ਜਗਰਾਉਂ ਜੂਨ ( ਜਸਵਿੰਦਰ ਸਿੰਘ ਡਾਂਗੀਆ) ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਦਿਵਾਉਣ ਲਈ ਲਖਵਿੰਦਰ ਸਿੰਘ ਧੰਜਲ ਦੀ ਅਗਵਾਈ ਹੇਠ ਜਗਰਾਉਂ ਦੇ ਝਾਂਸੀ ਰਾਣੀ ਚੌਂਕ ਵਿਖੇ ਚੌਂਕ ਦੇ ਦੁਕਾਨਦਾਰਾਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਸਥਾ ਵੱਲੋਂ ਠੰਡੇ ਮਿੱਠੇ ਜਲ ਅਤੇ ਜਲ ਜੀਰੇ ਦੀ ਸ਼ਬੀਲ ਸਵੇਰੇ 10 ਵਜੇ ਤੋਂ 6 ਵਜੇ ਤੱਕ ਚਲਾਈ ਗਈ। ਇਸ ਸ਼ਬੀਲ ਤੇ ਜਲ ਛੱਕ ਕੇ ਸੰਗਤਾਂ ਨੇ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਸ਼ਬੀਲ ਲਾਉਣ ਵਾਲੇ ਸੇਵਾਦਾਰਾਂ ਦੀ ਸਲਾਗਾ ਕੀਤੀ। ਜਲ ਛਕਣ ਵਾਲੀਆਂ ਸੰਗਤਾਂ ਨੇ ਕਿਹਾ ਕਿ ਅਜਿਹੀਆਂ ਸੇਵਾਵਾਂ ਸਿਰਫ ਪੰਜਾਬ ਵਿੱਚ ਹੀ ਥਾਂ-ਥਾਂ ਤੇ ਦੇਖਣ ਨੂੰ ਮਿਲਦੀਆਂ ਹਨ। ਇਹ ਛਬੀਲਾਂ ਅਤੇ ਲੰਗਰ ਗੁਰੂ ਨਾਨਕ ਪਾਤਸ਼ਾਹ ਨੇ ਆਪ ਚਲਾਏ ਸਨ ਜੋ ਅੱਜ ਵੀ ਆਪ ਹੀ ਅਜਿਹੇ ਲੰਗਰਾਂ ਨੂੰ ਚਲਾ ਰਿਹਾ ਹੈ ਅਤੇ ਇਹ ਲੰਗਰ ਰਹਿੰਦੀ ਦੁਨੀਆਂ ਤੱਕ ਇਸੇ ਤਰ੍ਹਾਂ ਚਲਦੇ ਰਹਿਣਗੇ। ਇਸ ਮੌਕੇ ਝਾਂਸੀ ਰਾਣੀ ਚੌਂਕ ਦੇ ਦੁਕਾਨਦਾਰਾਂ ਨੇ ਆਮ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਇਨਸਾਨਾਂ ਦੇ ਨਾਮ ਨਾਲ ਪਸ਼ੂ ਪੰਛੀਆਂ ਨੂੰ ਵੀ ਇਹਨਾਂ ਦਿਨਾਂ ਵਿੱਚ ਪਾਣੀ ਦੀ ਬਹੁਤ ਜਰੂਰ ਹੁੰਦੀ ਹੈ ਸੋ ਪਸ਼ੂਆਂ ਲਈ ਅਤੇ ਪੰਛੀਆਂ ਲਈ ਵੀ ਘਰਾਂ ਤੋਂ ਬਾਹਰ ਅਤੇ ਘਰਾਂ ਵਿੱਚ ਪਾਣੀ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਇਸ ਮੌਕੇ ਛਬੀਲ ਵਿੱਚ ਸਤਪਾਲ ਦੇਹੜਕਾ, ਗੋਪੀ, ਮਨੀ, ਜਨਟਾ, ਜਰਮਨ, ਪਰਮਿੰਦਰ, ਮੋਹਿਤ, ਨੱਟੂ, ਸਣੀ, ਚੇਤਨ, ਗੁਰਨੂਰ, ਅਰਜਨ, ਚਰਨਜੀਤ, ਨੀਰਜ ਅਤੇ ਦਿਵਨੂਰ ਸਿੰਘ ਨੇ ਬੜੀ ਸ਼ਰਧਾ ਨਾਲ ਸੇਵਾ ਨਿਭਾਈ।
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਸਿੱਖਿਆ ਪ੍ਰਸਾਰ ਵੈਨ ਚੋਟੀਆਂ ਤੇ ਕੋਟਭਾਈ ਵਿਖੇ ਪਹੁੰਚੀ
Spread the loveਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ…







