ਗੁਰਦੁਆਰਾ ਭਗਤ ਜੱਲਣ ਦਾਸ ਜੀ ਵਿਖੇ ਵਿਸਾਖੀ ਦੇ ਮੇਲੇ ਤੇ ਦੇਸ਼ਾ ਵਿਦੇਸ਼ਾਂ ਤੋਂ ਪੁਜੀਆ ਸੰਗਤਾਂ ਦਾ ਧੰਨਵਾਦ : ਬਾਬਾ ਨਿਰਮਲ ਸਿੰਘ

Spread the love

ਸਰਾਏ ਅਮਾਨਤ ਖਾਂ, 16 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) -ਗੁਰਦੁਆਰਾ ਭਗਤ ਜੱਲਣ ਦਾਸ ਜੀ ਨੋਸ਼ਹਿਰਾ ਢਾਲਾ ਵਿਖੇ ਵਿਸਾਖੀ ਦਾ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਥੇ 26 ਸ੍ਰੀ ਅਖੰਡ ਪਾਠ ਸਾਹਿਬ  ਜੀ ਦੇ ਭੋਗ ਪਾਏ ਗਏ ਅਤੇ ਦੋ ਦਿਨ ਭਾਰੀ ਦੀਵਾਨ ਸਜਾਏ ਗਏ ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਗੁਰਦੁਆਰਾ ਭਗਤ ਜੱਲਣ ਦਾਸ ਜੀ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਨਿਰਮਲ ਸਿੰਘ ਜੀ ਨੇ ਦੱਸਿਆ ਕਿ ਸੰਗਤਾ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ,ਗੰਨੇ ਦਾ ਜੂਸ,ਚਾਹ ਪਕੌੜੇ ਅਤੇ ਹੋਰ ਤਰਾਂ ਤਰਾਂ ਦੇ ਲੰਗਰ ਲਗਾਏ ਗਏ। ਟਰੈਕਟਰ ਟਰਾਲੀਆ,ਗੱਡੀਆਂ, ਮੋਟਰਸਾਈਕਲ ਆਦਿ ਵਹੀਕਲਾਂ ਲਈ ਖਾਸ ਪ੍ਰਬੰਧ ਕੀਤੇ ਗਏ ਸਨ। ਮੇਲੇ ਦੌਰਾਨ ਸੰਗਤਾ ਦੀ ਸੇਹਤ ਨੂੰ ਮੁੱਖ ਰੱਖਦੇ ਹੋਏ ਅਨੰਦ ਹਸਪਤਾਲ ਭਿੱਖੀਵਿੰਡ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਖੂਨ ਦਾਨ ਕੈਪ ਵੀ ਲਗਾਇਆ ਗਿਆ ਜਿਥੇ ਅਨੇਕਾਂ ਦਾਨੀ ਸੱਜਣਾਂ ਨੇ ਖੂਨ ਦਾਨ ਦਿੱਤਾ। ਇਸ ਮੌਕੇ ਬਾਬਾ ਨਿਰਮਲ ਸਿੰਘ ਜੀ ਨੇ ਦੇਸ਼ਾ ਵਿਦੇਸ਼ਾ ਅਤੇ ਦੂਰ ਦੂਰਾਡੇ ਤੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਜਸਮਿੰਦਰ ਸਿੰਘ ਸੰਧੂ,ਮਨਜਿੰਦਰ ਸਿੰਘ ਮੰਨਾ ਨੋਸ਼ਹਿਰਾ ਢਾਲਾ,ਸਰਪੰਚ ਮੰਗਲ ਸਿੰਘ ਢਾਲਾ,ਯੋਧਾ ਹਵੇਲੀਆਂ,ਹਰਮਨ ਸਿੰਘ ਹੰਮਾ,ਡਾਇਰੈਕਟਰ ਪ੍ਰਦੀਪ ਸਿੰਘ ਉੱਪਲ, ਸੁਖਜੀਤ ਸਿੰਘ ਸੰਧੂ,ਅਮਰਜੀਤ ਸਿੰਘ ਲਾਡੀ,ਮਹਿੰਦਰ ਸਿੰਘ ਰਾਣਾ ਆਧੀ,ਸਾਬਕਾ ਸਰਪੰਚ ਕੇਹਰ ਸਿੰਘ,ਅਰਸ਼ ਢਾਲਾ,ਸ਼ੈਲੀ ਸੋਹਲ,ਗੁਰਭਾਗ ਸਿੰਘ ਭਾਗਾ ਸੋਹਲ,ਗੋਰਾ ਬਾਵਾ,ਸੋਨੂੰ ਬਾਵਾ,ਭਗਵਾਨ ਸਿੰਘ ਭਾਗਾ ਨੋਸਹਿਰਾ,ਦਵਿੰਦਰ ਸਿੰਘ ਹਵੇਲੀਆਂ,ਗੁਰਜੰਟ ਸਿੰਘ,ਜੋਧਾ ਬਾਵਾ,ਸ਼ਮਸ਼ੇਰ ਸਿੰਘ ਸ਼ੇਰਾ,ਸੁਚੇਤ ਬਾਵਾ,ਗੁਰਜੀਤ ਸਿੰਘ ਬਾਵਾ,ਆੜਤੀ ਗੁਰਬੀਰ ਸਿੰਘ ਲਾਡੀ, ਮੁਖ਼ਤਾਰ ਸਿੰਘ ਹਵੇਲੀਆਂ,ਬਲਦੇਵ ਸਿੰਘ,ਹਰਦੇਵ ਸਿੰਘ ਸ਼ਾਹ,ਗੁਰਸੇਵਕ ਸਿੰਘ ਬਾਵਾ,ਸੁਖਮਨ ਸਿੰਘ,ਰਾਣਾ ਹਵੇਲੀਆਂ,ਕਰਮਨ ਹਵੇਲੀਆਂ,ਬਲਕਾਰ ਸਿੰਘ,ਸੁਲਤਾਨ ਸਿੰਘ ਆਦਿ ਤੋਂ ਇਲਾਵਾ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *