ਆਪਣੇ ਘਰਾਂ ਵਿੱਚ ਯੂਟਿਊਬ ਚੈਨਲ ਦੇ ਮਾਧਿਅਮ ਰਾਹੀਂ ਆਨੰਦ ਮਾਣਿਆ।ਭਾਈ ਸਾਹਿਬ ਨੇ ਸੰਗਤਾਂ ਨੂੰ ਬੇਨਤੀ ਕੀਤੀ ਸ਼ੁਕਰਾਨਾ ਸਮਾਗਮ ਵਿੱਚ ਪਰਿਵਾਰਾਂ ਸਮੇਤ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਭਾਈ ਅਮਨਦੀਪ ਸਿੰਘ ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਮੈਨੇਜਰ ਸ਼੍ਰੀ ਦਰਬਾਰ ਸਾਹਿਬ, ਹੈਡ ਗ੍ਰੰਥੀ ਗੁਰਦੁਆਰਾ ਬੀਬੀ ਕੌਲਾਂ ਜੀ ਅਤੇ ਸਮੂਹ ਸੇਵਾਦਾਰਾਂ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *