ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਦੇ ਮੈਂਬਰ ਨੇ ਕੀਤੀ ਖੂਨਦਾਨ ਦੀ ਐਮਰਜੈਂਸੀ ਸੇਵਾ

Spread the love

ਸ਼੍ਰੀ ਮੁਕਤਸਰ ਸਾਹਿਬ, 11 ਜੂਨ (ਦੀਪਾਂਕਰ)- ਇਕਾਲੇ ਦੀ ਨਾਮਵਰ ਸੰਸਥਾ ਜੈ ਬਾਬੇ ਦੀ ਬਲੱਡ ਸੇਵਾ ਸੋਸਾਇਟੀ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਲੋੜਵੰਦ ਲੋਕਾਂ ਨੂੰ ਖੂਨਦਾਨ ਕਰਕੇ ਸਮਾਜ ਸੇਵਾ ਕਰਦੀ ਆ ਰਹੀ ਹੈ। ਇਸੇ ਲੜੀ ਤਹਿਤ ਸੁਸਾਇਟੀ ਦੇ ਇੱਕ ਮੈਂਬਰ ਪਾਲੀ ਵੱਲੋਂ ਐਕਸੀਡੈਂਟ ਕੇਸ ਵਿੱਚ ਜਖ਼ਮੀ ਮਰੀਜ਼ ਨੂੰ ਖ਼ੂਨ ਦੀ ਐਮਰਜੈਂਸੀ ਸੇਵਾ ਕੀਤੀ, ਦੱਸ ਦੇਈਏ ਕਿ ਉਕਤ ਸੁਸਾਇਟੀ ਮੈਂਬਰ ਜੋ ਡੀਸੀ ਦਫ਼ਤਰ ਨੌਕਰੀ ਕਰਦੇ ਹਨ ਤੇ ਹਰ ਸਮੇਂ ਲੋੜਵੰਦ ਵਿਅਕਤੀਆਂ ਦੀ ਮੱਦਦ ਕਰਨ ਲਈ ਤੱਤਪਰ ਰਹਿੰਦੇ ਹਨ। ਸੁਸਾਇਟੀ ਚੇਅਰਮੈਨ ਦੀਪਾਂਕਰ ਰਮਨ ਨੇ ਦੱਸਿਆ ਕਿ ਪਾਲੀ ਵੱਲੋਂ ਉਨ੍ਹਾਂ ਅਕਸਰ ਹੀ ਫੋਨ ਕੀਤਾ ਜਾਂਦਾ ਹੈ ਕਿ ਮੇਰੇ ਖੂਨ ਦਾਨ ਕਰਨ ਤੋਂ ਬਾਅਦ ਦਾ ਸਮਾਂ ਪੂਰਾ ਹੋ ਚੁੱਕਾ ਜੇਕਰ ਕਿਸੇ ਨੂੰ ਜਰੂਰਤ ਹੋਵੇ ਤਾਂ ਉਹ ਖੂਨਦਾਨ ਕਰਨ ਲਈ ਤਿਆਰ ਹਨ। ਇਸ ਮੌਕੇ ਚੇਅਰਮੈਨ ਦੀਪਾਂਕਰ ਨੇ ਜੈ ਬਾਬੇ ਦੀ ਬਲੱਡ ਸੇਵਾ ਸੋਸਾਇਟੀ ਮੈਂਬਰ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿੰਨੇ ਨੇ ਐਮਰਜੰਸੀ ਵਿੱਚ ਖੂਨ ਦਾਨ ਕੀਤਾ। ਚੇਅਰਮੈਨ ਦੀਪਾਂਕਰ ਨੇ ਕਿਹਾ ਕਿ ਸੇਵਾਦਾਰ ਹਮੇਸ਼ਾ ਬਲੱਡ ਦੀ ਸੇਵਾ ਲਈ ਤਿਆਰ ਰਹਿੰਦੇ ਨੇ ਤੇ ਮੈ ਰੱਬ ਰੂਪੀ ਖੂਨਦਾਨੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ।

  • Related Posts

    ਨੀਲੋਂ ਪਰਿਵਾਰ ਨੇ ਧੀ ਦੇ ਜਨਮਦਿਨ ’ਤੇ 35 ਸਾਲਾਂ ਤੋਂ ਲਗਾਤਾਰ ਲਾਏ ਬੂਟੇ    ਮਾਤਾ ਸ਼ੀਤਲਾ ਮੰਦਰ ’ਚ ਵਾਤਾਵਰਨ ਦਿਵਸ ਵਜੋਂ ਮਨਾਇਆ ਜਨਮਦਿਨ, ਦਿੱਤਾ ਸਮਾਜ ਨੂੰ ਸੰਦੇਸ਼

    Spread the love

    Spread the love ਮਾਛੀਵਾੜਾ ਸਾਹਿਬ, 9 ਜੁਲਾਈ (ਸੁੱਚਾ ਬੰਗੜ) ਵਾਤਾਵਰਨ ਦੀ ਸੰਭਾਲ ਅਤੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਸਮਾਜ ਸੇਵੀ ਪਰਮਜੀਤ ਸਿੰਘ ਨੀਲੋਂ ਅਤੇ ਕੁਲਵੰਤ ਕੌਰ ਨੀਲੋਂ ਨੇ ਆਪਣੀ…

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰੇ ਦਿਨ ਪਿੰਡ ਭੈਰੋਭੱਟੀ ਅਤੇ ਪਿੰਡ ਹਰੀ ਨੌਂ ਵਿਖੇ ਡਾਕੂਮੈਂਟਰੀ ਸ਼ੋਅ ਦਿਖਾਏ ਗਏ

    Spread the love

    Spread the loveਕੋਟਕਪੂਰਾ 08 ਜੁਲਾਈ(ਗੁਰਦੀਪ ਸਿੰਘ ਢਿੱਲੋਂ ) ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਅਤੇ ਉਨ੍ਹਾਂ ਦੇ ਜੀਵਨ ਫਲਸਫ਼ੇ ਅਤੇ ਸਿੱਖਿਆਵਾਂ ਨੂੰ ਘਰ ਘਰ…

    Leave a Reply

    Your email address will not be published. Required fields are marked *