ਗ੍ਰਾਮ ਪੰਚਾਇਤ ਵਜੀਦੋਵਾਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਭੇਂਟ ਕੀਤੇ ਇਨਵਰਟਰ ਤੇ ਬੈਟਰੀ

Spread the love
ਫਗਵਾੜਾ 02 ਜੁਲਾਈ (ਪ੍ਰੀਤ ਕੋਰ ਪ੍ਰੀਤੀ ) ਪਿੰਡ ਵਜੀਦੋਵਾਲ ਦੀ ਪੰਚਾਇਤ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਵਜੀਦੋਵਾਲ ਨੂੰ ਇਨਵਰਟਰ ਅਤੇ ਬੈਟਰੀ ਭੇਂਟ ਕੀਤੇ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਰਿੰਪਲ ਕੁਮਾਰ ਨੇ ਦੱਸਿਆ ਕਿ ਅੱਜਕਲ ਲੱਗਣ ਵਾਲੇ ਬਿਜਲੀ ਦੇ ਅਣ-ਐਲਾਨੇ ਕੱਟਾਂ ਨਾਲ ਭੱਖਦੀ ਗਰਮੀ ‘ਚ ਛੋਟੇ-ਛੋਟੇ ਸਕੂਲੀ ਬੱਚਿਆਂ ਅਤੇ ਸਟਾਫ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਸੀ। ਜਿਸ ਨੂੰ ਦੇਖਦੇ ਹੋਏ ਪੰਚਾਇਤ ਨੇ ਨੰਬਰਦਾਰ ਸਤੀਸ਼ ਕੁਮਾਰ, ਚੰਦਰ ਮੋਹਨ, ਰਕਸ਼ਾ ਰਾਣੀ, ਸ਼ਿਵ ਕੁਮਾਰ ਮੇਹਲੀ, ਐਨ.ਆਰ. ਆਈ. ਬਲਰਾਮ ਕੁਮਾਰ, ਡਿੰਪੀ ਸ਼ਰਮਾ ਪਤਨੀ ਸੰਜੂ ਸ਼ਰਮਾ ਕਨੇਡਾ, ਰਿਟਾ. ਇੰਸਪੈਕਟਰ ਰਮਨ ਕੁਮਾਰ, ਗੌਰਵ ਸ਼ਰਮਾ ਸਵੀਟ ਸ਼ਾਪ ਮੇਹਲੀ, ਪਰਮਜੀਤ ਕੌਰ ਪੰਮੀ, ਸੁਖਵਿੰਦਰ ਡੇਅਰੀ ਦੇ ਵਢਮੁੱਲੇ ਸਹਿਯੋਗ ਸਦਕਾ ਇਹ ਉਪਰਾਲਾ ਕੀਤਾ ਹੈ। ਸਕੂਲ ਇੰਚਾਰਜ ਨੀਨਾ ਬਨਿਆਲ ਨੇ ਸਮੂਹ ਪੰਚਾਇਤ ਅਤੇ ਸਹਿਯੋਗੀਆਂ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਉਕਤ ਦਾਨੀ ਸੱਜਣਾਂ ਦਾ ਸਕੂਲ ਦੇ ਵਿਕਾਸ ‘ਚ ਹਮੇਸ਼ਾ ਵਢਮੁੱਲਾ ਸਹਿਯੋਗ ਮਿਲਦਾ ਹੈ। ਜਿਸ ਦੇ ਚਲਦਿਆਂ ਨੂੰ ਵਿਦਿਆਰਥੀਆਂ ਨੂੰ ਵਧੀਆ ਸਹੂਲਤਾਂ ਅਤੇ ਮਿਆਰੀ ਸਿੱਖਿਆ ਪ੍ਰਾਪਤ ਹੋ ਰਹੀ ਹੈ। ਉਹਨਾਂ ਦੱਸਿਆ ਕਿ ਉਕਤ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੋਹੇ ਦੀਆਂ ਖਿੜਕੀਆਂ, ਦਰਵਾਜ਼ੇ, ਬਿਜਲੀ ਦੀ ਫਿਟਿੰਗ, ਪੀਣ ਵਾਲੇ ਪਾਣੀ ਦੀ ਪਾਈਪ, ਟੂਟੀਆਂ, ਬੱਚਿਆਂ ਦੇ ਬੈਠਣ ਲਈ ਨਵੇਂ ਬੈਂਚ ਆਦਿ ਬਣਾਏ ਗਏ ਹਨ। ਇਸ ਮੌਕੇ ਸਮਾਜ ਸੇਵਕ ਰਾਕੇਸ਼ ਕੁਮਾਰ ਢੰਡਾ, ਪੰਚਾਇਤ ਮੈਂਬਰ ਪੰਡਿਤ ਅਸ਼ੋਕ ਕੁਮਾਰ, ਸੰਜੀਵ ਕੁਮਾਰ, ਨਰਿੰਦਰ ਪਾਲ, ਸੰਤੋਸ਼ ਰਾਣੀ, ਸਰਬਜੀਤ ਕੌਰ ਤੋਂ ਇਲਾਵਾ ਬੀਬੀ ਸੋਨੀਆ ਰਾਣੀ, ਨੰਬਰਦਾਰ ਸੋਮਨਾਥ, ਪਿ੍ਰੰਸ ਕੁਮਾਰ, ਸੁਰੇਸ਼ ਕੁਮਾਰ ਫੌਜੀ, ਬਲਿਹਾਰ ਲਾਲ, ਰਾਜਕੁਮਾਰ, ਰਵੀ ਦੱਤ, ਸੁਰੇਸ਼ ਕੁਮਾਰ ਬਿੱਲਾ, ਦੀਪਕ ਕੁਮਾਰ, ਸਤਪਾਲ, ਡਾ. ਸੋਹਨ ਲਾਲ, ਰਿਟਾ. ਏ.ਐਸ.ਆਈ. ਹਰਬਲਾਸ, ਰਾਕੇਸ਼ ਕੁਮਾਰ, ਮੁਕੇਸ਼ ਕੁਮਾਰ ਏ.ਐਸ.ਆਈ., ਪਵਨ ਕੁਮਾਰ ਏ.ਐਸ.ਆਈ. ਪਰਵੀਨ ਕੁਮਾਰ, ਸਰੋਜ ਰਾਣੀ, ਅਸ਼ਵਨੀ ਕੁਮਾਰ ਆਦਿ ਹਾਜਰ ਸਨ।
  • Related Posts

