ਜਿਲਾ ਕਾਨੂੰਨੀ ਸੇਵਾ ਅਥਾਰਟੀ ਵੱਲੋਂ “ਕੰਮਕਾਜ ਕਰਨ ਵਾਲੀ ਔਰਤਾਂ ਦੀ ਸੁਰੱਖਿਆ ਅਧਿਨਿਯਮ” ਲਗਾਇਆ ਜਾਗਰੂਕਤਾ ਕੈਂਪ

Spread the love

ਅੰਮ੍ਰਿਤਸਰ27 ਮਾਰਚ(ਦਿਨੇਸ਼ ਸੋਨੀ ) ਸਮਾਜ ਵਿੱਚ ਔਰਤਾਂ ਦੇ ਨਾਲ ਵਧਦੇ ਹੋਏ ਅਪਰਾਧਾਂ ਨੂੰ ਰੋਕਣ ਦੇ ਉਦੇਸ਼ ਨਾਲ ਜਿਲਾ ਕਾਨੂੰਨੀ ਸੇਵਾ ਅਥਾਰਟੀ ਵੱਲੋਂ “ਕੰੰਮਕਾਜ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਐਕਟ 2013” ਜਾਗਰੂਕਤਾ ਕੈਂਪ ਸਿਟੀਜਨ ਫੋਰਮ ਵਿਧਾ ਮੰਦਰ ਵਿੱਚ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਅਤੇ ਐਡ. ਵਿਸ਼ਾਲ ਸ਼ਰਮਾ ਦੀ ਅਗਵਾਈ ਹੇਠ ਅਤੇ ਚੀਫ ਜਯੂਡਿਸ਼ਲ ਮੈਜੀਸਟ੍ਰੇਟ ਸ. ਅਮਰਦੀਪ ਸਿੰਘ ਦੀ ਦੇਖ-ਰੇਖ ਵਿੱਚ ਲਗਾਇਆ ਗਿਆ। ਸਕੂਲ ਦੇ ਸੰਸਥਾਪਕ ਅਤੇ ਚੇਅਰਮੈਂਨ ਸ. ਅਜੀਤ ਸਿੰਘ, ਡਾਇਰੈਕਟਰ ਸੀਮਾ ਸ਼ਰਮਾ ਦਾ ਕੈਂਪ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਦੇਸ਼ ਵਿੱਚ ਔਰਤਾਂ ਦੀ ਸੁਰਖਿਆ ਨੂੰ ਪਹਿਲ ਦੇਣਾ ਜਰੂਰੀ ਹੈ। ਦੇਸ਼ ਦੀ ਸੁਰੱਖਿਆ ਦਾ ਆਧਾਰ ਅੋਰਤ ਦੀ ਸੁਰੱਖਿਆ ਹੈ। 9 ਦਸੰਬਰ 2013 ਨੂੰ ਕੰੰਮਕਾਜ ਕਰਨ ਵਾਲੀਆਂ ਔਰਤਾਂ ਤੇ ਸੁਰੱਖਿਆ ਐਕਟ ਲਾਗੂ ਹੋਇਆ ਸੀ ਸਰੀਰਿਕ, ਮਾਨਸਿਕ ਅਤੇ ਆਰਥਿਕ ਉਤਪੀੜਨ ਲਈ ਅਪਰਾਧੀ ਨੂੰ ਜੇਲ ਅਤੇ ਜੁਰਮਾਨੇ ਦੀ ਸਜ਼ਾ ਹੈ। ਔਰਤ ਸੁਰੱਖਿਆ ਹੈਲਪ ਲਾਈਨ ਨੰ. 181 ਹੈ। ਐਡ. ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਔਰਤ ਚਾਹੇ ਸਥਾਈ ਅਤੇ ਅਸਥਾਈ, ਸਰਕਾਰੀ ਅਤੇ ਗੈਰ ਸਰਕਾਰੀ ਨੌਕਰੀ ਵਿੱਚ ਹੋਵੇ, ਇਹ ਨਿਯਮ ਲਾਗੂ ਹੁੰਦਾ ਹੈ। ਸ. ਅਜੀਤ ਸਿੰਘ ਨੇ ਔਰਤ ਦੀ ਸੁਰੱਖਿਆ ਨੂੰ ਜਰੂਰੀ ਮੰਨਦੇ ਹੋਏ ਕਿਹਾ ਕਿ ਇਹ ਐਕਟ ਸਲਾਘਾਯੋਗ ਹੈ ਸੀਮਾਂ ਸਰਮਾ ਨੇ ਵੀ ਸਕੂਲ ਵਿੱਚ ਇਸ ਕਾਨੂੰਨ ਦੇ ਬਾਰੇ ਜਾਗਰੂਕ ਕਰਨ ਲਈ ਕਿਹਾ ਅਤੇ ਸਾਰਿਆਂ ਨੇ ਪੀੜਤਾਂ ਨੂੰ ਨਿਆ ਦਿਵਾਉਣ ਦਾ ਸੰਕਲਪ ਲਿਆ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *