ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਨੂੰ ਜੀ. ਐਸ. ਟੀ. ਸੰਬੰਧੀ ਦਰਪੇਸ਼ ਸਮੱਸਿਆਵਾਂ ਜਲਦ ਹੱਲ ਹੋਣਗੀਆਂ -ਡਾ. ਵਿਜੇ ਸਤਬੀਰ ਸਿੰਘ

Spread the love

ਅੰਮ੍ਰਿਤਸਰ 17 ਅਪ੍ਰੈਲ(ਦਿਨੇਸ਼ ਸੋਨੀ )ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ. ਏ. ਐਸ. ਨੇ ਪਿਛਲੇ ਦਿਨੀਂ ਮਿਸ ਰੰਜਨਾ ਚੋਪੜਾ ਐਡੀਸ਼ਨਲ ਸਕੱਤਰ ਅਤੇ ਵਿੱਤ ਸਲਾਹਕਾਰ ਸੱਭਿਆਚਾਰ ਮੰਤਰਾਲੇ ਕੇਂਦਰ ਸਰਕਾਰ ਨਾਲ ਮੁਲਾਕਾਤ ਕਰਕੇ ਗੁਰਦੁਆਰਾ ਬੋਰਡ ਨੂੰ ਜੀ. ਐਸ. ਟੀ. ਵਾਪਸ ਮਿਲਣ ਬਾਰੇ ਅਤੇ ਪੋਰਟਲ ਦੀਆਂ ਤਕਨੀਕੀ ਸਮੱਸਿਆਵਾਂ ਸੰਬੰਧੀ ਜਾਣੂੰ ਕਰਵਾਇਆ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਦੁਨੀਆਂ ਭਰ ਤੋਂ ਵੱਖ ਵੱਖ ਧਰਮਾਂ ਤੇ ਜਾਤੀਆਂ ਦੇ ਲੋਕ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਪੁੱਜਦੇ ਹਨ ਜਿਨ੍ਹਾਂ ਨੂੰ ਬਿਨਾ ਭੇਦ ਭਾਵ ਦੇ ਲੰਗਰ ਦੀ ਸੁਵਿਧਾ ਫ੍ਰੀ ਮੁਹੱਈਆ ਕਰਵਾਈ ਜਾਂਦੀ ਹੈ, ਜੋਕਿ ਭਾਈਚਾਰਕ ਸਾਂਝ ਦੀ ਇੱਕ ਸਭ ਤੋਂ ਵੱਡੀ ਜ਼ਾਹਰਾ ਮਿਸਾਲ ਹੈ । ਸੋ ਇਸ ਕਰਕੇ ਲੰਗਰ ਨੂੰ ਲੱਗਣ ਵਾਲੀਆਂ ਲੋੜੀਂਦੀਆਂ ਜਰੂਰੀ ਵਸਤੂਆਂ ਨੂੰ ਜੀ. ਐਸ. ਟੀ. ਤੋਂ ਮੁਕਤ ਕੀਤਾ ਜਾਵੇ । ਇਸ ਸੰਬੰਧੀ ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਇਹ ਮੀਟਿੰਗ ਬੜੇ ਇੱਕ ਚੰਗੇ ਮਹੌਲ ਵਿੱਚ ਹੋਈ ਤੇ ਇਸ ਦੇ ਬੜੇ ਸਾਰਥਿਕ ਨਤੀਜੇ ਬਹੁਤ ਜਲਦ ਦੇਖਣ ਨੂੰ ਮਿਲਣਗੇ । ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਭਰੋਸਾ ਦਿੱਤਾ ਹੈ ਕਿ ਗੁਰਦੁਆਰਾ ਬੋਰਡ ਦੀਆਂ ਜੀ. ਐਸ. ਟੀ. ਸੰਬੰਧਤ ਚਲ ਰਹੀਆਂ ਸਮੱਸਿਆਵਾਂ ਦੀ ਜਲਦ ਤੋਂ ਜਲਦ ਪੂਰਤੀ ਕੀਤੀ ਜਾਵੇਗੀ। ਉਨ੍ਹਾਂ ਸਮੁੱਚੀ ਕੇਂਦਰੀ ਸਰਕਾਰ, ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਦਮੋਦਰ ਮੋਦੀ ਜੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ, ਮੁੱਖ ਮੰਤਰੀ ਮਹਾਰਾਸ਼ਟਰ ਸ੍ਰੀ ਦੇਵਿੰਦਰ ਫੜਨਵੀਸ ਜੀ ਦਾ ਧੰਨਵਾਦ ਕੀਤਾ ਜੋ ਕਿ ਗੁਰੂ ਘਰ ਦੇ ਹਰ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਵਾਉਣ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *