ਜੇ ਵੀ ਏ ਐੱਮ ਵੱਲੋਂ ‘ਯਾਦੋਂ ਕੀ ਬਰਾਤ’ ਪ੍ਰੋਗਰਾਮ ਭਲਕੇ

Spread the love
ਕਪੂਰਥਲਾ  , 12 ਅਪ੍ਰੈਲ ( ਕੌੜਾ  )-  ਜੇ ਵੀ ਏ ਐੱਮ ਮਿਊਜ਼ਿਕਲ ਗਰੁੱਪ ਵੱਲੋਂ ‘ਯਾਦੋਂ ਕੀ ਬਰਾਤ’ ਪ੍ਰੋਗਰਾਮ 14 ਅਪ੍ਰੈਲ ਨੂੰ ਸ਼ਾਮ 4 ਵਜੇ ਟੈਗੋਰ ਥੀਏਟਰ ਸੈਕਟਰ 18 ਚੰਡੀਗੜ੍ਹ ਵਿਖੇ ਬੜੀ ਧੂਮਧਾਮ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ l ਇਸ ਪ੍ਰੋਗਰਾਮ ਦੇ ਔਰਗੇਨਾਈਜ਼ਰ ਜਯੋਤੀ ਕਾਂਸਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਬਾਲੀਵੁੱਡ ਐਕਟਰ ਅਤੇ ਗਾਇਕ ਅਰਜੁਨ ਫਿਰੋਜ਼ ਖਾਨ ਵਿਸ਼ੇਸ਼ ਤੌਰ ‘ਤੇ ਸਮਾਗਮ ਦੀ ਸ਼ੋਭਾ ਵਧਾਉਣ ਲਈ ਪਹੁੰਚ ਰਹੇ ਹਨ l ਇਸ ਤੋਂ ਇਲਾਵਾ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਲਈ ਆਪਣੇ ਗੀਤਾਂ ਰਾਹੀਂ ਜਯੋਤੀ ਕਾਂਸਲ, ਰਾਹੁਲ ਸੋਨੀ, ਨੀਨਾ ਭਾਟੀਆ, ਪ੍ਰੇਮ ਸਾਗਰ ਗੁਪਤਾ, ਆਦਰਸ਼, ਨੰਦ ਕਿਸ਼ੋਰ, ਦੁਪਾਂਸ਼ੂ ਸੋਨੀ, ਪੂਨਮ ਡੋਗਰਾ, ਨੈਨਸੀ, ਪ੍ਰਵੀਨ ਗਰਗ, ਵਿਕਰਮ ਜੀਤ ਗਰੋਵਰ, ਸ਼ਿਖਾ ਬਾਂਸਲ, ਸੁਨੀਲ ਬਾਗੜੀ, ਆਰ ਸੀ ਦਾਸ, ਸ਼ਿਵਾਨੀ ਦੁਆ, ਨੀਰਜ ਅਗਰਵਾਲ, ਸਤੀਸ਼ ਮਹਿਰਾਮੀ, ਅਮਨ ਸ਼ਰਮਾ, ਡਾ.ਪੁਨੀਤ ਅਗਰਵਾਲ, ਵਿਸ਼ਾਲ ਸ਼ਰਮਾ, ਪਰਮ ਚੰਦੇਲ, ਹਨੀ ਜਲੰਧਰ, ਪਿਊਸ਼ ਸ਼ਰਮਾ, ਦਵਿੰਦਰ, ਆਸ਼ਾ ਲੂਥਰਾ, ਰਾਜੇਸ਼ ਖਰੇ, ਇਰਫਾਨ ਖਾਨ ਆਦਿ ਵਿਸ਼ੇਸ਼ ਰੂਪ ਵਿਚ ਪਹੁੰਚ ਰਹੇ ਹਨ l ਜ਼ਿਕਰਯੋਗ ਹੈ ਕਿ ਡਾ.ਅਰੁਨ ਕਾਂਤ ਸਾਰੇ ਗਾਇਕਾਂ ਨੂੰ ਲਾਈਵ ਮਿਊਜ਼ਿਕ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ l
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *