ਸ਼੍ਰੀ ਮੁਕਤਸਰ ਸਾਹਿਬ, 04 ਅਗਸਤ ()-ਜ਼ਿਲ੍ਰਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਬਠਿੰਡਾ ਰੋਡ ਇੱਕ ਭਿਆਨਕ ਸੜ੍ਹਕ ਹਾਦਸਾ ਵਾਪਿਰਆਂ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ 2 ਵਿਅਕਤੀਆਂ ਦੇ ਜਖ਼ਮੀ ਹੋ ਜਾਣ ਦਾ ਮੰਦਭਾਗਾ ਸਮਾਚਾਰ ਪਾ੍ਰਪਤ ਹੋਇਆ। ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਿਕ ਹਰਸ਼ ਵਾਸੀ ਜ਼ਿਲ੍ਹਾ ਭਿਵਾਨੀ ਨੇ ਦੱਸਿਆ ਕਿ ਉਹ ਆਪਣੀ ਮਹਿੰਦਰਾ ਬਲੈਰੋ ਗੱਡੀ ਨੰ: ਐਚ.ਆਰ. 61 ਐਫ 6123 ’ਤੇ ਮਲੋਟ ਤੋਂ ਬਠਿੰਡਾ ਜਾ ਰਿਹਾ ਸੀ, ਜਿਸ ਦੌਰਾਨ ਬਠਿੰਡਾ ਤੋਂ ਮਲੋਟ ਜਾ ਰਹੀ ਇੱਕ ਮੁਕਤਸਰ ਨੰ: ਪੀਬੀ. 30 ਐਨ 9410 ਸਵਿਫਟ ਡਿਜਾਇਰ ਗੱਡੀ ਮੂਹਰੇ ਕੁੱਤਾ ਆ ਗਿਆ, ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਹੋਈ ਉਸ ਦੀ ਗੱਡੀ ਨਾਲ ਆ ਟਕਰਾਈ। ਜਾਣਕਾਰੀ ਮੁਤਾਬਿਕ ਇਸ ਹਾਦਸੇ ’ਚ ਸਵਿਫਟ ਗੱਡੀ ਵਿੱਚ ਸਵਾਰ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਦੋ ਵਿਅਕਤੀ ਜਖ਼ਮੀ ਹੋ ਗਏ ਹਨ। ਹਾਦਸੇ ਉਪਰੰਤ ਕਰੀਬ 2 ਵਜੇ ਪੁਲਿਸ ਹੈਲਪਲਾਈਨ 112 ’ਤੇ ਕਾਲ ਕੀਤੀ ਗਈ ਜਿਨ੍ਹਾਂ ਨੇ ਘਟਨਾ ਸਥਾਨ ਤੇ ਪਹੁੰਚ ਕੇ ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਪਹੁੰਚਾਇਆ। ਇਸ ਹਾਦਸੇ ’ਚ ਦੋਵੇ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਤੇ ਬਲੈਰੋ ਗੱਡੀ ਦੇ ਡਰਾਈਵਰ ਹਰਸ਼ ਦੇ ਮਾਮਲੂ ਸੱਟਾਂ ਲੱਗੀਆਂ। ਉਧਰ ਪੁਲਿਸ ਵੱਲੋਂ ਵੱਖ ਵੱਖ ਪਹਿਲੂਆਂ ਤੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਕਾਰ ਸਵਾਰ ਦੇ ਰਿਸਤੇਦਾਰਾਂ ਅਨੁਸਾਰ, ਉਸਦੇ ਪਰਿਵਾਰਕ ਮੈਂਬਰ ਦੀ ਪਛਾਣ ਰਿਤਿਕਾ ਬਾਂਸਲ ਪਤਨੀ ਜਿੰਮੀ ਬਾਂਸਲ ਵਾਸੀ ਗਲੀ ਪੰਡਿਤ ਜਗਨ ਨਾਥ ਵਾਲੀ ਮੰਡੀ ਹਰਜੀਰਾਮ ਮਲੋਟ ਵਜੋਂ ਹੋਈ ਹੈ। ਰਿਸਤੇਦਾਰਾਂ ਨੇ ਮਿ੍ਰਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ।






