ਜੈ ਜਗਦੰਬੇ ਭਜਨ ਮੰਡਲੀ ਸਾਦਿਕ ਵੱਲੋਂ 39਼ਵਾ ਸਲਾਨਾ ਜਗਰਾਤਾ ਅਤੇ ਭੰਡਾਰਾ 29 ਮਾਰਚ ਨੂੰ :-ਸੁਖਵੀਰ ਮਰਾੜ

Spread the love

ਸਾਦਿਕ, 27 ਮਾਰਚ (ਰਘਬੀਰ ਸਾਦਿਕ)-ਹਰ ਸਾਲ ਦੀ ਤਰਾਂ ਇਸ ਸਾਲ ਵੀ 39ਵਾਂ ਸਲਾਨਾ ਜਗਰਾਤਾ ਅਤੇ ਭੰਡਾਰਾ ਜੈ ਮਹਾਂਮਾਈ ਦੁਰਗਾ ਮੰਦਰ ਸਾਦਿਕ ਵਿਖੇ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਗੱਲਬਾਤ ਦੌਰਾਨ ਜੈ ਜਗਦੰਬੇ ਭਜਨ ਮੰਡਲੀ ਰਜਿ: ਸਾਦਿਕ ਦੇ ਵਾਈਸ ਪ੍ਰਧਾਨ ਸੁਖਵੀਰ ਮਰਾੜ ਨੇ ਦੱਸਿਆ ਕਿ 29 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਹਵਨ ਯੱਗ ਕਰਵਾਇਆ ਜਾਵੇਗਾ ਉਸ ਤੋਂ ਉਪਰੰਤ ਮਹਾਂਮਾਈ ਦਾ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਸ਼ਾਮ 7 ਵਜੇ ਮਹਾਂਮਾਈ ਦਾ ਸ਼ੁੰਦਰ ਭਵਨ ਸਜਾਇਆ ਜਾਵੇਗਾ ਤੇ ਸ਼ਾਮ 8 ਵਜੇ ਗਾਇਕਾ ਬੀਬਾ ਬਬੀਤਾ ਸੋਨੀ ਬੁੱਢਲਾਡੇ ਵਾਲੇ ਅਤੇ ਗਾਇਕ ਅਜੈ ਬਾਂਕਾਂ ਐਂਡ ਪਾਰਟੀ ਫ਼ਰੀਦਕੋਟ ਵਾਲੇ ਮਹਾਂਮਾਈ ਦੀਆਂ ਸੁੰਦਰ ਭੇਟਾਂ ਨਾਲ ਮਹਾਂਮਾਈ ਦਾ ਗੁਣਗਾਣ ਕਰਨਗੇ। ਉਹਨਾਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਜਾਗਰਾਤੇ ਵਿੱਚ ਪਰਿਵਾਰ ਸਮੇਤ ਪਹੁੰਚਣ ਅਤੇ ਮਹਾਂਮਾਈ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਦੀਪਕ ਕੁਮਾਰ ਸੋਨੂੰ ਸਾਬਕਾ ਚੇਅਰਮੈਨ ਅਤੇ ਸਰਪੰਚ ਸਾਦਿਕ, ਸੁਖਵੀਰ ਮਰਾੜ ਨੰਬਰਦਾਰ, ਪ੍ਰੈੱਸ ਕਲੱਬ ਸਾਦਿਕ ਦੇ ਪ੍ਰਧਾਨ ਗੁਲਜ਼ਾਰ ਮਦੀਨਾ, ਸੰਜੀਵ ਚਾਵਲਾ ਪਟਵਾਰੀ, ਗੁਰਸੇਵਕ ਸ਼ਰਮਾ, ਹੈਪੀ ਸੇਠੀ, ਲਵਲੀਨ ਅਰੋੜਾ, ਰਾਜੇਸ਼ ਕੁਮਾਰ ਬਿੱਲਾ, ਸ਼ਨੀ ਅਰੋੜਾ, ਰਾਜੀਵ ਕੁਮਾਰ ਸੇਠੀ, ਬਲਰਾਜ ਮਾਨ ਆਦਿ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *