ਗਿੱਦੜਬਾਹਾ, 17 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਰਣਜੀਤ ਸਿੰਘ ਨੇ ਆਪਣਾ 49ਵਾਂ ਜਨਮਦਿਨ ਨਵੇਂ ਪੌਦੇ ਲਗਾ ਕੇ ਵਿਲੱਖਣ ਢੰਗ ਨਾਲ ਮਨਾਇਆ। ਇਸ ਮੌਕੇ ਉਨ੍ਹਾਂ ਨੇ ਰੁੱਖ ਲਗਾ ਕੇ ਪਰਿਵਰਤਨ ਦੀ ਅਗਵਾਈ ਕੀਤੀ।ਰਣਜੀਤ ਸਿੰਘ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦਾ ਹੈ। ਜਿਨ੍ਹਾਂ ਫੈਕਟਰੀ ਦੇ ਕੁਝ ਸਾਥੀਆ ਨਾਲ ਮਿਲ ਕੇ ਨਵੇਂ ਪੌਦੇ ਲਗਾਏ। ਉਨ੍ਹਾਂ ਦਾ ਕਹਿਣਾ ਹੈ ਕਿ ਜਨਮਦਿਨ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਕੁਝ ਐਸਾ ਕੀਤਾ ਜਾਵੇ ਜੋ ਭਵਿੱਖ ਸੁਧਾਰੇ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੀ ਵਰਤੋਂ ਘਟਾਈ ਜਾਵੇ, ਰੁੱਖ ਲਗਾਏ ਜਾਣ ਅਤੇ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਇਆ ਜਾਵੇ। ਉਨ੍ਹਾਂ ਨੇ ਕਿਹਾ, ਸਾਨੂੰ ਆਪਣੀ ਜ਼ੰਦਗੀ ਦੇ ਹਰ ਸਾਲ ਵਿੱਚ ਘੱਟੋ ਘੱਟ ਇੱਕ ਰੁੱਖ ਲਗਾਉਂਦਾ ਚਾਹੀਦਾ ਹੈ। ਇਹ ਸਾਡੀ ਧਰਤੀ ਅਤੇ ਵਾਤਾਵਰਨ ਲਈ ਇਕ ਮਹੱਤਵਪੂਰਨ ਕਦਮ ਹੈ।






