ਗੁਰਦੁਆਰਾ ਭਗਤ ਜੱਲਣ ਦਾਸ ਜੀ ਵਿਖੇ ਦੋ ਰੋਜ਼ਾ ਵਿਸਾਖੀ ਦਾ ਸਲਾਨਾ ਜੋੜ ਮੇਲਾ 14 ,15 ਅਪ੍ਰੈਲ ਮਨਾਇਆ ਜਾਵੇਗਾ : ਬਾਬਾ ਨਿਰਮਲ ਸਿੰਘ ,ਦਵਿੰਦਰ ਸਿੰਘ ਲਾਲੀ ਢਾਲਾ 

Spread the love
 ਸਰਾਏ ਅਮਾਨਤ ਖਾਂ, 29 ਮਾਰਚ (ਗੁਰਸ਼ਰਨ ਸਿੰਘ ਔਲਖ )ਭਾਰਤ ਪਾਕਿ ਸਰਹੱਦ ਤੇ ਸਥਿਤ ਪਿੰਡ ਨੋਸ਼ਹਿਰਾ ਢਾਲਾ ਵਿਖੇ ਗੁਰਦੁਆਰਾ ਤਪ ਅਸਥਾਨ ਭਗਤ ਜੱਲਣ ਦਾਸ ਜੀ ਵਿਖੇ ਦੋ ਰੋਜ਼ਾ ਵਿਸਾਖੀ ਦਾ ਸਲਾਨਾ ਜੋੜ ਮੇਲਾ 14 ,15 ਅਪ੍ਰੈਲ ਦਿਨ ਮੰਗਲਵਾਰ ਤੇ ਬੁੱਧਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਗੁਰਦੁਆਰਾ ਭਗਤ ਜੱਲਣ ਦਾਸ ਜੀ ਦੇ ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ ਅਤੇ ਉੱਘੇ ਸਮਾਜ ਸੇਵਕ ਦਵਿੰਦਰ ਸਿੰਘ ਸੰਧੂ ਲਾਲੀ ਢਾਲਾ ਨੇ ਦੱਸਿਆ ਕਿ ਇਸ ਮੇਲੇ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕਰਨਗੀਆ । ਇਸ ਮੌਕੇ ਪਹੁੰਚ ਰਹੇ ਜਥੇ ਰਾਗੀ ਢਾਡੀ, ਕਵੀਸ਼ਰੀ ਜਥੇ ਤੇ ਕਥਾਵਾਚਕ ਇਸ ਤੋਂ ਇਲਾਵਾ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ, ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ।15 ਅਪ੍ਰੈਲ ਸ਼ਾਮ ਨੂੰ ਕਬੱਡੀ ਦੀਆਂ ਇੰਟਰਨੈਸ਼ਨਲ ਟੀਮਾਂ ਦਰਮਿਆਨ ਕਬੱਡੀ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਨਿਰਮਲ ਸਿੰਘ ਨੋਸਹਿਰਾ ਢਾਲਾ, ਦਵਿੰਦਰ ਸਿੰਘ ਸੰਧੂ ਲਾਲੀ ਢਾਲਾ, ਜਸਮਿੰਦਰ ਸਿੰਘ ਸੰਧੂ,ਮਨਜਿੰਦਰ ਸਿੰਘ ਮੰਨਾ, ਸਾਬਕਾ ਸਰਪੰਚ ਕੇਹਰ ਸਿੰਘ,ਮਹਿੰਦਰ ਸਿੰਘ ਰਾਣਾ ਆਧੀ,ਸ਼ੈਲੀ ਸੋਹਲ ,ਗੁਰਭਾਗ ਸਿੰਘ ਸੋਹਲ,ਅਰਸ਼ ਢਾਲਾ,ਕਰਨ ਆਧੀ,ਕੁਵਰਪ੍ਰਤਾਪ ਸਿੰਘ ਆਧੀ,ਗੋਰਾ ਬਾਵਾ, ਜਗਬੀਰ ਸਿੰਘ ਆਧੀ, ਭਗਵਾਨ ਸਿੰਘ ਭਾਗਾ ਨੋਸਹਿਰਾ,ਰਵੀ ਸ਼ੇਰ ਆਧੀ, ਸੋਨੂੰ ਬਾਵਾ, ਰਣਜੋਧ ਸਿੰਘ ਜੋਧਾ ਹਵੇਲੀਆਂ, ਸੁਖਜੀਤ ਸਿੰਘ ਬਾਵਾ ਆਦਿ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *