ਘੱਟ ਗਿਣਤੀ ਤੇ ਦਲਿਤ ਦਲ ਪੰਜਾਬ ਜਥੇਬੰਦੀ ਦੀ ਹੋਈ ਮੀਟਿੰਗ 

Spread the love
ਬੱਸੀ ਪਠਾਣਾ,  ਜੂਨ (ਉਦੇ ਧੀਮਾਨ):  ਅੱਜ ਘੱਟ ਗਿਣਤੀ ਤੇ ਦਲਿਤ ਦਲ ਪੰਜਾਬ ਜਥੇਬੰਦੀ ਦੀ ਇੱਕ ਵਿਸ਼ੇਸ਼ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੁੱਖ ਦਫਤਰ ਮੋਰਿੰਡਾ ਰੋਡ ਬਸੀ ਪਠਾਣਾਂ ਵਿਖੇ ਹੋਈ। ਜਿਸ ਵਿਚ ਘੱਟ ਗਿਣਤੀਆਂ, ਦਲਿਤ ਸਮਾਜ, ਕਿਸਾਨਾਂ, ਛੋਟੇ ਦੁਕਾਨਦਾਰਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਤੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਹੁਣ ਤੱਕ ਦੀਆਂ ਕੇਂਦਰ ਸਰਕਾਰਾਂ ਭਾਰਤ ਵਿੱਚ ਹੌਲੀ ਹੌਲੀ ਇਕਾਤਮਕ ਢਾਂਚਾ ਸਥਾਪਤ ਕਰਨ ਲਈ ਸਾਰੇ ਅਧਿਕਾਰ ਕੇਂਦਰ ਸਰਕਾਰ ਕੋਲ ਕੇਂਦਰਿਤ ਕਰਨ ਵੱਲ ਵਧਦੀਆਂ ਆ ਰਹੀਆਂ ਹਨ ਪਰ ਭਾਰਤ ਦੇ ਵੰਨ ਸਵੰਨੇ ਗੁਲਦਸਤੇ ਨੂੰ ਬਰਕਰਾਰ ਰੱਖਣ ਲਈ ਭਾਰਤੀ ਸੰਵਿਧਾਨ ਦੀ ਸਰਵਉੱਚਤਾ ਅਤੇ ਸੰਘਾਤਮਕ ਢਾਂਚੇ ਦੀ ਹੋਂਦ ਬਹੁਤ ਲੋੜੀਂਦੀ ਹੈ,ਜੇਕਰ ਭਾਰਤੀ ਸੰਵਿਧਾਨ ਦੀ ਆਤਮਾ ਅਨੁਸਾਰ ਸੰਘੀ ਢਾਂਚੇ ਨੂੰ ਲਾਗੂ ਕਰਕੇ ਸੂਬਿਆਂ ਨੂੰ ਵੱਧ ਅਧਿਕਾਰ ਮਿਲ ਜਾਣ ਤਾਂ ਸੂਬਿਆਂ ਵਿਚ ਸਾਰੇ ਵਰਗਾਂ ਦੇ ਮਸਲੇ ਹੱਲ ਹੋ ਸਕਦੇ ਹਨ। ਪਰ ਪੰਜਾਬ ਵਿੱਚ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇਗਾ। ਜਿਸ ਦੀ ਮਜ਼ਬੂਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਸੂਬੇ ਵਿੱਚ ਭਰਤੀ ਕਰਵਾ ਕੇ ਬਹੁਤ ਜਲਦੀ ਡੈਲੀਗੇਟ ਇਜਲਾਸ ਦੀ ਮਿਤੀ ਰੱਖ ਕੇ ਸਰਬ ਪ੍ਰਵਾਨਤ ਲੀਡਰਸ਼ਿਪ ਦੇਣ ਦੇ ਉਪਰਾਲੇ ਕਰ ਰਹੀ ਹੈ ਜਿਹੜੀ ਕਿ ਹੁਣ ਆਪਣੀ ਚਰਮ ਸੀਮਾ ਤੇ ਹੈ। ਇਸ ਮੌਕੇ ਐਡਵੋਕੇਟ ਅਮਰਜੀਤ ਸਿੰਘ ਖ਼ਾਨਪੁਰ ਕਾਨੂੰਨੀ ਸਲਾਹਕਾਰ, ਦਰਬਾਰਾ ਸਿੰਘ ਸੂਬਾ ਵਿੱਤ ਸਕੱਤਰ,ਮੇਜਰ ਸਿੰਘ ਸ਼ਹੀਦਗੜ ਜ਼ਿਲ੍ਹਾ ਸ੍ਰਪਰਸਤ, ਅਜਮੇਰ ਸਿੰਘ ਬਡਲਾ ਜ਼ਿਲ੍ਹਾ ਚੇਅਰਮੈਨ , ਪਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਭੀਮ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਗੁਰਮੀਤ ਸਿੰਘ ਖੇੜੀ ਜ਼ਿਲ੍ਹਾ ਮੀਤ ਪ੍ਰਧਾਨ,ਗੁਰਜੰਟ ਸਿੰਘ ਕੋਟਲਾ ਭਾਈ ਕਾ ਜ਼ਿਲ੍ਹਾ ਜਨਰਲ ਸਕੱਤਰ, ਪ੍ਰੇਮ ਸਿੰਘ ਖਾਲਸਾ ਜ਼ਿਲ੍ਹਾ ਪ੍ਰਚਾਰ ਸਕੱਤਰ , ਜੋਧ ਸਿੰਘ ਕਲੌੜ ਪ੍ਰਧਾਨ, ਦਰਸ਼ਨ ਸਿੰਘ ਘੁਮੰਡਗੜ, ਜਸਬੀਰ ਸਿੰਘ ਸਾਂਤਪੁਰੀ, ਗੁਰਮੇਲ ਸਿੰਘ ਜੜਖੇਲਾਂ, ਸੰਪੂਰਨ ਸਿੰਘ ਸਾਬਕਾ ਸਰਪੰਚ,ਬਲਦੇਵ ਸਿੰਘ ਥਾਬਲਾਂ, ਕੁਲਦੀਪ ਵਜੀਦਪੁਰ ਪ੍ਰਧਾਨ, ਨਰਿੰਦਰ ਕਲੌਂਦੀ, ਸੁਖਦੇਵ ਸਿੰਘ ਸੁੱਖ, ਗੁਰਮੇਲ ਸਿੰਘ ਕਲੌੜ,ਰਾਕੇਸ਼ ਕੁਮਾਰ ਐਲ ਆਈ ਸੀ, ਕਰਨੈਲ ਸਿੰਘ ਰਸੂਲਪੁਰ, ਮੁਕੰਦੀ ਲਾਲ, ਰਾਮ ਬਰਨ, ਗੁਰਪ੍ਰੀਤ ਬਹੇੜ ਆਦਿ ਹਾਜ਼ਰ ਸਨ|
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *