ਜਵਾਹਰ ਨਵੋਦਿਆ ਵਿਦਿਆਲਿਆ ਕਾਉਣੀ ’ਚ 6ਵੀਂ ਜਮਾਤ ਦੇ ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ

Spread the love
ਕੋਟਕਪੂਰਾ, 14 ਜੁਲਾਈ (ਟਿੰਕੂ ਕੁਮਾਰ) :- ਜਵਾਹਰ ਨਵੋਦਿਆ ਵਿਦਿਆਲਿਆ ਪਿੰਡ ਕਾਉਣੀ ਜਿਲਾ ਫਰੀਦਕੋਟ ਵਿੱਚ ਵਿੱਦਿਅਕ ਵਰ੍ਹੇ 2026-27 ਲਈ ਛੇਵੀਂ ਜਮਾਤ ਵਿੱਚ ਦਾਖਲੇ ਲਈ ਦਾਖਲਾ ਪ੍ਰੀਖਿਆ 2026 ਦੇ ਆਨਲਾਈਨ ਫਾਰਮ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ ’ਤੇ ਭਰੇ ਜਾ ਰਹੇ ਹਨ। ਦਾਖਲੇ ਲਈ ਫਾਰਮ ਭਰਨ ਦੀ ਆਖਰੀ ਤਰੀਕ 29 ਜੁਲਾਈ 2025 ਹੈ ਅਤੇ ਪ੍ਰੀਖਿਆ 13 ਦਸੰਬਰ ਨੂੰ ਲਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ-ਕਮ-ਚੇਅਰਮੈਨ ਵਿਦਿਆਲਿਆ ਮੈਨੇਜਮੈਂਟ ਕਮੇਟੀ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਸਿਲੈਕਸ਼ਨ ਟੈਸਟ 2026 ਫਾਰਮ ਭਰਨ ਦੇ ਚਾਹਵਾਨ ਪ੍ਰੀਖਿਆਰਥੀ ਦੀ ਉਮਰ 1 ਮਈ 2014 ਅਤੇ 31 ਜੁਲਾਈ 2016 ਦੇ ਵਿਚਕਾਰ ਹੋਣੀ ਚਾਹੀਦੀ ਹੈ। ਪ੍ਰੀਖਿਆਰਥੀ ਨੇ ਤੀਜੀ ਚੌਥੀ ਤੇ ਪੰਜਵੀਂ ਜਮਾਤ ਫਰੀਦਕੋਟ ਜਿਲ੍ਹੇ ਦੇ ਕਿਸੇ ਵੀ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਬਿਨ੍ਹਾਂ ਫੇਲ੍ਹ ਹੋਏ ਪੂਰਾ ਵਿੱਦਿਅਕ ਸ਼ੈਸ਼ਨ ਲਾ ਕੇ ਪਾਸ ਕੀਤੀ ਹੋਵੇ ਤੇ ਵਿਦਿਆਰਥੀ ਫਰੀਦਕੋਟ ਜਿਲ੍ਹੇ ਦਾ ਵਸਨੀਕ ਹੋਣਾ ਜਰੂਰੀ ਹੈ। ਵਿਦਿਆਰਥੀ ਪੰਜਵੀਂ ਜਮਾਤ ਵਿਦਿਅਕ ਸ਼ੈਸ਼ਨ 2025-26 ਦੇ ਦੌਰਾਨ ਪਾਸ ਹੋਵੇ। ਉਨ੍ਹਾਂ ਦੱਸਿਆ ਕਿ ਛੇਵੀਂ ਜਮਾਤ ਦੇ ਦਾਖਲੇ ਲਈ ਇਛੁੱਕ ਅਤੇ ਯੋਗ ਉਮੀਦਵਾਰ ਵੈਬਸਾਈਟ ’ਤੇ ਆਨਲਾਈਨ ਫਾਰਮ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਫਾਰਮ ਭਰਨ ਲਈ ਫਰੀਦਕੋਟ ਜਿਲ੍ਹੇ ਦਾ ਆਧਾਰ ਕਾਰਡ ਜਾਂ ਰਿਹਾਇਸ਼ੀ ਸਰਟੀਫਿਕੇਟ ਹੋਣਾ ਲਾਜਮੀ ਹੈ। ਡਿਪਟੀ ਕਮਿਸ਼ਨਰ ਨੇ ਯੋਗ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਇਸ ਪ੍ਰੀਖਿਆ ਲਈ ਅਪਲਾਈ ਜਰੂਰ ਕਰਵਾਉਣ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *