ਸ੍ਰੀ ਮੁਕਤਸਰ ਸਾਹਿਬ, 20 ਜੂਨ ()- ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਟਰੈਫਿਕ ਸਟਾਫ ਵਿੱਚ ਆਪਣੀ ਇਮਾਨਦਾਰੀ ਨਾਲ ਡਿਊਟੀ ਲਈ ਮਸ਼ਹੂਰ ਪੀ.ਐਚ.ਜੀ ਗੁਰਮੇਲ ਸਿੰਘ ਅੱਜ ਆਪਣੀ ਸਰਕਾਰੀ (ਡਿਊਟੀ) ਸੇਵਾ ਪੂਰੀ ਕਰਕੇ ਸਨਮਾਨਤ ਢੰਗ ਨਾਲ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਨੇ 03 ਅਪ੍ਰੈਲ 1988 ਤੋਂ ਲੈ ਕੇ 19 ਜੂਨ 2025 ਤੱਕ ਲਗਭਗ 37 ਸਾਲ ਪੁਲਿਸ ਵਿਭਾਗ ਦੀ ਟਰੈਫਿਕ ਸਟਾਫ ਵਿੱਚ ਇਮਾਨਦਾਰੀ, ਸਮਰਪਣ ਅਤੇ ਸੁਰਖਿਆ ਡਿਊਟੀ ਨਿਭਾਈ। ਉਨ੍ਹਾਂ ਦੀ ਡਿਊਟੀ ਸਿਰਫ਼ ਇੱਕ ਕੰਮ ਨਹੀਂ ਸੀ, ਉਹ ਇੱਕ ਜ਼ਿੰਮੇਵਾਰੀ ਸੀ ਜਿਸ ਨੂੰ ਉਨ੍ਹਾਂ ਨੇ ਪੂਰੇ ਮਨੋਯੋਗ, ਸਾਫ਼ ਨੀਅਤ ਅਤੇ ਸਰਬਜਨ ਹਿਤ ਲਈ ਨਿਭਾਇਆ। ਉਹਨਾਂ ਨੇ ਬਾਜ਼ਾਰ ਵਿੱਚ ਟਰੈਫਿਕ ਵਿਵਸਥਾ ਨੂੰ ਬਣਾਏ ਰੱਖਣ ਦੇ ਲਈ ਨਾਗਰਿਕਾਂ ਨੂੰ ਸਹੀ ਦਿਸ਼ਾ ਨਿਰਦੇਸ਼ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਕਈ ਵਾਰੀ ਦੁਰਘਟਨਾ ਸਥਾਨ ’ਤੇ ਤੁਰੰਤ ਪੁੱਜ ਕੇ ਲੋਕਾਂ ਦੀ ਜਾਨ ਵੀ ਬਚਾਈ- ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਸਿਰਫ਼ ਡਿਊਟੀ ਨਹੀਂ, ਮਨੁੱਖਤਾ ਲਈ ਕੰਮ ਕਰਦੇ ਸਨ।
ਸਿਟੀ ਹੋਟਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਵਿਦਾਈ ਸਮਾਰੋਹ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ ਅਤੇ ਮਾਣ ਮਹਿਸੂਸ ਕੀਤਾ। ਡੀ.ਐਸ.ਪੀ. ਅਮਨਦੀਪ ਸਿੰਘ ਅਤੇ ਪੁਲਿਸ ਵਿਭਾਗ ਵੱਲੋਂ ਸਨਮਾਨਿਤ ਚਿੰਨ ਅਤੇ ਯਾਦਗਾਰੀ ਉਪਹਾਰ ਦਿੱਤੇ ਗਏ ਅਤੇ ਗੁਰਮੇਲ ਸਿੰਘ ਦੇ ਆਉਣ ਵਾਲੇ ਭਵਿੱਖ ਦੀ ਕਾਮਨਾ ਕੀਤੀ ਅਤੇ ਉਹਨਾਂ ਕਿਹਾ ਕਿ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਗੁਰਮੇਲ ਸਿੰਘ ਨੂੰ ਪੁਲਿਸ ਵਿਭਾਗ ਵਿੱਚ ਜਰੂਰਤ ਮਹਿਸੂਸ ਹੋਈਗੀ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜਾਂਗੇ। ਐਸ.ਆਈ. ਸੁਖਦੇਵ ਸਿੰਘ, ਏ.ਐਸ.ਆਈ. ਤਰਸੇਮ ਸਿੰਘ, ਯਾਦਵਿੰਦਰ ਸਿੰਘ, ਗੁਰਲਾਲ ਸਿੰਘ, ਅਤੇ ਹੋਰ ਸਹਿਯੋਗੀਆਂ ਨੇ ਉਨ੍ਹਾਂ ਦੇ ਯੋਗਦਾਨ ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਉਨ੍ਹਾਂ ਲਈ ਵਿਸ਼ੇਸ਼ ਸਨਮਾਨ ਸਮਾਰੋਹ, ਮੰਚੀਤ ਕਥਨ, ਅਤੇ ਵਿਅਕਤੀਗਤ ਤੋਹਫੇ ਵੀ ਪ੍ਰਸਤੁਤ ਕੀਤੇ ਗਏ। ਗੁਰਮੇਲ ਸਿੰਘ ਵੱਲੋਂ ਭਾਵੁਕ ਸ਼ਬਦਾਂ ’ਚ ਵਿਭਾਗ, ਸਾਥੀਆਂ ਅਤੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐਸ.ਆਈ. ਸੁਖਦੇਵ ਸਿੰਘ, ਜ਼ਿਲਾ ਟਰੈਫਿਕ ਇੰਚਾਰਜ,ਏ.ਐਸ.ਆਈ. ਤਰਸੇਮ ਸਿੰਘ ਟਰੈਫਿਕ ਇੰਚਾਰਜ ਸ੍ਰੀ ਮੁਕਤਸਰ ਸਾਹਿਬ, ਸੀਨੀਅਰ ਸਿਪਾਹੀ ਯਾਦਵਿੰਦਰ ਸਿੰਘ, ਮੁਨਸ਼ੀ ਟਰੈਫਿਕ,ਸੀਨੀਅਰ ਸਿਪਾਹੀ ਗੁਰਲਾਲ ਸਿੰਘ, ਏ.ਐਸ.ਆਈ. ਮੁਕੰਦ ਸਿੰਘ,ਏ.ਐਸ.ਆਈ. ਭਰਪੂਰ ਸਿੰਘ,ਏ.ਐਸ.ਆਈ. ਗੁਰਜੰਟ ਸਿੰਘ,ਏ.ਐਸ.ਆਈ. ਜਸਵਿੰਦਰ ਸਿੰਘ,ਏ.ਐਸ.ਆਈ. ਸੁਖਦੇਵ ਸਿੰਘ,ਏ.ਐਸ.ਆਈ. ਹਰਿਮੰਦਰ ਸਿੰਘ, ਹੋਰ ਟਰੈਫਿਕ ਸਟਾਫ ਅਤੇ ਵਿਭਾਗੀ ਸਹਿਯੋਗੀ ਹਾਜਰ ਸਨ।