    ‘ਸਤਲੁਜ’ ਫ਼ਿਲਮ ਤੱਥਾਂ ’ਤੇ ਆਧਾਰਿਤ, ਪੰਜਾਬ ਦੇ ਦਰਦਨਾਕ ਦੌਰ ਦੀ ਸੱਚਾਈ ਨੂੰ ਦਰਸਾਉਂਦੀ ਹੈ : ਬਲਜਿੰਦਰ ਸਿੰਘ ਠੇਕੇਦਾਰ * ਕਿਹਾ- ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਸੱਚ ਜਾਣਨ ਤੋਂ ਰੋਕਣਾ ਗਲਤ

    Spread the love

    Spread the loveਫਗਵਾੜਾ 10 ਜੁਲਾਈ (  ਪ੍ਰੀਤ ਕੌਰ ਪ੍ਰੀਤੀ     ) ਸ਼੍ਰੋਮਣੀ ਅਕਾਲੀ ਦਲ (ਐੱਸ.ਸੀ. ਵਿੰਗ) ਪੰਜਾਬ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਹੈ ਕਿ ਫ਼ਿਲਮ ‘ਸਤਲੁਜ’ ਕਿਸੇ…

    ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਨ ’ਚ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਹਰਜੋਤ ਸਿੰਘ ਪਾਹਵਾ * ‘ਆਪ’ ਪਾਰਟੀ ਵਰਕਰਾਂ ਤੇ ਸਮਰਥਕਾਂ ਨੂੰ ਪਹਿਲ ਦੇਣ ਦਾ ਲਗਾਇਆ ਦੋਸ਼

    Spread the love

    Spread the loveਫਗਵਾੜਾ 10 ਜੁਲਾਈ (    ਪ੍ਰੀਤ ਕੌਰ ਪ੍ਰੀਤੀ    ) ਸ਼੍ਰੋਮਣੀ ਅਕਾਲੀ ਦਲ (ਬਾਦਲ) ਫਗਵਾੜਾ ਦੇ ਪ੍ਰਧਾਨ ਹਰਜੋਤ ਸਿੰਘ ਪਾਹਵਾ ਨੇ ਪੰਜਾਬ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ…

    Leave a Reply

    Your email address will not be published. Required fields are marked *