ਜੇਕਰ ਰੋਡ ਤੇ ਟੋਲ ਟੈਕਸ ਭਰਦੇ ਹਾਂ ਤਾਂ ਫਿਰ ਸੁਰੱਖਿਆ ਦੀ ਜੁੰਮੇਵਾਰ ਕਿਸ ਦੀ ?

Spread the love

ਸ੍ਰੀ ਮੁਕਤਸਰ ਸਾਹਿਬ, 22 ਅਗਸਤ ()- ਸ਼੍ਰੀ ਮੁਕਤਸਰ ਸਾਹਿਬ ਦੇ ਮੁਕਤਸਰ-ਮਲੋਟ ਰੋਡ ’ਤੇ ਸਥਿਤ ਪਿੰਡ ਮਹਿਰਾਜ ਵਾਲਾ ਵਿਖੇ ਤੜਕਸਾਰ ਕਰੀਬ 4 ਵਜੇ ਇੱਕ ਸੜ੍ਹਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਕਾਰ ਸਵਾਰ ਵਿਅਕਤੀ ਦੇ ਜਖ਼ਮੀ ਹੋਣ ਦਾ ਸਮਾਚਾਰ ਮਿਲਿਆ। ਜਾਣਕਾਰੀ ਮੁਤਾਬਿਕ ਰਣਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਹਨੂੰਮਾਨਗੜ੍ਹ ਜਦੋਂ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਮੁਕਤਸਰ ਮਲੋਟ ਰੋਡ ਉਪਰ ਆਪਣੀ ਆਲਟੋ ਕਾਰ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਮਹਿਰਾਜਵਾਲਾ ਵਾਲਾ ਦੇ ਨਜ਼ਦੀਕ ਪੁੱਜਾ ਤਾਂ ਅਚਾਨਕ ਉਨ੍ਹਾਂ ਦੀ ਕਾਰ ਅਵਾਰਾ ਪਸ਼ੂ ਨਾਲ ਟਕਰਾਅ ਗਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਤੇ ਰਣਦੀਪ ਸਿੰਘ ਜਖ਼ਮੀ ਹੋ ਗਿਆ, ਉਧਰ ਰਾਹਗੀਰਾਂ ਨੇ ਇਸ ਘਟਨਾ ਦੀ ਸੂਚਨਾ ਪਿੰਡ ਚੱਕ ਦੂਹੇ ਵਾਲਾ ਵਿਖੇ ਮੌਜੂਦ ਐਸ. ਐਸ. ਐਫ. ਦੀ ਟੀਮ ਨੂੰ ਦਿੱਤੀ ਜਿਨ੍ਹਾਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਜ਼ਖਮੀ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਤੇ ਅਵਾਰਾ ਪਸ਼ੂ ਨੂੰ ਰੋਡ ਦੇ ਵਿਚਕਾਰ ਤੋਂ ਸਾਇਡ ’ਤੇ ਕੀਤਾ ਤੇ ਆਵਾਜਾਈ ਦਰੁੱਸਤ ਕਰਵਾਈ।
ਜੇਕਰ ਰੋਡ ਤੇ ਟੋਲ ਟੈਕਸ ਭਰਦੇ ਹਾਂ ਤਾਂ ਸੁਰੱਖਿਆ ਕਿਉਂ ਨਹੀਂ
ਇਸ ਮੌਕੇ ਇਲਾਕਾ ਨਿਵਾਸੀਆਂ ਨੇ ਸੂਬਾ ਸਰਕਾਰ ਦੇ ਪ੍ਰਤਿ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਜੇਕਰ ਅਸੀਂ ਪੰਜਾਬ ਅੰਦਰ ਰੋਡ ਟੈਕਸ ਤੇ ਟੋਲ ਟੈਕਸ ਭਰਦੇ ਹਾਂ ਤਾਂ ਉਨ੍ਹਾਂ ਵੱਲੋਂ ਰੋਡ ’ਤੇ ਡਰਾਈਵਿੰਗ ਕਰਦੇ ਸਮੇਂ ਮੁੱਢਲੀਆਂ ਸਹੂਲਤਾਂ ਤੇ ਸੁਰੱਖਿਆ ਪ੍ਰਦਾਨ ਕਰਨਾ ਸਰਕਾਰ ਦੀ ਜੁੰਮੇਵਾਰੀ ਬਣਦੀ ਹੈ, ਪਰ ਆਏ ਦਿਨ ਸੜ੍ਹਕਾਂ ਉਪਰ ਘੁੰਮਦੇ ਅਵਾਰਾ ਪਸ਼ੂਆਂ ਕਾਰਨ ਹੋਰ ਸੜ੍ਹਕ ਹਾਦਸਿਆਂ ’ਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸੜ੍ਹਕਾਂ ਦੇ ਦੋਵੇਂ ਪਾਸੇ ਦੂਸਰੇ ਸੂਬਿਆਂ ਦੀ ਤਰਜ਼ ’ਤੇ ਲੋਹੇ ਦੇ ਜਗਲੇ ਲਗਾਏ ਜਾਣ ਤਾਂ ਜੋ ਅਵਾਰਾ ਪਸ਼ੂ ਸੜ੍ਹਕਾਂ ’ਤੇ ਨਾਲ ਆ ਸਕਣ, ਇਸ ਤੋਂ ਇਲਾਵਾ ਜੋ ਵਿਅਕਤੀ ਪਸ਼ੂਆਂ ਨੂੰ ਹਾਈਵੇ ਉਪਰੋਂ ਲੈ ਕੇ ਜਾਂਦੇ ਹਨ ਉਨ੍ਹਾਂ ਨੂੰ ਵਰਜ਼ਿਆ ਜਾਵੇ।

  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *